ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਵਿਵਾਦਗ੍ਰਸਤ’ ਬਾਬਾ ਪਿਆਰਾ ਸਿੰਘ ਭਨਿਆਰਾ ਦਾ ਦੇਹਾਂਤ

‘ਵਿਵਾਦਗ੍ਰਸਤ’ ਬਾਬਾ ਪਿਆਰਾ ਸਿੰਘ ਭਨਿਆਰਾ ਦਾ ਦੇਹਾਂਤ

ਪਿਛਲੇ ਕਾਫ਼ੀ ਸਮੇਂ ਤੋਂ ਵਿਵਾਦਾਂ ’ਚ ਘਿਰੇ ਰਹੇ ਬਾਬਾ ਪਿਆਰਾ ਸਿੰਘ ਭਨਿਆਰਾ ਦਾ ਅੱਜ 62 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। ਇਸ ਨਾਲ ਉਨ੍ਹਾਂ ਦੇ ਪੈਰੋਕਾਰਾਂ ’ਚ ਸੋਗ ਦੀ ਲਹਿਰ ਦੌੜ ਗਈ ਹੈ।

 

 

ਪਿੰਡ ਧਮਾਣਾ ਰੋਪੜ (ਰੂਪਨਗਰ) ਜ਼ਿਲ੍ਹੇ ’ਚ ਨੂਰਪੁਰ ਬੇਦੀ ਲਾਗੇ ਪਿੰਡ ਧਮਾਣਾ ਵਿਖੇ ਡੇਰੇ ’ਚ ਅੱਜ ਸਵੇਰੇ ਬਾਬੇ ਦੀ ਛਾਤੀ ’ਚ ਦਰਦ ਹੋਇਆ, ਤਾਂ ਉਨ੍ਹਾਂ ਨੂੰ ਤੁਰੰਤ ਮੋਹਾਲੀ ਦੇ ਮੈਕਸ ਹਸਪਤਾਲ ਲਿਜਾਂਦਾ ਗਿਆ ਪਰ ਉਨ੍ਹਾਂ ਦੀ ਰਾਹ 'ਚ ਹੀ ਮੌਤ ਹੋ ਗਈ।

 

 

ਡੇਰੇ ਦਾ ਦਾਅਵਾ ਹੈ ਕਿ ਬਾਬਾ ਪਿਆਰਾ ਸਿੰਘ ਭਨਿਆਰਾਵਾਲੇ ਦੇ ਪੈਰੋਕਾਰਾਂ ਦੀ ਗਿਣਤੀ 6 ਲੱਖ ਤੋਂ ਵੱਧ ਹੈ।

 

 

23 ਅਗਸਤ, 1958 ’ਚ ਜਨਮੇ ਬਾਬਾ ਪਿਆਰਾ ਸਿੰਘ ਭਨਿਆਰਾ ਆਪਣੇ ਜੀਵਨ ਦੌਰਾਨ ਇੱਕ ਦਲਿਤ ਧਾਰਮਿਕ ਆਗੂ ਵਜੋਂ ਚਰਚਿਤ ਰਹੇ। ਕੱਟੜਪੰਥੀ ਸਿੱਖਾਂ ਨੇ ਉਨ੍ਹਾਂ ਦੀ ਸਦਾ ਆਲੋਚਨਾ ਕੀਤੀ। ਦਰਅਸਲ, ਇਸ ਦਾ ਕਾਰਣ ਇਹ ਸੀ ਕਿ 2001 ’ਚ ਬਾਬਾ ਭਨਿਆਰਾਵਾਲਾ ਨੇ ਆਪਣਾ ਖ਼ੁਦ ਦਾ ਇੱਕ ‘ਭਵਸਾਗਰ ਗ੍ਰੰਥ’ ਪ੍ਰਕਾਸ਼ਿਤ ਕੀਤਾ ਸੀ; ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਥਿਤ ਅਪਮਾਨ ਮੰਨਿਆ ਗਿਆ ਸੀ।

 

 

ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ‘ਭਵਸਾਗਰ ਗ੍ਰੰਥ’ ਉੱਤੇ ਪਾਬੰਦੀ ਲਾ ਦਿੱਤੀ ਸੀ ਤੇ ਬਾਬੇ ਨੂੰ ਜੇਲ੍ਹ ਵੀ ਜਾਣਾ ਪਿਆ ਸੀ।

 

 

7 ਭੈਣ–ਭਰਾਵਾਂ ਵਿੱਚੋਂ ਇੱਕ ਪਿਆਰਾ ਸਿੰਘ ਭਨਿਆਰਾ ਵਾਲੇ ਦੇ ਪਿਤਾ ਤੁਲਸੀ ਰਾਮ ਇੱਕ ਰਾਜਗੀਰ ਸਨ। ਧਾਰਮਿਕ ਆਗੂ ਬਣਨ ਤੋਂ ਪਹਿਲਾਂ ਬਾਬਾ ਪਿਆਰਾ ਸਿੰਘ ਪੰਜਾਬ ਦੇ ਬਾਗ਼ਬਾਨੀ ਵਿਭਾਗ ਵਿੱਚ ਦਰਜਾ–ਚਾਰ ਦੇ ਮੁਲਾਜ਼ਮ ਸਨ ਤੇ ਪਿੰਡ ਅਸਮਾਨਪੁਰ ਵਿਖੇ ਸਥਿਤ ਰੇਸ਼ਮ ਦੇ ਕੀੜੇ ਪਾਲਣ ਵਾਲੇ ਇੱਕ ਫ਼ਾਰਮ ਵਿੱਚ ਕੰਮ ਕਰਦੇ ਰਹੇ ਸਨ।

 

 

ਬਾਬੇ ਦੇ ਪਿਤਾ ਸ੍ਰੀ ਤੁਲਸੀ ਰਾਮ ਦਰਅਸਲ ਪਹਿਲਾਂ ਆਪਣੇ ਪਿੰਡ ਧਮਾਣਾ ਦੇ ਬਾਹਰਵਾਰ ਸਥਿਤ ਦੋ ਮਜ਼ਾਰਾਂ ਦੀ ਸੇਵਾ ਕਰਦੇ ਹੁੰਦੇ ਸਨ ਤੇ ਆਪਣੇ ਪਿਤਾ ਦੇ ਦੇਹਾਂਤ ਪਿੱਛੋਂ ਬਾਬਾ ਪਿਆਰਾ ਸਿੰਘ ਭਨਿਆਰਾ ਇਨ੍ਹਾਂ ਮਜ਼ਾਰਾਂ ਦੇ ਨਿਗਰਾਨ ਬਣ ਗਏ। ਉਨ੍ਹਾਂ ਉੱਥੇ ਆਪਣੇ ਪੈਰੋਕਾਰਾਂ ਨੂੰ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਤਦ ਉਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਵਧਦੀ ਚਲੀ ਗਈ।

 

 

ਚੋਣਾਂ ਵਿੱਚ ਸਿਆਸੀ ਆਗੂ ਉਨ੍ਹਾਂ ਕੋਲ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਮੰਗਣ ਆਉਣ ਲੱਗ ਪਏ। ਉਸ ਤੋਂ ਬਾਅਦ ਬਾਬੇ ਦੀ ਚੜ੍ਹਤ ਹੁੰਦੀ ਗਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Controversial Baba Piara Singh Bhaniara no more