ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲ ਦੇ ਕਤਲ ਦੀ ਸਾਜਿ਼ਸ਼ ਰਚਣ ਵਾਲੇ '3 ਖ਼ਾਲਿਸਤਾਨੀ' ਕਾਬੂ

ਬਾਦਲ ਦੇ ਕਤਲ ਦੀ ਸਾਜਿ਼ਸ਼ ਰਚਣ ਵਾਲੇ 3 ਖ਼ਾਲਿਸਤਾਨੀ ਕਾਬੂ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਜਿ਼ਲ੍ਹੇ `ਚ ਝਿੰਝਾਨਾ ਥਾਣਾ ਇਲਾਕੇ ਦੇ ਪਿੰਡ ਰੰਗਾਨਾ ਦੇ ਜੰਗਲਾਂ ਵਿੱਚ ਅੱਜ ਸੋਮਵਾਰ ਨੂੰ ਤੜਕੇ ਲਗਭਗ ਤਿੰਨ ਵਜੇ ਪੁਲਿਸ ਤੇ 'ਖ਼ਾਲਿਸਤਾਨੀਆਂ' ਵਿਚਾਲੇ ਹੋਏ ਗਹਿਗੱਚ ਮੁਕਾਬਲੇ `ਚ ਪੁਲਿਸ ਨੇ ਚੌਸਾਨਾ ਚੌਕੀ ਦੇ ਨਾਕੇ `ਤੇ ਰਾਈਫ਼ਲ-ਲੁੱਟ ਕਾਂਡ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਮੁਕਾਬਲੇ `ਚ ਤਿੰਨ ਪੁਲਿਸ ਮੁਲਾਜ਼ਮ ਤੇ 'ਦੋ ਖ਼ਾਲਿਸਤਾਨੀ' ਜ਼ਖ਼ਮੀ ਹੋ ਗਏ।


ਪੁਲਿਸ ਨੇ ਦੋ ਅਕਤੂਬਰ ਦੀ ਰਾਤ ਨੂੰ ਹੋਮਗਾਰਡ ਨੂੰ ਗੋਲੀਆਂ ਮਾਰ ਕੇ ਲੁੱਟੀਆਂ ਦੋਵੇਂ ਰਾਈਫ਼ਲਾਂ ਵੀ ਬਰਾਮਦ ਕਰ ਲਈਆਂ ਹਨ। ਏਡੀਜੀਪੀ ਪ੍ਰਸ਼ਾਂਤ ਕੁਮਾਰ ਮੁਤਾਬਕ ਬਦਮਾਸ਼ ਪੰਜਾਬ ਦੇ 'ਖ਼ਾਲਿਸਤਾਨੀ' ਹਮਾਇਤੀਆਂ ਦੇ ਸੰਪਰਕ ਵਿੱਚ ਸਨ ਤੇ ਉਨ੍ਹਾਂ ਦਾ ਇਰਾਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਕਿਸੇ ਵੱਡੇ ਸਿਆਸੀ ਆਗੂ ਨੂੰ ਨਿਸ਼ਾਨਾ ਬਣਾਉਣ ਦਾ ਸੀ। ਲੁੱਟਮਾਰ ਤੋਂ ਬਾਅਦ ਹਥਿਆਰ ਗੁਰਦੁਆਰਾ ਸਾਹਿਬ ਦੇ ਕਮਰੇ `ਚ ਗ੍ਰੰਥੀ ਕੋਲ ਰੱਖੇ ਗਏ ਸਨ।


ਪਿੰਡ ਰੰਗਾਨਾ `ਚ ਸੋਮਵਾਰ ਸਵੇਰੇ ਲਗਭਗ 9 ਵਜੇ ਸਮਾਜ-ਵਿਰੋਧੀ ਅਨਸਰਾਂ ਦੀ ਸੂਚਨਾ ਮਿਲਣ `ਤੇ ਉਨ੍ਹਾਂ ਦੀ ਘੇਰਾਬੰਦੀ ਲਈ ਜਾਲ਼ ਵਿਛਾਇਆ ਗਿਆ ਸੀ। ਇਨ੍ਹਾਂ ਅਨਸਰਾਂ ਨਾਲ ਮੁਕਾਬਲੇ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਐੱਸਓਜੀ ਇੰਚਾਰਜ ਸਤਪਾਲ ਸਿੰਘ, ਚੌਸਾਨਾ ਪੁਲਿਸ ਚੌਕੀ ਦੇ ਇੰਚਾਰਜ ਅਜੇ ਕਸਾਨਾ ਤੇ ਸਿਪਾਹੀ ਜਗਦੀਸ਼ ਪੂਨੀਆ ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਗੋਲੀਆਂ ਨਾਲ ਫੱਟੜ ਹੋ ਗਏ; ਜਦ ਕਿ ਪੁਲਿਸ ਦੀ ਜਵਾਬੀ ਗੋਲੀਬਾਰੀ `ਚ ਦੋ ਬਦਮਾਸ਼ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ, ਜਦ ਕਿ ਇੱਕ ਗ੍ਰੰਥੀ ਕਰਮ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।


