ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦਾ ਦੇਹਾਂਤ

ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦਾ ਦੇਹਾਂਤ

ਮੁਕੇਰੀਆਂ ਹਲਕੇ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 58 ਸਾਲ 9 ਮਹੀਨੇ ਸੀ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਜ਼ੇਰੇ ਇਲਾਜ ਸਨ। ਉਨ੍ਹਾਂ ਅੱਜ ਸਵੇਰੇ 3 ਕੁ ਵਜੇ ਆਖ਼ਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ ਸ੍ਰੀਮਤੀ ਇੰਦੂ ਅਤੇ ਦੋ ਪੁੱਤਰ ਤੇ ਇੱਕ ਧੀ ਛੱਡ ਗਏ ਹਨ।

 

 

ਉਨ੍ਹਾਂ ਦਾ ਘਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਟਾਊਨਸ਼ਿਪ ’ਚ ਸੀ; ਜਿੱਥੇ ਉਨ੍ਹਾਂ ਦਾ ਆਪਣਾ ਇੱਕ ਪੈਟਰੋਲ ਪੰਪ ‘ਕੌਂਡਲ ਫ਼ਿਲਿੰਗ ਸਟੇਸ਼ਨ’ ਵੀ ਹੈ।

 

 

15 ਦਸੰਬਰ, 1960 ਨੂੰ ਮੁਕੇਰੀਆਂ ਵਿਖੇ ਪੈਦਾ ਹੋਏ ਸ੍ਰੀ ਰਜਨੀਸ਼ ਕੁਮਾਰ ਬੱਬੀ ਸਮਾਜ–ਸੇਵਾ ਤੇ ਸਭਿਆਚਾਰਕ ਸਰਗਰਮੀਆਂ ਵਿੱਚ ਸਦਾ ਮੋਹਰੀ ਰਹੇ। ਉਨ੍ਹਾਂ ਦੇ ਪਿਤਾ ਡਾ. ਕੇਵਲ ਕ੍ਰਿਸ਼ਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਰਹਿ ਚੁੱਕੇ ਹਨ।

 

 

ਉਨ੍ਹਾਂ ਸਮਾਜ ਦੇ ਗ਼ਰੀਬ ਵਰਗਾਂ ਨੂੰ ਉਤਾਂਹ ਚੁੱਕਣ ਲਈ ਅਣਥੱਕ ਤਰੀਕੇ ਨਾਲ ਕੰਮ ਕੀਤਾ। ਉਹ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੌਰਾਨ ਲਗਾਤਾਰ ਜਿੱਤਦੇ ਰਹੇ ਸਨ।

 

 

ਸਾਲ 2012 ਦੀਆਂ ਚੋਣਾਂ ਵੇਲੇ ਸ੍ਰੀ ਰਜਨੀਸ਼ ਕੁਮਾਰ ਬੱਬੀ ਨੇ ਕਾਂਗਰਸ ਪਾਰਟੀ ਤੋਂ ਬਗ਼ਾਵਤ ਕਰ ਦਿੱਤੀ ਸੀ ਕਿਉਂਕਿ ਪਾਰਟੀ ਨੇ ਮੁਕੇਰੀਆਂ ਤੋਂ ਅਜੀਤ ਕੁਮਾਰ ਨਾਰੰਗ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਸ੍ਰੀ ਬੱਬੀ ਨੇ ਤਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ ਫਿਰ ਵੀ ਜਿੱਤ ਹਾਸਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress MLA from Mukerian Rajnish Babbi Passes Away