ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ’ਚ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ

​​​​​​​ਭਾਰਤ ’ਚ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ

ਭਾਰਤ ਤੇ ਪਾਕਿਸਤਾਨ ਦੀ ਸਰਹੱਦ ਉੱਤੇ ਸਥਾਪਤ ਹੋਣ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਲਈ ਸੜਕ ਉੱਤੇ ਮਿੱਟੀ ਪਾਉਣ ਦਾ ਕੰਮ ਅੱਜ ਇੱਕ ਪ੍ਰਾਈਵੇਟ ਕੰਪਨੀ ਨੇ ਸ਼ੁਰੂ ਕਰ ਦਿੱਤਾ। ਨਿਰਮਾਣ–ਕਾਰਜਾਂ ਨਾਲ ਜੁੜੀ ‘ਸੀਗਲ ਇੰਡੀਆ ਪ੍ਰਾਈਵੇਟ ਲਿਮਿਟੇਡ’ ਨਾਂਅ ਦੀ ਇਸ ਕੰਪਨੀ ਦੇ ਮੀਤ–ਪ੍ਰਧਾਨ ਸ੍ਰੀ ਜਤਿੰਦਰ ਸਿੰਘ ਨੇ ਭੂਮੀ–ਪੂਜਨ ਕਰ ਕੇ ਕੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨਾਰੀਅਲ ਤੋੜਨ ਦੀ ਰਸਮ ਨਿਭਾਈ।

 

 

ਫਿਰ ਮੌਕੇ ’ਤੇ ਮੌਜੂਦ ਸਾਰੇ ਲੋਕਾਂ ਨੂੰ ਪ੍ਰਸਾਦ ਵੰਡਿਆ ਗਿਆ। ਸ੍ਰੀ ਜਤਿੰਦਰ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਦਾ ਸ਼ੁਕਰੀਆ ਅਦਾ ਕਰਦੇ ਹਨ ਕਿ ਕਿਾਨਾਂ ਨੇ ਆਪਣੀਆਂ ਕੱਚੀਆਂ ਫ਼ਸਲਾਂ ਉੱਤੇ ਉਨ੍ਹਾਂ ਨੂੰ ਜੇਸੀਬੀ ਚਲਾਉਣ ਤੇ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ। ਸਰਕਾਰ ਕੱਚੀਆਂ ਫ਼ਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਦੇ ਰਹੀ ਹੈ। ਫਿਰ ਵੀ ਪੱਕਣ ਨੂੰ ਆਈ ਫ਼ਸਲ ਉਜਾੜ ਦੇਣਾ ਵੀ ਕਿਸਾਨਾਂ ਲਈ ਹਿੰਮਤ ਦਾ ਕੰਮ ਹੈ।

 

 

ਸ੍ਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਦੋ ਮਹੀਨਿਆਂ ਵਿੱਚ ਮਾਨਸੂਨ ਤੋਂ ਪਹਿਲਾਂ ਮਿੱਟੀ ਪਾਉਣ ਦਾ ਕੰਮ ਮੁਕੰਮਲ ਹੋ ਜਾਵੇਗਾ। ਸੰਭਵ ਹੈ ਕਿ ਸਤੰਬਰ ਤੋਂ ਪਹਿਲਾਂ ਹੀ ਸੜਕ ਬਣ ਕੇ ਤਿਆਰ ਹੋ ਜਾਵੇਗੀ। ਭਾਰਤ–ਪਾਕਿਸਤਾਨ ਸਰਹੱਦ ਦੀ ਵਾੜ ਦੇ ਉੱਪਰ ਤੋਂ ਜ਼ੀਰੋ ਲਾਈਨ ਤੱਕ ਜੋ ਪੁਲ਼ ਬਣੇਗਾ, ਉਸ ਦਾ ਕੰਮ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਵੇਗਾ।

 

 

ਕਰਤਾਰਪੁਰ ਸਾਹਿਬ ਸੜਕ ਚਾਰ–ਲੇਨ ਹੋਵੇਗੀ। ਇੰਟੈਗ੍ਰੇਟਡ ਚੈੱਕ ਪੋਸਟ ਦੇ ਕੰਮ ਲਈ 9 ਅਪ੍ਰੈਲ ਨੂੰ ਲੈਂਡਪੁੱਟ ਆਫ਼ ਅਥਾਰਟੀ ਵੱਲੋਂ ਟੈਂਡਰ ਲਾਇਆ ਜਾਵੇਗਾ। ਤੇ 15 ਅਪ੍ਰੈਲ ਤੋਂ ਪਹਿਲਾਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਇਸ ਮੌਕੇ ਪ੍ਰੋਜੈਕਟ ਮੈਨੇਜਰ ਨਰਿੰਦਰ ਸੈਣੀ, ਤਾਲੇਮਲ ਅਧਿਕਾਰੀ ਅਜੀਤ ਪਾਲ ਸਿੰਘ, ਤਾਲਮੇਲ ਮੁਖੀ ਕੰਵਰ ਕੋਹਲੀ ਤੇ ਇੰਜੀਨੀਅਰ ਅਮਰ ਸਿੰਘ ਰੰਧਾਵਾ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Construction of Kartarpur Corridor in India begins