ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਕਿਸਾਨਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਿਆ, ਉਨ੍ਹਾਂ ਨਾਲ ਵਿਸਾਹਘਾਤ ਕੀਤਾ: ਮੋਦੀ

ਕਾਂਗਰਸ ਨੇ ਕਿਸਾਨਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਿਆ, ਉਨ੍ਹਾਂ ਨਾਲ ਵਿਸਾਹਘਾਤ ਕੀਤਾ: ਮੋਦੀ

ਪੰਜਾਬੀ `ਚ ਵੀ ਬੋਲੇ ਨਰਿੰਦਰ ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਦੋਸ਼ ਲਾਇਆ ਹੈ ਕਿ ਉਸ ਨੇ ਕਿਸਾਨਾਂ ਨਾਲ ਵਿਸਾਹਘਾਤ ਕੀਤਾ ਤੇ ਉਨ੍ਹਾਂ ਨੂੰ ਸਿਰਫ਼ ‘‘ਖ਼ਾਸ ਪਰਿਵਾਰ`` ਦੇ ਹਿਤਾਂ ਲਈ ਵੋਟ-ਬੈਂਕ ਵਜੋਂ ਵਰਤਿਆ ਗਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਖ਼ਤ ਮਿਹਨਤ ਦੇ ਬਾਵਜੂਦ ਕਿਸਾਨ ਕਦੇ ਆਰਾਮਦੇਹ ਜੀਵਨ ਬਿਤਾਉਣ ਬਾਰੇ ਸੋਚ ਵੀ ਨਹੀਂ ਸਕੇ ਅਤੇ ਉਨ੍ਹਾਂ ਨੂੰ ਕਈ ਦਹਾਕਿਆਂ ਬੱਧੀ ਨਿਰਾਸ਼ਾ ਤੇ ਦੁੱਖਾਂ ਭਰਪੂਰ ਜੀਵਨ ਬਿਤਾਉਣਾ ਪਿਆ। ਅਜਿਹਾ ਸਿਰਫ਼ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰਾਂ ਕਾਰਨ ਹੋਇਆ।

ਗਾਂਧੀ ਪਰਿਵਾਰ `ਤੇ ਲੁਕਵਾਂ ਹਮਲਾ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਜੇ ਕਦੇ ਕੋਈ ਚਿੰਤਾ ਹੋਈ ਵੀ ਹੈ, ਤਾਂ ਉਹ ਸਿਰਫ਼ ਇੱਕ ਖ਼ਾਸ ਪਰਿਵਾਰ ਦੀ ਹੀ ਹੋਈ ਹੈ। ਉਹ ਸਿਰਫ਼ ਉਨ੍ਹਾਂ ਦੇ ਜੀਵਨ ਨੂੰ ਆਰਾਮਦੇਹ ਬਣਾਉਣ ਬਾਰੇ ਹੀ ਸੋਚਦੀ ਰਹੀ ਹੈ।

ਇੱਥੇ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ,‘‘ਮੈਨੂੰ ਪਤਾ ਹੈ ਕਿ ਤੁਸੀਂ ਖੇਤੀਬਾੜੀ `ਤੇ ਜਿੰਨਾ ਵੀ ਖ਼ਰਚਾ ਕਰਦੇ ਰਹੇ ਹੋ, ਤੁਹਾਨੂੰ ਉਸ ਦਾ ਸਿਰਫ਼ 10 ਫ਼ੀ ਸਦੀ ਮੁਨਾਫ਼ਾ ਹੀ ਮਿਲਦਾ ਰਿਹਾ ਹੈ। ਮੈਨੂੰ ਪਤਾ ਹੈ ਕਿ ਕਿ ਇਸ ਪਿੱਛੇ ਕਿਹੜਾ ਹਿਤ ਸੀ। ਕਿਸਾਨ ਸਾਡੇ ਰਾਸ਼ਟਰ ਦੀ ਆਤਮਾ ਹਨ, ਉਹ ਸਾਡੇ ਅੰਨਦਾਤਾ ਹਨ ਪਰ ਕਾਂਗਰਸ ਨੇ ਉਨ੍ਹਾਂ ਨਾਲ ਸਦਾ ਵਿਸਾਹਘਾਤ ਹੀ ਕੀਤਾ ਹੈ ਤੇ ਉਨ੍ਹਾਂ ਸਾਹਵੇਂ ਝੂਠ ਹੀ ਬੋਲਿਆ ਹੈ.... ਕਾਂਗਰਸ ਨੇ ਉਨ੍ਹਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਹੈ।``

