ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ-370 ਦੇ ਖਾਤਮੇ ’ਤੇ ਬੋਲੇ ਕਾਂਗਰਸੀ MP ਮਨੀਸ਼ ਤਿਵਾੜੀ

ਕਸ਼ਮੀਰ ਦੇ ਮੌਜੂਦਾ ਹਾਲਾਤਾਂ ਨੂੰ ਅਤਿ ਸੰਵੇਦਨਸ਼ੀਲ ਦੱਸਦਿਆਂ ਜੋ ਕਿ ਕਿਸੇ ਵੀ ਸਮੇਂ ਭੜਕ ਸਕਦੇ ਹਨ ਕਸ਼ਮੀਰ ਮਾਹਰਾਂ ਨੇ ਗੈਰ ਸੰਵਿਧਾਨਿਕ ਢੰਗ ਨਾਲ ਧਾਰਾ 370 ਨੂੰ ਮਨਸੂਖ ਕਰਨ ਲਈ ਕੇਂਦਰ ਦੇ ਫੈਸਲੇ ਦੀ ਨਖੇਧੀ ਕੀਤੀ ਕਿਉਂ ਕਿ ਇਹ ਧਾਰਾ ਭਾਰਤ ਦੇ ਜੰਮੂ ਅਤੇ ਕਸ਼ਮੀਰ ਨਾਲ ਸਬੰਧਾਂ ਨੂੰ ਮਜ਼ਬੂਤ ਕਰਦੀ ਹੇਆਰ.ਐਸ.ਐਸ. ਵਿਚਾਰਕ ਕਮ ਭਾਜਪਾ ਦੇ ਰਾਸ਼ਟਰੀ ਜਨਰਲ ਜਨਰਲ ਸਕੱਤਰ ਰਾਮ ਮਾਧਵ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਧਾਰਾ 370 ਅਤੇ ਅੱਤਵਾਦ ਦੇ ਖਾਤਮੇ 'ਤੇ ਪੈਨਲ ਵਿਚਾਰਚਰਚਾ ਦੌਰਾਨ ਆਰ ਐਂਡ .ਡਬਲਿਊ ਮੁਖੀ .ਐਸ. ਦੁੱਲਟ ਅਤੇ ਮਨੋਜ਼ ਜੋਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਦਾ ਨਾਅਰਾ ਹੀ ਇਸ ਉਲਝੇ ਮਸਲੇ ਦਾ ਇੱਕੋ ਇੱਕ ਹੱਲ ਸੀ


ਦੁੱਲਟ ਨੇ ਕਿਹਾ ਕਿ ਕਸ਼ਮੀਰ ਬੁਰੀ ਤਰ੍ਹਾਂ ਅੰਬਿਆ ਹੋਇਆ ਹੈ ਅਤੇ ਰਾਜ ਦੇ ਵਸਨੀਕ ਦਿੱਲੀ ਤੋਂ ਨਿਰਾਸ਼ਾ ਦੀ ਭਾਵਨਾ ਮਹਿਸੂਸ ਕਰ ਰਹੇ ਹਨ


ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦੇ ਹੋਏ, ਰਾਮ ਮਾਧਵ ਨੇ ਕਿਹਾ ਕਿ ਧਾਰਾ 370 ਨੂੰ ਲੋਕਤੰਤਰੀ ਤਰੀਕੇ ਨਾਲ ਰੱਦ ਕੀਤਾ ਗਿਆ ਸੀ, ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਰਗੇ ਸਿਆਸੀ ਕੈਦੀਆਂ ਨੂੰ ਜਲਦੀ ਰਿਹਾ ਕੀਤਾ ਜਾਵੇਗਾ ਮਾਧਵ ਨੇ ਕਿਹਾ ਕਿ ਕਸ਼ਮੀਰ ਵਿਚ ਰਾਜਨੀਤਿਕ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਪ੍ਰਕਿਰਿਆ ਜਾਰੀ ਹੈ


