ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਮੰਡੀ ’ਚ ਕਣਕ ਨੂੰ ਲਿਆਉਣ ਲਈ ਜਾਰੀ ਪਾਸ ਦੀ ਮਿਆਦ ਹੋਵੇਗੀ 24 ਘੰਟੇ'

ਪਹਿਲੇ ਦੋ ਦਿਨਾਂ ਲਈ 3253 ਕਿਸਾਨਾਂ ਨੂੰ ਕੀਤੇ ਪਾਸ ਜਾਰੀ, ਬਿਨਾਂ ਪਾਸ ਲਿਆਂਦੀ ਕਣਕ ਜਾਵੇਗੀ ਵਾਪਸ ਮੋੜੀ

 

ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਮੰਡੀਆਂ ਵਿੱਚ ਇਕੱਠ ਨਾ ਹੋਵੇ, ਇਸ ਲਈ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ ਹਨ। ਮੰਡੀਆਂ ਵਿੱਚ ਕਿਸਾਨਾਂ ਨੂੰ ਸਰੀਰਕ ਫਾਸਲਾਂ ਕਾਇਮ ਰੱਖਣ ਲਈ ਕਿਹਾ ਗਿਆ ਹੈ। 

 

ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਨੂੰ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਅਤੇ ਮੰਡੀਆਂ ਵਿੱਚ ਟਰੈਕਟਰ-ਟਰਾਲੀ ’ਤੇ ਇਕ ਤੋਂ ਵੱਧ ਵਿਅਕਤੀ ਬੈਠਣ ਤੋਂ ਗੁਰੇਜ ਕਰਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬਿਨਾਂ ਪਾਸ ਦੇ ਮੰਡੀਆਂ ਵਿੱਚ ਕਣਕ ਦੀ ਆਮਦ ਨਹੀਂ ਹੋਣ ਦਿੱਤੀ ਜਾਵੇਗੀ।


ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਖ਼ਰੀਦ ਦੇ ਪਹਿਲੇ ਦਿਨ ਜਲਾਲਾਬਾਦ, ਘੁਬਾਇਆ, ਫ਼ਾਜ਼ਿਲਕਾ, ਡਬਵਾਲਾ ਕਲਾਂ ਅਤੇ ਰੋੜਾਂ ਵਾਲੀ ਮੰਡੀ ਵਿਖੇ ਕਣਕ ਪਹੁੰਚੀ ਹੈ। ਅਗਲੇ ਦਿਨਾਂ ਤੱਕ ਜ਼ਿਲ੍ਹੇ ਦੀਆਂ ਦੂਸਰੀਆਂ ਮੰਡੀਆਂ ਵਿੱਚ ਕਣਕ ਪਹੁੰਚਣੀ ਸ਼ੁਰੂ ਹੋ ਜਾਵੇਗੀ। ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਲੁਹਾਈ ਤੇ ਚੁੱਕਾਈ ਆਦਿ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। 

 

ਉਨ੍ਹਾਂ ਇਹ ਵੀ ਦੱਸਿਆ ਕਿ ਕੌਮਾਂਤਰੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਅਨਾਜ ਮੰਡੀਆ ਵਿੱਚ ਭੀੜ ਨਾ ਹੋਵੇ, ਇਸ ਲਈ ਕਿਸਾਨਾਂ ਨੂੰ ਪਾਸ ਮਾਰਕੀਟ ਕਮੇਟੀ ਵੱਲੋਂ ਆੜ੍ਹਤੀਆ ਰਾਹੀਂ ਜਾਰੀ ਕੀਤੇ ਜਾ ਰਹੇ ਹਨ। ਪਾਸ ਦੀ ਮਿਆਦ 24 ਘੰਟੇ ਹੋਵੇਗੀ। ਜਾਰੀ ਕੀਤੇ ਪਾਸ ਅਨੁਸਾਰ ਜੇਕਰ ਕੋਈ ਕਿਸਾਨ ਨਿਰਧਾਰਤ ਮਿਤੀ ਅਨੁਸਾਰ 24 ਘੰਟਿਆਂ ਵਿੱਚ ਕਣਕ ਲੈ ਕੇ ਨਹੀਂ ਆਉਂਦਾ ਤਾਂ ਉਸਦੇ ਪਾਸ ਦੀ ਮਿਆਦ ਆਪਣੇ-ਆਪ 24 ਘੰਟੇ ਬਾਅਦ ਖਤਮ ਹੋ ਜਾਵੇਗੀ।

 

ਕਣਕ ਦੀ ਖ਼ਰੀਦ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫਸਰ ਸਵਰਨ ਸਿੰਘ ਨੇ ਦੱਸਿਆ ਕਿ ਖਰੀਦ ਦੇ ਪਹਿਲੇ ਦਿਨ ਮੰਡੀਆਂ ਵਿੱਚ ਕਣਕ ਲਿਆਉਣ ਲਈ 973 ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਸਨ। ਜਿਸ ਵਿੱਚ ਫ਼ਾਜ਼ਿਲਕਾ ਮੁੱਖ ਮੰਡੀ ਲਈ 278 ਕਿਸਾਨਾ, ਜਲਾਲਾਬਾਦ ਮੁੱਖ ਮੰਡੀ ਲਈ 540 ਅਤੇ ਡੱਬਵਾਲਾ ਕਲਾਂ ਖ਼ਰੀਦ ਕੇਂਦਰ ਲਈ 155 ਪਾਸ ਜਾਰੀ ਕੀਤੇ ਹਨ। ਇਸੇ ਤਰ੍ਹਾਂ 18 ਅਪ੍ਰੈਲ ਲਈ 2280 ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚ ਡਬਵਾਲਾ ਕਲਾਂ ਲਈ 565, ਜਲਾਲਾਬਾਦ ਲਈ 620 ਅਤੇ ਫ਼ਾਜ਼ਿਲਕਾ ਦੀ ਅਨਾਜ ਮੰਡੀ ਲਈ 1095 ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਹਨ।


........
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Continuing period for wheat procurement in Mandi will be 24 hours