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ `ਚ ਮੌਜੂਦਾ ਐੱਨਡੀਏ ਸਰਕਾਰ ਇਹ ਸਾਰਾ ਦ੍ਰਿਸ਼ ਬਦਲ ਰਹੀ ਹੈ। ਪਿੱਛੇ ਜਿਹੇ ਕੇਂਦਰ ਸਰਕਾਰ ਨੇ ਸਾਉਣੀ ਦੇ ਮੌਸਮ ਦੀਆਂ ਫ਼ਸਲਾਂ ਦੀਆਂ ਕੀਮਤਾਂ `ਚ ਚੋਖਾ ਵਾਧਾ ਕੀਤਾ ਸੀ ਤੇ ਅੱਜ ਦੀ ਰੈਲੀ ਉਸੇ ਲਈ ਰੱਖੀ ਗਈ ਸੀ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਇਸ 'ਕਿਸਾਨ ਕਲਿਆਣ ਰੈਲੀ' ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੇਜ਼ਬਾਨ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵੱਖੋ-ਵੱਖਰੇ ਇਲਾਕਿਆਂ ਤੋਂ ਆਏ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ,‘‘ਪਿਛਲੇ ਚਾਰ ਵਰ੍ਹਿਆਂ ਦੌਰਾਨ, ਜਿਸ ਤਰੀਕੇ ਨਾਲ ਤੁਸੀਂ ਆਪਣੇ ਰਿਕਾਰਡ ਉਤਪਾਦਨ ਰਾਹੀਂ ਅਨਾਜ ਦੇ ਭੰਡਾਰ ਭਰਦੇ ਰਹੇ ਹੋ, ਮੈਂ ਤੁਹਾਡੇ ਅੱਗੇ ਆਪਣਾ ਸਿਰ ਝੁਕਾਉਂਦਾ ਹਾਂ। ਭਾਵੇਂ ਕਣਕ ਹੋਵੇ ਤੇ ਚਾਹੇ ਝੋਨਾ, ਚਾਹੇ ਕਪਾਹ, ਖਡ ਜਾਂ ਦਾਲਾਂ ਹੋਣ - ਪਿਛਲੇ ਸਾਰੇ ਰਿਕਾਰਡ ਟੁੱਟਦੇ ਰਹੇ ਹਨ। ਹੁਣ ਵੀ ਨਵੇਂ ਰਿਕਾਰਡ ਜ਼ਰੂਰ ਸਥਾਪਤ ਹੋਣਗੇ। ਇਹੋ ਅਨੁਮਾਨ ਲਾਇਆ ਜਾ ਰਿਹਾ ਹੈ।``

