ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਵਿਵਾਦਾਂ ਨਾਲ ਪੱਕੀ ਯਾਰੀ

ਗਿਆਨੀ ਗੁਰਬਚਨ ਸਿੰਘ

ਗਿਆਨੀ ਗੁਰਬਚਨ ਸਿੰਘ ਨੇ ਜਦੋਂ ਤੋਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਤੌਰ ਤੇ ਅਹੁਦਾ ਸੰਭਾਲਿਆ ਸੀ, ਉਦੋਂ ਤੋਂ ਹੀ ਵਿਵਾਦਾਂ ਨਾਲ ਉਨ੍ਹਾਂ ਦੀ ਯਾਰੀ ਪੈ ਗਈ।

 

ਪਰ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਫਸਾ ਲਿਆ ਤੇ ਅੰਤ ਵਿੱਚ ਉਨ੍ਹਾਂ ਨੂੰ ਜਥੇਦਾਰੀ ਤੋਂ ਤਿਆਗ ਪੱਤਰ ਦੇਣ ਲਈ ਮਜ਼ਬੂਰ ਹੋਣਾ ਪਿਆ।

 

ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਗੁਰਬਚਨ ਸਿੰਘ  7 ਅਗਸਤ, 2008 ਨੂੰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਥਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਤੌਰ ਤੇ ਵਿਰਾਜਮਾਨ ਹੋਏ। ਉਹ 1972 ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਮੁਕਤਸਰ  ਸਾਹਿਬ ਵਿੱਚ ਇੱਕ ਸੇਵਾਦਾਰ ਦੇ ਤੌਰ 'ਤੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਿੱਚ ਸ਼ਾਮਲ ਹੋਏ ਸਨ। ਮੁਕਤਸਰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਘਰੇਲੂ ਜ਼ਿਲ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਗੜ੍ਹ ਮੰਨਿਆ ਜਾਂਦਾ ਹੈ।

 

ਉਨ੍ਹਾਂ ਦਾ ਜੱਦੀ ਪਿੰਡ ਚੱਕ ਬਾਜਾ ਜਿੱਥੇ ਉਨ੍ਹਾਂ ਦਾ ਜਨਮ 6 ਅਪ੍ਰੈਲ 1948 ਨੂੰ ਹੋਇਆ, ਉਹ ਵੀ ਮੁਕਤਸਰ ਜ਼ਿਲੇ ਵਿੱਚ ਪੈਂਦਾ ਹੈ। ਉਹ ਸੇਵਾਦਾਰ ਦੇ ਅਹੁਦੇ ਤੋਂ ਸਿੱਖਾਂ ਦੀ ਸਰਵ ਉੱਚ ਸੀਟ ਤੱਕ ਪਹੁੰਚੇ। 

 

ਉਨ੍ਹਾਂ ਨੂੰ 'ਸੇਵਾਦਾਰ' ਤੋਂ ਤਰੱਕੀ ਦਿੰਦੇ ਹੋਈ ਗ੍ਰੰਥੀ ਤੇ 1996 ਵਿੱਚ ਮੁਕਤਸਰ ਗੁਰਦੁਆਰਾ ਸਾਹਿਬ ਦਾ ਮੁਖ ਗ੍ਰੰਥੀ ਦੀ ਬਣਾਇਆ ਗਿਆ। ਉਸ ਸਮੇਂ ਦੇ ਗ੍ਰਹਿ-ਮੰਤਰੀ ਬੂਟਾ ਸਿੰਘ ਨੂੰ 'ਸਿਰੋਪਾ' ਦੇਣ ਦੇ ਦੋਸ਼ਾਂ ਕਰਕੇ ਗੁਰਬਚਨ ਸਿੰਘ ਨੂੰ ਸਿੱਖ  ਪੰਥ ਚੋਂ ਛੇਕ ਦਿੱਤਾ ਗਿਆ। ਬਾਅਦ ਵਿੱਚ ਮੁਕਤਸਰ ਤੋਂ ਹਰਿਆਣਾ ਦੇ ਗੁਰਦੁਆਰਾ ਧਮਤਨ ਸਾਹਿਬ, ਜੀਂਦ ਵਿੱਚ ਭੇਜ ਦਿੱਤਾ ਗਿਆ।

 

