ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਠੇਕਾ-ਆਧਾਰਤ ਮੁਲਾਜ਼ਮਾਂ ਵੱਲੋਂ ਮੁਕਤਸਰ ਸਾਹਿਬ `ਚ ਪਿੱਟ-ਸਿਆਪਾ

ਠੇਕਾ-ਆਧਾਰਤ ਮੁਲਾਜ਼ਮਾਂ ਵੱਲੋਂ ਮੁਕਤਸਰ ਸਾਹਿਬ `ਚ ਪਿੱਟ-ਸਿਆਪਾ

ਠੇਕਾ-ਆਧਾਰਤ ਮੁਲਾਜ਼ਮਾਂ ਨੇ ਅੱਜ ਬੁੱਧਵਾਰ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।


ਜੁਆਇੰਟ ਕੰਟਰੈਕਚੁਅਲ ਐਕਸ਼ਨ ਕਮੇਟੀ ਦੇ ਪ੍ਰਧਾਨ ਦਲਜਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰ ਦੇਣਗੇ ਪਰ ਹਾਲੇ ਤੱਕ ਇਸ ਦਿਸ਼ਾ ਵਿੱਚ ਕੁਝ ਵੀ ਨਹੀਂ ਕੀਤਾ ਗਿਆ। ‘ਸਗੋਂ ਸਾਡੇ `ਤੇ 2,400 ਰੁਪਏ ਸਾਲਾਨਾ ਦਾ ਟੈਕਸ ਜ਼ਰੂਰ ਥੋਪ ਦਿੱਤਾ ਗਿਆ ਹੈ।`

ਰੋਸ ਮੁਜ਼ਾਹਰਾਕਾਰੀਆਂ ਨੇ ਕੈਪਟਨ ਦੇ ਇਨ੍ਹਾਂ ਵਾਅਦਿਆਂ ਦੀਆਂ ਅਖ਼ਬਾਰੀ ਕਤਰਨਾਂ ਸ੍ਰੀ ਮੁਕਤਸਰ ਸਾਹਿਬ ਦੇ ਏਡੀਸੀ ਡਾ. ਰਿਚਾ ਨੂੰ ਯਾਦ-ਪੱਤਰ ਵਜੋਂ ਪੇਸ਼ ਕੀਤੀਆਂ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Contractual employees protest in Muktsar