ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​MLA ਅਮਰਜੀਤ ਸਿੰਘ ਸੰਦੋਆ ਦੀ ਫ਼ੇਸਬੁੱਕ ਪੋਸਟ ਤੋਂ ਪੈਦਾ ਹੋਇਆ ਵਿਵਾਦ

​​​​​​​MLA ਅਮਰਜੀਤ ਸਿੰਘ ਸੰਦੋਆ ਦੀ ਫ਼ੇਸਬੁੱਕ ਪੋਸਟ ਤੋਂ ਪੈਦਾ ਹੋਇਆ ਵਿਵਾਦ

ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜੋ ਬੀਤੇ ਦਿਨੀਂ ਕਾਂਰਗਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਦੇ ਫ਼ੇਸਬੁੱਕ ਪੰਨੇ ਉੱਤੇ ਇੱਕ ਪੋਸਟ ਕਾਰਨ ਵਿਵਾਦ ਪੈਦਾ ਹੋ ਗਿਆ ਹੈ।

 

 

ਵਿਧਆੲਕ ਦੇ ਨਿਜੀ ਸਹਾਇਕ (PA) ਨੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ; ਜਿਸ ਦੀਆਂ ਕਾਪੀਆਂ ਐੱਸਐੱਸਪੀ ਤੇ ਪੰਜਾਬ ਮੁੱਖ ਚੋਣ ਅਧਿਕਾਰੀ ਨੂੰ ਭੇਜੀਆਂ ਗਈਆਂ ਹਨ। ਦੋਸ਼ ਲਾਇਆ ਗਿਆ ਹੈ ਕਿ ਐੱਮਐੱਲਏ ਦੇ ਫ਼ੇਸਬੁੱਕ ਪੰਨੇ ਦੀ ਦੁਰਵਰਤੋਂ ਕੀਤੀ ਗਈ ਹੈ।

 

 

ਉਸ ਪੋਸਟ ਵਿੱਚ ਕਿਹਾ ਗਿਆ ਹੈ ਕਿ – ‘ਮੈਂ ਬਰਿੰਦਰ ਸਿੰਘ ਢਿਲੋਂ (ਰੂਪਨਗਰ ਜ਼ਿਲ੍ਹਾ ਕਾਂਗਰਸ ਪ੍ਰਧਾਨ) ਨੂੰ ਦੱਸਣਾ ਚਾਹੁੰਦਾ ਹਾਂ ਕਿ ਉਸ ਦਾ ਸਿਆਸੀ ਕੈਰੀਅਰ ਹੁਣ ਖ਼ਤਮ ਹੋਣ ਵਾਲਾ ਹੈ। ਪੰਜਾਬ ਅਸੈਂਬਲੀ ਦੇ ਵਿਧਾਇਕ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਜ਼ਿਮਨੀ ਚੋਣ ਲਈ ਪਾਰਟੀ ਟਿਕਟ ਮੈਨੂੰ ਦਿੱਤੀ ਜਾਵੇਗੀ ਤੇ ਢਿਲੋਂ ਨੂੰ ਲਾਂਭੇ ਕਰ ਦਿੱਤਾ ਜਾਵੇਗਾ।’

 

 

ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਫ਼ੇਸਬੁੱਕ ਉੱਤੇ ਇਹ ਪੋਸਟ ਇੱਕ ਸਾਜ਼ਿਸ਼ ਅਧੀਨ ਸ਼ੇਅਰ ਕੀਤੀ ਗਈ ਸੀ। ਪੀਏ ਦਾ ਦੋਸ਼ ਹੈ ਕਿ ਆਮ ਅਦਾਮੀ ਪਾਰਟੀ ਦੇ ਵਲੰਟੀਅਰ ਕੋਮਲ ਬੇਲਾ, ਰਾਮ ਕੁਮਾਰ ਤੇ ਨੂਰ ਮੁਹੰਮਦ ਇਸ ਫ਼ੇਸਬੁੱਕ ਪੰਨੇ ਦੇ ਐਡਮਿਨ ਸਨ ਤੇ ਉਹ ਕਥਿਤ ਤੌਰ ਉੱਤੇ ਇਸ ਸਾਜ਼ਿਸ਼ ਦੇ ਪਿੱਤੇ ਹੋ ਸਕਦੇ ਹਨ।

 

 

ਪਰ ਕੋਮਲ ਬੇਲਾ ਨੇ ਕਿਹਾ ਹੈ ਕਿ ਉਹ ਤੇ ਦੋ ਹੋਰ ਹੁਣ ਸੰਦੋਆ ਦੇ ਫ਼ੇਸਬੁੱਕ ਪੰਨੇ ਦੇ ਐਡਮਿਨ ਨਹੀਂ ਹਨ ਤੇ ਉਹ MLA ਵਿਰੁੱਧ ਮਾਨਹਾਨੀ ਦਾ ਦਾਅਵਾ ਠੋਕਣਗੇ।

 

 

ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਪਹਿਲਾਂ ਇਸ ਮਾਮਲੇ ਉੱਤੇ ਕਾਨੂੰਨੀ ਸਲਾਹ ਲਵੇਗੀ ਤੇ ਫਿਰ ਹੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਕੀਤੀ ਜਾਵੇਗੀ। ਉੱਧਰ ਸ੍ਰੀ ਢਿਲੋਂ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਸੰਦੋਆ ਤੋਂ ਹਾਰ ਗਏ ਸਨ, ਦਾ ਕਹਿਣਾ ਹੈ ਕਿ ਉਹ ਅਜਿਹੇ ਮਾਮਲਿਆਂ ਵੱਲ ਕੋਈ ਧਿਆਨ ਨਹੀਂ ਦਿੰਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Controversy erupted over MLA Amarjit Singh Sandoa s Facebook Post