ਬਾਅਦ ਵਿੱਚ ਉਨ੍ਹਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਭੇਜਿਆ ਗਿਆ ਜਦੋਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਰੋਪਾ ਅਸਲ ਵਿੱਚ ਸਾਬਕਾ ਕਾਂਗਰਸੀ ਮੰਤਰੀ ਜੋਗਿੰਦਰ ਸਿੰਘ ਮਾਨ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਨੇ ਸਿਰੋਪਾ ਆਪਣੇ ਚਾਚਾ (ਬੂਟਾ ਸਿੰਘ) ਨੂੰ ਸੌਂਪ ਦਿੱਤਾ ਸੀ।

 

ਉਨ੍ਹਾਂ ਨੂੰ 1997 ਵਿੱਚ ਕੇਂਦਰੀ ਸਿੱਖ ਧਰਮ ਅਸਥਾਨ ਦੇ ਗ੍ਰੰਥੀ ਦੀ ਜਿੰਮੇਵਾਰੀ ਸੌਂਪੀ ਗਈ ਸੀ ਤੇ ਫਿਰ 2005 ਵਿੱਚ ਮੁਖ ਗ੍ਰੰਥੀ ਬਣਾ ਦਿੱਤਾ ਗਿਆ। ਸਤਿੰਦਰਪਾਲ ਦੇ ਅਨੁਸਾਰ, ਜਿਨ੍ਹਾਂ ਨੇ ਉਹਨਾਂ ਦੇ ਇਕ ਸਹਾਇਕ ਵਜੋਂ ਕੰਮ ਕੀਤਾ ਸੀ। ਤਖ਼ਤ ਦੇ ਜਥੇਦਾਰ ਦੇ ਤੌਰ 'ਤੇ ਉਨ੍ਹਾਂ ਦਾ ਕਾਰਜਕਾਲ ਵਿਵਾਦ ਨਾਲ ਹੀ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਦੇ ਸਾਬਕਾ ਅਧਿਕਾਰੀ ਵੇਦਾਂਤੀ ਨੇ ਦਾਅਵਾ ਕੀਤਾ ਕਿ ਦਬਾਅ ਹੇਂਠ ਉਨ੍ਹਾਂ ਤੋਂ ਅਸਤੀਫ਼ਾ ਲਿਆ ਗਿਆ।

 

ਇੱਕ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਬੈਠਕ ਵਿੱਚ ਜਦੋਂ ਉਨ੍ਹਾਂ ਨੂੰ ਨਵਾਂ ਜਥੇਦਾਰ ਬਣਾਇਆ ਗਿਆ ਤਾਂ ਦੋ ਕਾਰਜਕਾਰਨੀ ਮੈਂਬਰਾਂ ਨੇ ਵੇਦਾਂਤੀ ਨੂੰ ਹਟਾਉਣ ਦਾ ਜ਼ੋਰਦਾਰ ਵਿਰੋਧ ਕੀਤਾ, ਤੇ ਕਿਹਾ ਕਿ ਆਰ.ਐਸ.ਐਸ. ਦੇ ਦਬਾਅ ਹੇਠ ਉਹ ਕਦਮ ਉਠਾਇਆ ਗਿਆ ਹੈ, ਕਿਉਂਕਿ ਵੇਦਾਂਤੀ ਨੇ 'ਧਾਰਮਿਕ ਹੁਕਮ' ਜਾਰੀ ਕੀਤਾ ਸੀ ਕਿ ਆਰ. ਐੱਸ. ਐੱਸ. ਨਾਲ ਜੁੜੇ ਸੰਗਠਨ ਰਾਸ਼ਟਰੀ ਸਿੱਖ ਸੰਗਤ ਦਾ ਸਿੱਖ ਬਾਈਕਾਟ ਕਰਨ।

 

ਚਾਰਜ ਲੈਣ ਤੋਂ ਇਕ ਸਾਲ ਬਾਅਦ, ਉਨ੍ਹਾਂ ਨੇ "ਸੋਧ" ਕਰਨ ਦੇ ਨਾਂ ਹੇਠ ਨਾਨਕਸ਼ਾਹੀ ਕੈਲੰਡਰ ਵਿੱਚ  ਬਦਲਾਅ ਕਰਕੇ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਤੋਂ ਆਲੋਚਨਾ ਖੱਟੀ।  ਇੱਥੋਂ ਤੱਕ ਕਿ ਤਖ਼ਤ ਦਮਦਮਾ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਵੀ ਇਸ ਕਦਮ ਦਾ ਵਿਰੋਧ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Controversies were always by his side since Giani Gurbachan Singh assumed charge as jathedar of the Akal Takht