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,‘‘ਮੇਰੇ ਪਿਆਰੇ ਕਿਸਾਨ ਭਰਾਵੋ ਤੇ ਭੈਣੋ, ਤੁਸੀਂ ਹਰ ਤਰ੍ਹਾਂ ਦੇ ਹਾਲਾਤ ਵਿੱਚ ਸਦਾ ਸਖ਼ਤ ਮਿਹਨਤਾਂ ਕੀਤੀਆਂ ਹਨ। ਇੰਨੀ ਅਣਥੱਕ ਮਿਹਨਤ ਨਾਲ ਤੁਹਡੇ ਜੀਵਨ ਖ਼ੁਸ਼ਹਾਲ ਹੋਣੇ ਚਾਹੀਦੇ ਸਨ ਪਰ ਪਿਛਲੇ ਕਈ ਦਹਾਕਿਆਂ ਤੋਂ ਤੁਹਾਡੇ ਵਿੱਚ ਨਿਰਾਸ਼ਾ ਤੇ ਦੁੱਖ ਹੀ ਦੁੱਖ ਭਰੇ ਹੋਏ ਹਨ। ਇਸ ਦਾ ਮੁੱਖ ਕਾਰਨ ਇਹੋ ਰਿਹਾ ਕਿ ਪਿਛਲੇ 70 ਵਰ੍ਹਿਆਂ ਦੇ ਜਿ਼ਆਦਾਤਰ ਸਮੇਂ ਦੌਰਾਨ ਕਿਸਾਨਾਂ ਨੇ ਆਪਣੇ ਜੀਵਨ-ਮਿਆਰ ਸੁਧਾਰਨ ਦੀ ਆਸ ਨਾਲ ਜਿਹੜੀ ਪਾਰਟੀ ਨੂੰ ਜਿ਼ੰਮੇਵਾਰੀ ਸੌਂਪੀ, ਉਸੇ ਪਾਰਟੀ ਨੇ ਹੀ ਕਿਸਾਨਾਂ ਨੂੰ ਕੋਈ ਇੱਜ਼ਤ ਨਹੀਂ ਦਿੱਤੀ। ਕਿਸਾਨਾਂ ਨਾਲ ਬੱਸ ਸਿਰਫ਼ ਫੋਕੇ ਵਾਅਦੇ ਹੀ ਕੀਤੇ ਜਾਂਦੇ ਰਹੇ ਅਤੇ ਜੇ ਕਾਂਗਰਸੀ ਆਗੂਆਂ ਨੂੰ ਕਦੇ ਕੋਈ ਚਿੰਤਾ ਹੋਈ, 70 ਸਾਲਾਂ ਦਾ ਇਤਿਹਾਸ ਗਵਾਹ ਹੈ, ਉਹ ਸਿਰਫ਼ ਇੱਕੋ ਪਰਿਵਾਰ ਦੀ ਫਿ਼ਕਰ ਕਰਦੇ ਰਹੇ ਕਿ ਉਸ ਦੇ ਮੈਂਬਰਾਂ ਦਾ ਜੀਵਨ ਆਰਾਮਦੇਹ ਕਿਵੇਂ ਬਣਾਇਆ ਜਾਵੇ।``

ਉਨ੍ਹਾਂ ਕਿਹਾ,‘ਕਿਸਾਨਾਂ ਲਈ ਉਨ੍ਹਾਂ ਐਲਾਨ ਤਾਂ ਕਈ ਕੀਤੇ ਪਰ ਕਾਂਗਰਸ ਦਾ ਸਿਰਫ਼ ਇੱਕੋ ਸੁਫ਼ਨਾ ਰਿਹਾ -- ਇੱਕ ਖ਼ਾਸ ਪਰਿਵਾਰ ਨੂੰ ਫ਼ਾਇਦਾ ਕਿਵੇਂ ਪਹੁੰਚਾਉਣਾ ਹੈ। ਸਾਰਾ ਦੇਸ਼ ਇਸ ਸੱਚਾਈ ਤੋਂ ਭਲੀਭਾਂਤ ਵਾਕਫ਼ ਹੈ।`


ਪੰਜਾਬੀ `ਚ ਵੀ ਬੋਲੇ ਨਰਿੰਦਰ ਮੋਦੀ
ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਕਿਸਾਨਾਂ ਲਈ ਕੁਝ ਸਤਰਾਂ ਪੰਜਾਬੀ ਵਿੱਚ ਵੀ ਬੋਲੀਆਂ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ ਤੇ ਚਾਹੇ ਅਨਾਜ ਸੁਰੱਖਿਆ ਯਕੀਨੀ ਬਣਾਉਣ ਦਾ ਮਾਮਲਾ ਹੋਵੇ, ਪੰਜਾਬ ਨੇ ਪੂਰੇ ਦੇਸ਼ ਨੂੰ ਸਦਾ ਪ੍ਰੇਰਿਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਸ਼ਹਿਰ ਮਲੋਟ ਰਾਜਸਥਾਨ ਤੇ ਹਰਿਆਣਾ ਨੂੰ ਜੋੜਦਾ ਹੈ। ‘‘ਮੈਂ ਖ਼ੁਸ਼ ਹਾਂ ਕਿ ਰਾਜਸਥਾਨ ਤੇ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ `ਚ ਇੱਥੇ ਪੁੱਜੇ ਹਲ। ਇੰਝ ਅੱਜ ਮਲੋਟ ਕਿਸਾਨਾਂ ਦਾ ਕੁੰਭ ਜਾਪ ਰਿਹਾ ਹੈ।``

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress used farmers as vote bank says Modi