ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀਆਂ ਨੂੰ ਹਰੇਕ ਮਸਲੇ ’ਤੇ ਸੋਚ ਸਮਝ ਕੇ ਬੋਲਣਾ ਚਾਹੀਦੈ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਬੁੱਧਵਾਰ ਨੂੰ ਹਿੰਦੁਸਤਾਨ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ 1984 ਸਿੱਖ ਕਤਲੇਆਮ ਮਾਮਲੇ ਤੇ ਕਾਂਗਰਸੀ ਆਗੂ ਸੈਮ ਪਿਤ੍ਰੋਦਾ ਦਾ ਬਿਆਨ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਗੈਰ ਜ਼ਿੰਮੇਦਾਰ ਬਿਆਨ ਹੈ। ਕਾਂਗਰਸ ਦੇ ਆਗੂਆਂ ਨੂੰ ਕਿਸੇ ਵੀ ਮਸਲੇ ਤੇ ਸੋਚ ਸਮਝ ਕੇ ਆਪਣਾ ਬਿਆਨ ਦੇਣਾ ਚਾਹੀਦਾ ਹੈ।

 

ਬਾਦਲ ਪਰਿਵਾਰ ਤੇ ਹਮਲਾ ਬੋਲਦਿਆਂ ਕੈਪਟਨ ਨੇ ਕਿਹਾ ਕਿ ਕੁਝ ਲੋਕ ਗਲਤ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਅਸਲ ਗੱਲ ਇਹ ਹੈ ਕਿ ਬਾਦਲ ਪਰਿਵਾਰ ਨੇ ਸੂਬੇ ਦੇ ਵਿਕਾਸ ਕਾਰਜਾਂ ਨੂੰ ਪ੍ਰਭਾਵਿਤ ਕੀਤਾ ਹੈ। ਕਈ ਲੋਕਾਂ ਨੂੰ ਇਸ ਲਈ ਜੇਲ੍ਹ ਚ ਸੁੱਟ ਦਿੱਤਾ ਗਿਆ ਕਿਉਂਕਿ ਉਹ ਬਾਦਲ ਪਰਿਵਾਰ ਨੂੰ ਪਸੰਦ ਨਹੀਂ ਸਨ।

 

ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਸੱਤਾ ਚ ਸੀ ਤਾਂ ਸਿਆਸੀ ਲਾਭ ਦੀ ਭਾਵਨਾ ਨਾਲ ਉਨ੍ਹਾਂ ਨੇ ਕੰਮ ਕੀਤਾ, ਜਿਸ ਨਾਲ ਸੂਬੇ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝਾ ਹੋਣਾ ਪਿਆ ਜਿਸ ਦਾ ਖਾਮਿਆਜ਼ਾ ਅਕਾਲੀ ਦਲ ਨੂੰ ਲੰਘੀਆਂ ਚੋਣਾਂ ਚ ਭੁੱਗਤਣਾ ਪਿਆ।

 

ਕੈਪਟਨ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਦੀ ਅਗਵਾਈ ਚ ਲੋਕ ਸਭਾ ਚੋਣਾਂ 2019 ਚ ਸੋਹਣੀਆਂ ਸੀਟਾਂ ਨਾਲ ਉਭਰ ਕੇ ਸਾਹਮਣੇ ਆਵੇਗੀ। ਪਾਰਟੀ ਵਰਕਰ ਇਸ ਲਈ ਹੱਡਭੰਨਵੀਂ ਮਿਹਨਤ ਕਰ ਰਹੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congressmen should speak of understanding on every issue says Captain