ਸਾਬਕਾ ਰਾਅ ਚੀਫ ਦੁੱਲਟ ਦੇ ਕਸ਼ਮੀਰ ਵਿੱਚ ਸ਼ਾਂਤ ਹਾਲਾਤ ਨਾ ਮੰਨਣ ਦੇ ਪ੍ਰਗਟਾਵੇ 'ਤੇ ਬੋਲਦਿਆਂ ਮਾਧਵ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰੀਆਂ ਨੂੰ ਕਦੇ ਵੀ ਸ਼ਾਂਤ ਨਹੀਂ ਜਾਣਿਆ ਜਾਂਦਾ ਅਤੇ ਉਹ ਹਮੇਸ਼ਾ ਛੋਟੇ ਛੋਟੇ ਭੜਕਾਹਟ ਕਰਦੇ ਰਹਿੰਦੇ ਹਨ


ਕਸ਼ਮੀਰੀ ਸੱਤਰ ਸਾਲਾਂ ਤੋਂ ਆਰਟੀਕਲ 370 ਨਾਲ ਜੀ ਰਹੇ ਹਨ ਅਤੇ ਹੁਣ ਉਹ ਇਸ ਤੋਂ ਬਿਨਾਂ ਜ਼ਿੰਦਗੀ ਦਾ ਤਜ਼ਰਬਾ ਕਰ ਰਹੇ ਹਨ ਇਹ ਸਰਕਾਰ ਦੁਆਰਾ ਚੁੱਕਿਆ ਇਕ ਦਲੇਰਾਨਾ ਕਦਮ ਹੈ ਅਤੇ ਮੈਨੂੰ ਯਕੀਨ ਹੈ ਕਿ ਨਵੀਂ ਸਥਿਤੀ ਇਸਦੇ ਵਿਕਾਸ ਅਤੇ ਭਾਰਤ ਨਾਲ ਇਸ ਖੇਤਰ ਦੇ ਪੂਰਨ ਏਕੀਕਰਣ ਨੂੰ ਯਕੀਨੀ ਬਣਾਏਗੀ


ਆਪਣੀ ਗੱਲ 'ਤੇ ਜ਼ੋਰ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਕੇਂਦਰ ਨੂੰ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਸੰਵਿਧਾਨ ਦੀ ਭਾਵਨਾ ਨੂੰ ਕੁਚਲ ਕੇ ਇਕ ਸੂਬੇ ਨੂੰ ਸ਼ਾਸਤ ਪ੍ਰਦੇਸ਼ ਵਿਚ ਵੰਡ ਕੇ ਕੇਂਦਰ ਸਰਕਾਰ ਵਲੋਂ ਇਕ ਖ਼ਤਰਨਾਕ ਮਿਸਾਲ ਕਾਇਮ ਕੀਤੀ ਗਈ ਅਸੀਂ ਰਾਜਾਂ ਦੀ ਇਕ ਯੂਨੀਅਨ ਹਾਂ ਅਤੇ ਜੰਮੂ-ਕਸ਼ਮੀਰ ਨੂੰ ਵੰਡ ਕੇ ਜੋ ਕੀਤਾ ਗਿਆ ਹੈ ਉਹ ਸਭ ਤੋਂ ਵੱਧ ਨਿੰਦਣਯੋਗ ਕਦਮ ਹੈ ਜੋ ਸਾਡੇ ਸੰਵਿਧਾਨ ਅਤੇ ਸਿਆਸਤ ਲਈ ਗੰਭੀਰ ਨਤੀਜਿਆਂ ਦਾ ਸਬੱਬ ਹੈ


