ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤ ਦੇ ਤੀਜੇ ਹਫ਼ਤੇ ਪੰਜਾਬ ਵਿਧਾਨ ਸਭਾ `ਚ ਕਾਂਗਰਸ ਘੇਰੇਗੀ ਅਕਾਲੀਆਂ ਨੂੰ

ਅਗਸਤ ਦੇ ਤੀਜੇ ਹਫ਼ਤੇ ਪੰਜਾਬ ਵਿਧਾਨ ਸਭਾ `ਚ ਕਾਂਗਰਸ ਘੇਰੇਗੀ ਅਕਾਲੀਆਂ ਨੂੰ

ਪੰਜਾਬ ਸਰਕਾਰ ਵੱਲੋਂ ਇਸ ਵੇਲੇ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅਗਸਤ ਮਹੀਨੇ ਦੇ ਦੂਜੇ ਅੱਧ `ਚ ਸੱਦਣ ਦੀ ਯੋਜਨਾ ਉਲੀਕੀ ਜਾ ਰਹੀ ਹੈ। ਇਸ ਸੈਸ਼ਨ ਦੇ ਚਾਰ ਦਿਨਾਂ ਤੱਕ ਚੱਲਣ ਦੀ ਸੰਭਾਵਨਾ ਹੈ। ਸਰਕਾਰ ਚਾਹ ਰਹੀ ਹੈ ਕਿ ਇਹ ਸੈਸ਼ਨ 16 ਜਾਂ 17 ਅਗਸਤ ਤੋਂ ਸ਼ੁਰੂ ਹੋ ਜਾਵੇ।


ਇੱਕ ਉੱਚ ਸਰਕਾਰੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਇਸ ਮਾਨਸੂਨ ਸੈਸ਼ਨ ਦੇ 16 ਅਗਸਤ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਦੇ ਰਾਜਪਾਲ 20 ਅਗਸਤ ਤੋਂ 10 ਦਿਨਾਂ ਲਈ ਬਾਹਰ ਜਾ ਰਹੇ ਹਨ; ਜਦ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਦੀ ਮੌਜੂਦਗੀ ਜ਼ਰੂਰੀ ਹੁੰਦੀ ਹੈ। ਸਰਕਾਰ ਇਹ ਸੈਸ਼ਨ ਸਤੰਬਰ ਮਹੀਨੇ ਨਹੀਂ ਰੱਖਣਾ ਚਾਹੁੰਦੀ।


ਸਰਕਾਰ ਇਸ ਸੈਸ਼ਨ `ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਮੁਕੰਮਲ ਰਿਪੋਰਟ ਵੀ ਪੇਸ਼ ਕਰਨਾ ਚਾਹੁੰਦੀ ਹੈ। ਹੁਣ ਤੱਕ ਦੇ ਪ੍ਰੋਗਰਾਮ ਅਨੁਸਾਰ ਕਮਿਸ਼ਨ ਵੱਲੋਂ ਇਹ ਮੁਕੰਮਲ ਰਿਪੋਰਟ ਆਉਂਦੀ 10 ਅਗਸਤ ਨੂੰ ਸੌਂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸੂਬਾ ਸਰਕਾਰ ਨੂੰ ਉਸ ਰਿਪੋਰਟ `ਤੇ ਇੱਕ ਕਾਰਵਾਈ ਰਿਪੋਰਟ ਤਿਆਰ ਕੀਤੀ ਜਾਵੇਗੀ ਕਿਉਂਕਿ ਵਿਧਾਨ ਸਭਾ `ਚ ਰਿਪੋਰਟ ਦੇ ਨਾਲ ਕਾਰਵਾਈ ਰਿਪੋਰਟ ਵੀ ਪੇਸ਼ ਕਰਨੀ ਲਾਜ਼ਮੀ ਹੰੁਦੀ ਹੈ।


