ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਦੇ ਕਾਂਗਰਸੀ ਸਰਪੰਚ ਦੇ ਪਤੀ ਦਾ ਗਲ਼ਾ ਵੱਢ ਕੇ ਕਤਲ

ਅੰਮ੍ਰਿਤਸਰ ਦੇ ਕਾਂਗਰਸੀ ਸਰਪੰਚ ਦੇ ਪਤੀ ਦਾ ਗਲ਼ਾ ਵੱਢ ਕੇ ਕਤਲ

ਅੰਮ੍ਰਿਤਸਰ ਦੇ ਮਜੀਠਾ ਸਬ–ਡਿਵੀਜ਼ਨ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਦੀ ਸਰਪੰਚ ਮਨਜੀਤ ਕੌਰ ਦੇ 44 ਸਾਲਾ ਪਤੀ ਨਿਰੰਕਾਰ ਸਿੰਘ ਦਾ ਕਤਲ ਹੋ ਗਿਆ ਹੈ। ਪਿੰਗ ਬੇਗੇਵਾਲ ਲਾਗਲੇ ਪਿੰਡ ਤਾਰਗੜ੍ਹ ’ਚ ਸੋਮਵਾਰ ਦੇਰ ਰਾਤੀਂ ਵਾਪਰੀ ਇਸ ਵਾਰਦਾਤ ਪਿੱਛੇ ਕੁਝ ਅਣਪਛਾਤੇ ਵਿਅਕਤੀਆਂ ਦਾ ਹੱਥ ਦੱਸਿਆ ਜਾਂਦਾ ਹੈ।

 

 

ਪੁਲਿਸ ਮੁਤਾਬਕ ਕਤਲ ਦੀ ਇਹ ਵਾਰਦਾਤ ਰਾਤੀਂ 10:30 ਵਜੇ ਵਾਪਰੀ, ਜਦੋਂ ਨਿਰੰਕਾਰ ਸਿੰਘ ਪਿੰਡ ਬੇਗੇਵਾਲ ’ਚ ਰਹਿੰਦੇ ਆਪਣੇ ਇੱਕ ਦੋਸਤ ਨੂੰ ਮਿਲ ਕੇ ਘਰ ਪਰਤ ਰਹੇ ਸਨ। ਬੇਗੇਵਾਲ ਤੋਂ ਤਾਰਗੜ੍ਹ ਸਿਰਫ਼ ਦੋ ਕਿਲੋਮੀਟਰ ਦੂਰ ਹੈ।

 

 

ਕਾਂਗਰਸੀ ਆਗੂ ਸ੍ਰੀਮਤੀ ਮਨਜੀਤ ਕੌਰ ਦਸੰਬਰ 2018 ’ਚ ਸਰਪੰਚ ਚੁਣੇ ਗਏ ਸਨ। ਪੁਲਿਸ ਨੇ ਨਿਰੰਕਾਰ ਸਿੰਘ ਦੇ ਭਰਾ ਸੁਰਜੀਤ ਸਿੰਘ (60) ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

 

 

ਸ੍ਰੀ ਸੁਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ’ਚੋਂ ਹੀ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਨਿਰੰਕਾਰ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ ‘ਤੇ ਜਦੋਂ ਅਸੀਂ ਘਟਨਾ–ਸਥਾਨ ’ਤੇ ਪੁੱਜੇ, ਤਾਂ ਉੱਥੇ ਖੂਨ ਦਾ ਛੱਪੜ ਲੱਗਾ ਹੋਇਆ ਸੀ।’

 

 

ਤਦ ਨਿਰੰਕਾਰ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੱਥੂਨੰਗਲ ਪੁਲਿਸ ਥਾਣੇ ਦੇ ਐੱਸਐੱਚਓ ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰਦਾਤ ਦੀ ਖ਼ਬਰ ਰਾਤੀਂ 11:30 ਵਜੇ ਮਿਲੀ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਰੰਕਾਰ ਸਿੰਘ ਦੀ ਮਜੀਠਾ ’ਚ ਫ਼ੋਟੋਗ੍ਰਾਫ਼ਰ ਦੀ ਦੁਕਾਨ ਸੀ।

 

 

ਅੰਮ੍ਰਿਤਸਰ ’ਚ ਪਹਿਲਾਂ ਵੀ ਸਿਆਸੀ ਕਤਲ ਹੋ ਚੁੱਕੇ ਹਨ। ਹਾਲੇ ਬੀਤੇ ਜਨਵਰੀ ਮਹੀਨੇ ਮਜੀਠਾ ਲਾਗਲੇ ਪਿੰਡ ਉਮਰਪੁਰਾ ਦੀ ਸਰਪੰਚ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ। ਤਦ ਬਾਬਾ ਗੁਰਦੀਪ ਸਿੰਘ ਗੁਰਦੁਆਰਾ ਸਾਹਿਬ ’ਚ ਮੱਥਾ ਟੇਕ ਕੇ ਘਰ ਪਰਤ ਰਹੇ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Sparanch s Husband Hacked to Death in Amritsar Village