ਪੁਲਿਸ ਅਨੁਸਾਰ ਸਮਾਜ-ਵਿਰੋਧੀ ਅਨਸਰਾਂ ਨਾਲ ਬੀਤੀ ਦੋ ਅਕਤੂਬਰ ਨੂੰ ਕਮਲਾਪੁਰ ਨਾਕੇ `ਤੇ ਹੋਮਗਾਰਡ ਨੂੰ ਗੋਲੀ ਮਾਰ ਕੇ ਲੁੱਟੀਆਂ ਗਈਆਂ ਦੋਵੇਂ ਰਾਈਫ਼ਲਾਂ ਬਰਾਮਦ ਹੋਈਆਂ।

ਬਾਦਲ ਦੇ ਕਤਲ ਦੀ ਸਾਜਿ਼ਸ਼ ਰਚਣ ਵਾਲੇ 3 ਖ਼ਾਲਿਸਤਾਨੀ ਕਾਬੂ


ਦੁਪਹਿਰ ਢਾਈ ਵਜੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਸ਼ਾਮਲੀ ਪੁਲਿਸ ਲਾਈਨਜ਼ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ''ਰਾਈਫ਼ਲ ਲੁੱਟ ਕਾਂਡ ਨੂੰ ਚਾਰ ਜਣਿਆਂ ਨੇ ਅੰਜਾਮ ਦਿੱਤਾ ਸੀ; ਜਿਨ੍ਹਾਂ ਵਿੱਚ ਅੱਜ ਮੁਕਾਬਲੇ ਦੌਰਾਨ ਫੜੇ ਗਏ ਦੋ ਮੁਲਜ਼ਮ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਕੁਲਵੰਤ ਸਿੰਘ ਨਿਵਾਸੀ ਧਲਾਵਲੀ ਥਾਣਾ ਗੰਗੋਹ ਜਿ਼ਲ੍ਹਾ ਸਹਾਰਨਪੁਰ ਅਤੇ ਅਮਰੀਤ ਸਿੰਘ ਉਰਫ਼ ਅੰਮ੍ਰਿਤ ਨਿਵਾਸੀ ਸੇਕਟਰ ਛੇ ਵਿਕਾਸ ਨਗਰ-ਕਰਨਾਲ ਦੇ ਰਹਿਣ ਵਾਲੇ ਹਨ। ਮੁੱਖ ਮੁਲਜ਼ਮ ਜਰਮਨ ਸਿੰਘ ਨਿਵਾਸੀ ਅਜ਼ੀਜ਼ਪੁਰ ਥਾਣਾ ਝਿੰਝਾਨਾ ਤੇ ਇੱਕ ਹੋਰ ਮੁਲਜ਼ਮ ਕਰਮਾ ਪੁੱਤਰ ਅਜੀਤ ਸਿੰਘ ਨਿਵਾਸੀ ਅਜ਼ੀਜ਼ਪੁਰ ਹਾਲੇ ਫ਼ਰਾਰ ਹਨ। ਇਨ੍ਹਾਂ ਬਦਮਾਸ਼ਾਂ ਨੇ ਰਾਈਫ਼ਲਾਂ ਲੁੱਟ ਕੇ ਗ੍ਰੰਥੀ ਕਰਮ ਸਿੰਘ ਕੋਲ ਗੁਰਦੁਆਰਾ ਸਾਹਿਬ ਦੇ ਕਮਰੇ `ਚ ਰੱਖ ਦਿੱਤੀਆਂ ਸਨ।''


ਏਡੀਜੀਪੀ ਅਨੁਸਾਰ ਇਨ੍ਹਾਂ ਰਾਈਫ਼ਲਾਂ ਦੀ ਵਰਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੋਣ ਵਾਲੀ ਰੈਲੀ `ਤੇ ਹਮਲਾ ਕਰ ਕੇ ਹੰਗਾਮਾ ਖੜ੍ਹਾ ਕਰਨਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਕਿਸੇ ਸਿਆਸੀ ਆਗੂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦਾ ਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਖ਼ਾਲਿਸਤਾਨੀ ਹਮਾਇਤੀਆਂ ਦਾ ਵਿਰੋਧ ਕਰਦੇ ਆ ਰਹੇ ਹਨ।


ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਫ਼ਰਾਰ ਮੁਲਜ਼ਮ ਜਰਮਨ ਸਿੰਘ ਕੋਲ ਕਾਫ਼ੀ ਮਾਤਰਾ `ਚ ਅਸਲਾ ਜਮ੍ਹਾ ਹੈ, ਜੋ ਪੰਜਾਬ ਰੋਪੜ ਲਾਗਲੇ ਇੱਕ ਪਿੰਡ ਵਿੱਚ ਲੁਕਾ ਕੇ ਰੱਖੇ ਗਏ ਹਨ। ਇਸ ਦੀ ਵਰਤੋਂ ਖ਼ਾਸ ਤੌਰ `ਤੇ ਬਾਦਲ ਦੀਆਂ ਰੈਲੀਆਂ ਵਿੱਚ ਬਦਅਮਨੀ ਫੈਲਾਉਣ ਲਈ ਕੀਤੀ ਜਾਣੀ ਸੀ। ਏਡੀਜੀਪੀ ਨੇ ਪੁਲਿਸ ਟੀਮ ਨੂੰ 50,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਹੈ।


ਇਸ ਤੋਂ ਇਲਾਵਾ ਪ੍ਰਸ਼ਾਸਨ ਤੋਂ ਵੀ ਇਨਾਮ ਦਿਵਾਉਣ ਦੀ ਗੱਲ ਆਖੀ ਗਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:conspiracy to eliminate Badal 3 Khalistanis held