ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਜਣ ਕੁਮਾਰ ਦੋਸ਼ੀ ਤਾਂ ਕਮਲਨਾਥ ਨੂੰ ਮੁੱਖ ਮੰਤਰੀ ਕਿਵੇਂ ਬਣਾਇਆ: ਚੰਦੂਮਾਜਰਾ

ਸ਼ੋ੍ਮਣੀ ਅਕਾਲੀ ਦਲ ਨੇ 1984 ਸਿੱਖ ਕਤਲੇਆਮ ਮਾਮਲੇ ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਜਦਕਿ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਕਾਂਗਰਸ ਦੇ ਫੈਸਲੇ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ ਹੈ।

 

ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਿੱਖ ਭਾਈਚਾਰੇ ਨੂੰ ਦੱਸੇ ਕਿ ਕਮਲਨਾਥ ਨੂੰ ਕਿਵੇਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਜਦਕਿ ਉਨ੍ਹਾਂ ਦੇ ਸਾਥੀ ਸੱਜਣ ਕੁਮਾਰ ਨੂੰ ਕਤਲੇਆਮ ਚ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਰਹੀ ਹੈ। ਉਨ੍ਹਾਂ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਨੇ ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਲਾਹਿਆ ਤਾਂ ਕਾਂਗਰਸ ਨੂੰ ਸਿੱਖ ਭਾਈਚਾਰੇ ਦਾ ਗੁੱਸਾ ਝੱਲਣਾ ਪਵੇਗਾ।

 

ਚੰਦੂਮਾਜਰਾ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਫੈਸਲਾ ਦੇਰ ਨਾਲ ਆਇਆ ਪਰ ਦੁਰੱਸਤ ਆਇਆ। ਕਾਂਗਰਸ ਨੇ ਸੱਤਾ ਦੀ ਤਾਕਤ ਨਾਲ ਸੱਚ ਨੂੰ ਦੱਬੀ ਰੱਖਿਆ ਪਰ ਆਖਰ ਚ ਜਿੱਤ ਸੱਚ ਦੀ ਹੁੰਦੀ ਹੈ। ਚੰਦੂਮਾਜਰਾ ਨੇ ਇਸ ਫੈਸਲੇ ਦਾ ਸਿਹਰਾ ਮੋਦੀ ਸਰਕਾਰ ਨੂੰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਸੱਤਾ ਚ ਆਉਂਦਿਆਂ ਹੀ ਬਣਾਈ ਗਈ ਐਸਆਈਟੀ ਦੀ ਸਿਫਾਰਿਸ਼ ਤੇ ਬੰਦ ਕਰ ਦਿੱਤੇ ਗਏ ਕੁੱਝ ਫੈਸਲਿਆਂ ਨੂੰ ਮੁੜ ਜਾਂਚਿਆ ਗਿਆ ਜਿਸ ਕਾਰਨ ਇਸ ਮਾਮਲੇ ਚ ਪੀੜਤਾਂ ਨੂੰ ਇਨਸਾਫ ਮਿਲ ਸਕਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress tells us how to make Kamalnath a chief minister: Chandumajra