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ ਵਿਧਾਨ ਸਭਾ ਦਾ ਅਗਲਾ ਸੈਸ਼ਨ ‘ਖ਼ਾਸ` ਹੋਵੇਗਾ ਕਿਉਂਕਿ ਇਸ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਵੇਗੀ। ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਰਿਪੋਰਟ ਸਿਰਫ਼ ਵਿਧਾਨ ਸਭਾ `ਚ ਹੀ ਪੇਸ਼ ਕੀਤੀ ਜਾ ਸਕਦੀ ਹੈ ਕਿਉਂਕਿ ਵਿਧਾਨ ਸਭਾ ਨੇ ਹੀ ਇਹ ਕਮਿਸ਼ਨ ਕਾਇਮ ਕੀਤਾ ਸੀ।


ਕਮਿਸ਼ਨ ਨੇ ਇਸ ਰਿਪੋਰਟ ਦਾ ਪਹਿਲਾ ਹਿੱਸਾ ਬੀਤੀ 30 ਜੂਨ ਨੂੰ ਪੇਸ਼ ਕਰ ਦਿੱਤਾ ਹੈ। ਇਸ ਕਮਿਸ਼ਨ ਨੇ ਪੰਜਾਬ ਦੇ ਪਿੰਡਾਂ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਤੇ ਮੱਲਕੇ ਵਿਖੇ ਜੂਨ 2015 ਤੋਂ ਅਕਤੂਬਰ 2015 ਤੱਕ ਦੇ ਸਮੇਂ ਵਿਚਕਾਰ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ-ਨਾਲ 14 ਅਕਤੂਬਰ, 2015 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ `ਚ ਹੋਈਆਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਵੀ ਜਾਂਚ ਕੀਤੀ ਹੈ।


ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦੂਜੇ ਹਿੱਸੇ ਵਿੱਚ ਬੇਅਦਬੀ ਦੇ ਸਾਰੇ 162 ਮਾਮਲਿਆਂ ਨੂੰ ਕਵਰ ਕਰਨਾ ਹੈ।


ਕਾਂਗਰਸ ਪਾਰਟੀ ਦੀ ਸਰਕਾਰ ਵਿਧਾਨ ਸਭਾ `ਚ ਬੇਅਦਬੀ ਦੇ ਮਾਮਲਿਆਂ ਬਾਰੇ ਵਾਪਰੀਆਂ ਘਟਨਾਵਾਂ ਨੂੰ ਮੁੱਦਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਉਣਾ ਚਾਹੁੰਦੀ ਹੈ। ਦਰਅਸਲ ਇਹ ਸਾਰੀਆਂ ਘਟਨਾਵਾਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਵਾਪਰੀਆਂ ਸਨ। ਇੰਝ ਇਸ ਵਾਰ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਕਾਫ਼ੀ ਹੰਗਾਮਾਖ਼ੇਜ਼ ਰਹਿਣ ਦੇ ਆਸਾਰ ਬਣਦੇ ਜਾ ਰਹੇ ਹਨ ਕਿਉਂਕਿ ਕਾਂਗਰਸ ਦੇ 78 ਵਿਧਾਇਕ ਹੁਣ ਬੇਅਦਬੀ ਨਾਲ ਸਬੰਧਤ ਸਾਰੇ ਮਾਮਲਆਂ ਦੀ ਜਿ਼ੰਮੇਵਾਰੀ ਪਿਛਲੀ ਸਰਕਾਰ `ਤੇ ਪਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ 16 ਤੇ ਭਾਜਪਾ ਦੇ ਤਿੰਨ ਵਿਧਾਇਕ ਆਪਣਾ ਬਚਾਅ ਕਰਨ ਦਾ ਜਤਨ ਕਰਨਗੇ।


ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਵੇਖਣਾ ਇਹ ਹੈ ਕਿ ਸਰਕਾਰ ਕਿਹੜੀ ਰਿਪੋਰਟ ਪੇਸ਼ ਕਰਦੀ ਹੈ ਤੇ ਉਸ ਤੋਂ ਬਾਅਦ ਹੀ ਪਾਰਟੀ ਵਿਧਾਇਕ ਆਪਣੀ ਪਿਛਲੀ ਸਰਕਾਰ ਦਾ ਬਚਾਅ ਕਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress will take on Akalis during Punjab Assembly session