ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਿਲ੍ਹਾ ਫਾਜ਼ਿਲਕਾ ’ਚ ਟਿੱਡੀ ਦਲ ਨੂੰ ਰੋਕਣ ਲਈ ਕੰਟਰੋਲ ਰੂਮ ਸਥਾਪਤ

ਖੇਤੀਬਾੜੀ ਵਿਭਾਗ ਕੋਲ ਟਿੱਡੀ ਦਲ ਦੇ ਕੰਟਰੋਲ ਲਈ ਸਿਫਾਰਸ ਕੀਤੀਆਂ ਜ਼ਹਿਰਾ ਦਾ ਪੁਖਤਾ ਪ੍ਰੰਬਧ-ਖੇਤੀਬਾੜੀ ਅਫ਼ਸਰ

 

ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਫੀਲਡ ਸਟਾਫ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਾ ਬੀ ਡੀ ਸਰਮਾ ਇੰਚਾਰਜ ਸੀ ਆਈ ਪੀ ਐਮ ਸੀ ਸੈਂਟਰ ਜਲੰਧਰ ਵੀ ਆਪਣੀ ਟੀਮ ਨਾਲ ਪਹੁੰਚੇ। 

 

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਾਲ ਲੱਗਦ ਸੂਬੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਕੁਝ ਥਾਵਾਂ ਉੱਤੇ ਟਿੱਡੀ ਦਲ ਦਾ ਹਮਲਾ ਹੋ ਰਿਹਾ ਹੈ ਅਤੇ ਰਾਜਸਥਾਨ ਸਰਕਾਰ ਵਲੋਂ ਲਗਾਤਾਰ ਇਸ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਪਰ ਇਨ੍ਹਾਂ ਵਿੱਚੋ ਕੁਝ ਟਿੱਡੀਆਂ ਹਵਾ ਦੇ ਰੁਖ਼ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡਾਂ ਵਿੱਚ ਵੇਖੀਆਂ ਗਈਆਂ ਹਨ ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਅਤੇ ਝੂੰਡ ਵਿੱਚ ਨਹੀਂ ਹੈ ਜਿਨ੍ਹਾਂ ਤੋਂ ਕਿਸੇ ਕਿਸਮ ਦੇ ਨੁਕਸਾਨ ਦਾ ਕੋਈ ਖ਼ਤਰਾ ਨਹੀਂ ਹੈ।

 

ਡਾ. ਬੀ ਡੀ ਸ਼ਰਮਾ ਨੇ ਦਸਿਆ ਕਿ ਜ਼ਿਲ੍ਹਾ ਫਾਜਿਲਕਾ ਵਿੱਚ ਟਿੱਡੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਸਪਰੇਅ ਕਰਨ ਯੋਗ ਨਹੀਂ ਹੈ। ਇਹ ਟਿੱਡੀਆਂ ਦਿਨ ਦੇ ਸਮੇਂ ਐਕਟਿਵ ਹੋ ਕੇ ਦੁਪਿਹਰ ਨੂੰ ਆਸਮਾਨ ਵਿੱਚ ਉੱਡਣਾ ਸ਼ੁਰੂ ਕਰ ਦਿੰਦੀਆਂ ਹਨ ਜੋ ਕਿ ਛੋਟੇ ਛੋਟੇ ਝੂੰਡ ਵਿੱਚ ਨਜ਼ਰ ਆਉਂਦੀਆਂ ਹਨ। 

 

ਅਜਿਹੇ ਸਮੇਂ ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਟਿੱਡੀਆਂ ਦੀ ਮੂਵਮੈਂਟ ’ਤੇੇ ਲਗਾਤਾਰ ਨਜ਼ਰ ਰੱਖੀ ਜਾਵੇ। ਇਹ ਟਿੱਡੀਆਂ ਇਕੱਠੀਆਂ ਹੋ ਕੇ ਸ਼ਾਮ ਨੂੰ ਦਰੱਖ਼ਤ ਉੱਤੇ ਬੈਠਦੀਆਂ ਹਨ। ਇਨ੍ਹਾਂ ਦੀ ਗਿਣਤੀ ਲਗਭਗ 500-1000 ਤੋਂ ਜ਼ਿਆਦਾ ਹੋਵੇ ਤਾਂ ਸਬੰਧਤ ਬਲਾਕ ਖੇਤੀਬਾੜੀ ਅਫਸਰ ਨੂੰ ਸੂਚਿਤ ਕੀਤਾ ਜਾਵੇ। ਇਸ ਝੂੰਡ ਨੂੰ ਕੰਟਰੋਲ ਕਰਨ ਲਈ ਸਵੇਰੇ ਦਾ ਸਮਾਂ ਢੁੱਕਵਾਂ ਹੈ।


ਕਿਸਾਨ ਭਰਾਵਾ ਦੀ ਸਹੂਲਤ ਲਈ ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਬਲਾਕਾਂ ਵਿੱਚ ਟਿੱਡੀ ਦਲ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਮੁੱਖ ਖੇਤੀਬਾੜੀ ਅਫ਼ਸਰ ਫਾਜਿਲਕਾ ਦਫ਼ਤਰ 94170-22038, ਅਬੋਹਰ ਬਲਾਕ  9646449952, ਖੁਈਆ ਸਰਵਰ -80546-52903, ਫਾਜਿਲਕਾ ਬਲਾਕ -95921-12062 ਅਤੇ ਜਲਾਲਾਬਾਦ ਬਲਾਕ ਦੇ ਨੰਬਰ -97798-77276 ਤੇ ਕਿਸਾਨ ਟਿੱਡੀ ਦਲ ਦੀ ਸੂਚਨਾ ਦੇ ਸਕਦੇ ਹਨ। 

 

ਮਨਜੀਤ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਟਿਡੀ ਦਲ ਦੇ ਕੰਟਰੋਲ ਲਈ ਪੁਖਤਾ ਪੰਬਧ ਕੀਤੇ ਹੋਏ ਹਨ। ਜ਼ਿਲ੍ਹਾ ਫਾਜਿਲਕਾ ਵਿੱਚ 40 ਬੂਮ ਸਪਰੇ ਪੰਪ (ਯੂ.ਪੀ.ਐਲ.) ਹਰ ਸਮੇਂ ਤਿਆਰ ਹਨ। ਟਿੱਡੀ ਦਲ ਦੇ ਕੰਟਰੋਲ ਲਈ ਸਿਫਾਰਸ ਕੀਤੀਆਂ ਜ਼ਹਿਰਾ ਦਾ ਪੁਖਤਾ ਪ੍ਰੰਬਧ ਕੀਤਾ ਗਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Control room set up in different blocks to control grasshoppers in Fazilka district