ਪੈਨਲ ਦੇ ਦੋਵੇਂ ਮਾਹਰਾਂ ਦੇ ਵਿਚਾਰਾਂ ਬਾਰੇ ਬੋਲਦਿਆਂ ਤਿਵਾੜੀ ਨੇ ਅੱਗੇ ਕਿਹਾ ਕਿ ਬਗ਼ਾਵਤ ਦਾ ਅੱਤਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਤੇ ਇਸ ਕਾਰਵਾਈ ਨੇ ਸੰਵਿਧਾਨ ਵਿਚ ਦਰਜ ਸਾਰੇ ਨਿਯਮਾਂ ਨੂੰ ਉਲਟਾ ਕੇ ਰੱਖ ਦਿੱਤਾ ਹੈ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਅੱਤਵਾਦ, ਜਿਸ ਦਾ ਕੇਂਦਰ ਸਰਕਾਰ ਇਕੋ ਝਟਕੇ ਵਿੱਚ ਖਤਮ ਕਰਨ ਦਾ ਦਾਅਵਾ ਕਰਦੀ ਹੈ, ਦਾ ਅਸਲ ਕਾਰਨ ਪਾਕਿਸਤਾਨ ਦੀ ਵੰਡ ਅਤੇ ਬੰਗਲਾਦੇਸ਼ ਦੀ ਸਿਰਜਣਾ ਹੈ ਸਾਡੇ ਦੁਸ਼ਮਣ ਗੁਆਂਢੀ ਨੇ ਹਮੇਸ਼ਾਂ ਭਾਰਤ ਨੂੰ ਹਜ਼ਾਰਾਂ ਜਖ਼ਮ ਦੇ ਕੇ ਖੂਨ ਵਹਾਉਣ ਦੀ ਨੀਤੀ ਅਪਣਾਈ ਹੈ


ਇਸ ਫੈਸਲੇ ਵਿਚ ਕੁਝ ਬੁਨਿਆਦੀ ਗ਼ਲਤੀਆਂ ਹੋਣ ਦੀ ਗੱਲ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਦੇ ਇਸ ਬੇਵਕੂਫ਼ ਫੈਸਲੇ ਨਾਲ ਮੁੱਖ ਧਾਰਾ ਦੇ ਕਸ਼ਮੀਰੀ ਨੇਤਾਵਾਂ ਨੂੰ ਵੀ ਦੂਰ ਕਰ ਦਿੱਤਾ ਹੈ, ਪਰ ਰੱਬ ਕਰੇ ਕੋਈ ਭਾਣਾ ਨਾ ਵਰਤੇ ਤੇ ਹਾਲਾਤ ਇੰਨੇ ਅਣਸੁਖਾਵੇਂ ਨਾ ਬਣ ਜਾਣ ਕਿ ਸਾਡੇ ਕੋਲ ਗੱਲ ਕਰਨ ਲਈ ਕੋਈ ਹੋਵੇ ਹੀ ਨਾ


ਇਸ ਤੋਂ ਪਹਿਲਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਮਾਧਵ ਨੇ ਸਪੱਸ਼ਟ ਕੀਤਾ ਕਿ ਪੀ.ਡੀ.ਪੀ ਨਾਲ ਭਾਜਪਾ ਦਾ ਗੱਠਜੋੜ ਪੂਰੀ ਤਰ੍ਹਾਂ ਵਿਕਾਸ ਅਤੇ ਸੁਰੱਖਿਆ ਏਜੰਡੇ ਉੱਤੇ ਆਪਸੀ ਸਹਿਮਤੀ ਦੇ ਆਧਾਰ 'ਤੇ ਹੋਇਆ ਹੈ ਮੈਡਮ ਮਹਿਬੂਬਾ ਮੁਫਤੀ ਨਾਲ ਡੇਢ ਸਾਲ ਕੰਮ ਕਰਨ ਤੋਂ ਬਾਅਦ, ਸਾਨੂੰ ਕਸ਼ਮੀਰ ਵਿਚ ਆਪਣੇ ਸੁਰੱਖਿਆ ਏਜੰਡੇ ਨੂੰ ਅੱਗੇ ਵਧਾਉਣ ਵਿਚ ਕੁਝ ਮੁਸ਼ਕਲਾਂ ਮਹਿਸੂਸ ਹੋਈਆਂ ਅਤੇ ਅਸੀਂ ਇਕ ਪਾਰਟੀ ਵਜੋਂ ਗੱਠਜੋੜ ਛੱਡਣ ਅਤੇ ਰਾਸ਼ਟਰਪਤੀ ਸ਼ਾਸਨ ਨੂੰ ਲਿਆਉਣ ਦਾ ਫੈਸਲਾ ਕੀਤਾ


ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਉੱਘੇ ਪੱਤਰਕਾਰ ਅਤੇ ਸੂਬਾ ਮਾਹਰ ਮਨੋਜ ਜੋਸ਼ੀ ਨੇ ਦੱਸਿਆ ਕਿ ਕੇਂਦਰ ਦਾ ਹਰ ਚੀਜ ਨੂੰ ਇਕੋ ਰੰਗ ਵਿੱਚ ਰੰਗਣ ਦਾ ਉਦੇਸ਼ ਬੁਰੀ ਤਰ੍ਹਾਂ ਅਸਫਲ ਹੋਇਆ ਹੈ ਕਿਉਂਕਿ ਅਸੀਂ ਵੱਖਰੀ ਪਛਾਣ ਵਾਲੇ ਸੂਬਿਆਂ ਦੇ ਦੇਸ਼ ਵਿੱਚ ਵਸਦੇ ਹਾਂ ਭਾਰਤ ਵਿਚ ਇਹ ਸੰਭਵ ਹੈ ਕਿ ਤੁਹਾਨੂੰ ਆਪਣੀ ਸਭਿਆਚਾਰਕ ਵਿਰਾਸਤ 'ਤੇ ਮਾਣ ਹੋਵੇ ਅਤੇ ਫਿਰ ਵੀ ਆਪਣੇ ਵਤਨ 'ਤੇ ਵੀ ਉਸੇ ਤਰ੍ਹਾਂ ਮਾਣ ਮਹਿਸੂਸ ਹੋਵੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੰਮੂ-ਕਸ਼ਮੀਰ ਦੇ ਹਿੰਦੂਆਂ ਵਿਚ ਵੀ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵਸਦੇ ਹਿੰਦੂਆਂ ਨਾਲੋਂ ਹਿੰਦੂ ਧਰਮ ਪ੍ਰਤੀ ਵੱਖਰੀ ਭਾਵਨਾ ਹੈ

ਇਤਿਹਾਸਕ ਪਰਿਪੇਖ ਨੂੰ ਉਜਾਗਰ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਤੁਰੰਤ ਬਾਅਦ ਜੰਮੂ-ਕਸ਼ਮੀਰ ਨੂੰ ਸ਼ਾਮਲ ਕਰਨ ਦਾ ਫੈਸਲਾ ਉਸ ਸਮੇਂ ਦੀਆਂ ਸਥਿਤੀਆਂ ਤਹਿਤ ਲਾਗੂ ਹੋਇਆ ਸੀ ਉਨ੍ਹਾਂ ਕਿਹਾ ਕਿ ਉਸ ਵਕਤ ਭਾਰਤ ਇਕ ਨਵੀਂ ਬਣੀ ਕੌਮੀਅਤ ਸੀ ਅਤੇ ਆਪਣੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਕਾਬਲ ਨਹੀਂ ਸੀ ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰ ਨੂੰ ਭਾਰਤ ਵਿਚ ਮਿਲਾਉਣ ਲਈ ਕੁਝ ਰਿਆਇਤਾਂ ਦਿੱਤੇ ਜਾਣ ਦੀ ਲੋੜ ਸੀ ਅਤੇ ਇਸ ਉਦੇਸ਼ ਪੂਰਤੀ ਲਈ ਸਖਤ ਅਤੇ ਨਰਮ ਦੋਵੇਂ ਕਿਸਮ ਦੇ ਰਸਤਿਆਂ ਦੇ ਮਿਸ਼ਰਨ ਦੀ ਵਕਾਲਤ ਕੀਤੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress MP Manish Tewari speaks on abolition of Article 370