ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਭਾਰਤੀ ਸੰਵਿਧਾਨ ਪਵਿੱਤਰ, ਦੇਸ਼ ਨੇ ਮੋਦੀ ਦੇ CAA ਨੂੰ ਮੁੱਢੋਂ ਰੱਦ ਕੀਤਾ'

PU ਦੇ ਗਾਂਧੀ ਭਵਨ ਤੋਂ ਸੈਕਟਰ 17 ਤੱਕ ਵਿਸ਼ਾਲ ‘ਸੰਵਿਧਾਨ ਬਚਾਓ ਮਾਰਚ’ ਕੱਢਿਆ


‘ਕਾਂਗਰਸ ਲਿਆਓ, ਸੰਵਿਧਾਨ ਬਚਾਓ’ ਦੇ ਆਕਾਸ਼ ਗੁੰਜਾਊ ਨਾਹਰਿਆਂ ਵਿਚਕਾਰ ‘ਪੰਜਾਬ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ’ (ਐਨ.ਐਸ.ਯੂ.ਆਈ.) ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਫਿਰਕੂ ਤੌਰ ’ਤੇ ਪੱਖਪਾਤੀ ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਨੂੰ ਜਬਰੀ ਲਾਗੂ ਕਰ ਕੇ ਭਾਰਤ ਦੇ ਧਾਰਮਿਕ ਨਿਰਪੱਖ ਤਾਣੇ-ਬਾਣੇ ਨੂੰ ਖੇਰੂੰ-ਖੇਰੂੰ ਕਰਨ ਦੀ ਕੋਸ਼ਿਸ਼ ਕਰ ਰਹੀ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ।

 

ਅਕਸ਼ੈ ਨੇ ਕਿਹਾ ਕਿ ਸੰਵਿਧਾਨ ਪਵਿੱਤਰ ਹੈ ਅਤੇ ਭਾਰਤ ਦੇ ਲੋਕਾਂ ਨੇ ਧਾਰਮਿਕ ਲੀਹਾਂ ਉਤੇ ਭਾਈਚਾਰਿਆਂ ਦਾ ਧਰੁਵੀਕਰਨ ਕਰਨ ਦੇ ਮੋਦੀ ਦੇ ਘਟੀਆ ਮਨਸੂਬਿਆਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੀ ਭਾਵਨਾ ਨਾਲ ਛੇੜਛਾੜ ਦੀਆਂ ਕੋਸ਼ਿਸ਼ਾਂ ਦਾ ਦੇਸ਼ ਭਰ ਵਿੱਚ ਫੈਲੇ ਪ੍ਰਦਰਸ਼ਨਾਂ ਵਿੱਚ ਸਖ਼ਤਾਈ ਨਾਲ ਵਿਰੋਧ ਕੀਤਾ ਜਾਵੇਗਾ।

 

ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਤੋਂ ਐਨ.ਐਸ.ਯੂ.ਆਈ. ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਦੀ ਹਾਜ਼ਰੀ ਵਿੱਚ ਕੀਤੇ ਵਿਸ਼ਾਲ ‘ਸੰਵਿਧਾਨ ਬਚਾਓ ਮਾਰਚ’ ਦੀ ਅਗਵਾਈ ਕਰਦਿਆਂ ਅਕਸ਼ੈ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਹੋਈ ਹਿੰਸਾ ਮੋਦੀ-ਸ਼ਾਹ ਸ਼ਾਸਨ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗੀ।

 

ਲੋਕ ਮੋਦੀ ਦੀਆਂ ਵੰਡ ਪਾਊ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝਣ ਲੱਗੇ ਹਨ ਅਤੇ ਉਹ ਭਾਜਪਾ ਨੂੰ ਸੱਤਾ ਤੋਂ ਬਾਹਰ ਸੁੱਟ ਦੇਣਗੇ। ਸੈਕਟਰ 17 ਵਿੱਚ ਸਮਾਪਤ ਹੋਏ ਇਸ ਮਾਰਚ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ, ਜੋ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰ ਸ਼ੋਰ ਨਾਲ ਨਾਹਰੇ ਲਾ ਰਹੇ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CONSTITUTION IS SACROSANCT INDIA HAS OUTRIGHTLY REJECTED MODI CAA SAYS NSUI PUNJAB PRESIDENT AKSHAY SHARMA