ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਲਾ ਮਹੱਲਾ ਮੌਕੇ ਕੁਝ ਨਿਹੰਗ ਸਿੰਘਾਂ ਵੱਲੋਂ ਟੋਪੀਆਂ ਲੁਹਾਉਣ ਦਾ ਮਾਮਲਾ ਭਖਿਆ

ਹੋਲਾ ਮਹੱਲਾ ਮੌਕੇ ਕੁਝ ਨਿਹੰਗ ਸਿੰਘਾਂ ਵੱਲੋਂ ਟੋਪੀਆਂ ਲੁਹਾਉਣ ਦਾ ਮਾਮਲਾ ਭਖਿਆ

ਸ੍ਰੀ ਅਨੰਦਪੁਰ ਸਾਹਿਬ ਵਿਖੇ 8 ਤੋਂ 10 ਮਾਰਚ ਤੱਕ ਮਨਾਏ ਗਏ ਕੋਮੀ ਤਿਉਹਾਰ ਹੋਲਾ ਮਹੱਲਾ ਮੌਕੇ ਕੁਝ ਅਖੋਤੀ ਨਿਹੰਗ ਸਿੰਘਾਂ ਵਲੋਂ ਮਾਹੋਲ ਖਰਾਬ ਕਰਨ ਦੇ ਮਨਸ਼ੇ ਨਾਲ ਹਿੰਦੂ ਤਬਕੇ ਨਾਲ ਸਬੰਧਿਤ ਲੋਕਾਂ ਦੇ ਸਿਰਾਂ ਤੇ ਪਾਈਆਂ ਟੋਪੀਆਂ ਨੂੰ ਆਪਣੇ ਹੱਥਾਂ ' ਫੜੇ ਨੇਜਿਆਂ ਨਾਲ ਉਤਾਰਨ ਦੀ ਘਟਨਾ ਤੋਂ ਨਾਰਾਜ ਇਲਾਕਾ ਵਾਸੀਆਂ ਦੇ ਇੱਕ ਵਫਦ ਵਲੋਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ।

 

 

ਵਫਦ ਵਿੱਚ ਸ਼ਾਮਿਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਸਤਵੀਰ ਰਾਣਾ, ਯੂਥ ਅਕਾਲੀ ਦਲ ਜਿਲ੍ਹਾਂ ਰੂਪਨਗਰ ਦੇ ਪ੍ਰਧਾਨ ਸੰਦੀਪ ਸਿੰਘ ਕਲੋਤਾਂ, ਸਾਬਕਾ ਸਰਪੰਚ ਅਜੈ ਰਾਣਾ, ਡਾ: ਅਮਿਤ ਸ਼ਰਮਾਂ, ਦਵਿੰਦਰ ਵਰਮਾਂ, ਬਲਵੀਰ ਸਿੰਘ, ਗੋਪਾਲ ਰਾਣਾ ਨੇ ਸਿੰਘ ਸਾਹਿਬ ਜੀ ਨੂੰ ਦੱਸਿਆਂ ਕਿ ਹੋਲੇ ਮਹੱਲੇ ਦੋਰਾਨ ਇਨ੍ਹਾਂ ਕੁਝ ਨਿਹੰਗ ਸਿੰਘਾਂ ਵਲੋਂ ਜਿੱਥੇ ਮੇਲੇ ' ਸ਼ਿਰਕਤ ਕਰਨ ਆਏ ਹਿੰਦੂ ਲੋਕਾਂ ਦੇ ਸਿਰਾਂ ਤੇ ਪਾਈਆਂ ਟੋਪੀਆਂ ਲੁਹਾਈਆਂ ਗਈਆ, ਉੱਥੇ ਹੀ ਨੇੜਲੇ ਲਮਲੈਹੜੀ ਪੁਲ ਤੇ ਖੜੇ ਹੋ ਕੇ ਮੰਦਿਰ ਸ੍ਰੀ ਨੈਣਾਂ ਦੇਵੀ ਜੀ ਵਿਖੇ ਮੱਥਾ ਟੇਕਣ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਜਬਰੀ ਰੋਕਿਆ ਗਿਆ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਸਾਰੀ ਗੱਲ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਜੀ ਨੇ ਜਿੱਥੇ ਇਨ੍ਹਾਂ ਘਟਨਾਵਾਂ ਦੀ ਘੋਰ ਨਿੰਦਾ ਕੀਤੀ, ਉੱਥੇ ਹੀ ਵਫਦ ਵਿੱਚ ਸ਼ਾਮਿਲ ਇਲਾਕਾ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਸਬੰਧੀ ਸਖਤ ਕਾਰਵਾਈ ਅਮਲ ਵਿੱਚ ਲਿਆਉਣਗੇ ਤਾਂ ਕਿ ਅੱਗੇ ਤੋਂ ਅਜਿਹੀਆਂ ਆਪਹੁਦਰੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਿਆ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Controversy erupts over removing caps on the occasion of Hola Mohalla by Nihang Singhs