ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਹੀ ਖੜ੍ਹਾ ਹੋਇਆ ਵਿਵਾਦ

ਭਾਰਤ-ਪਾਕਿਸਤਾਨ ਨੂੰ ਜੋੜਣ ਵਾਲੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਮੌਕੇ ਵਿਵਾਦ ਪੈਦਾ ਹੋ ਗਿਆ ਹੈ। ਪੰਜਾਬ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮਾਗਮ ਸਥਾਨ ਤੇ ਉਲੀਕੇ ਗਏ ਨੀਂਹ ਪੱਥਰ ਤੇ ਆਪਣੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਹੋਰਨਾਂ ਮੰਤਰੀ ਦੇ ਨਾਵਾਂ 'ਤੇ ਕਾਲੀ ਟੇਪ ਲਗਾ ਦਿੱਤੀ।

 

ਸੁਖਜਿੰਦਰ ਸਿੰਘ ਰੰਧਾਵਾ ਨੇ ਦਾ ਕਹਿਣਾ ਹੈ ਕਿ ਇਸ ਪੱਥਰ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਾਂ ਹੋਣ ਦੇ ਵਿਰੋਧ 'ਚ ਉਨ੍ਹਾਂ ਨੇ ਅਜਿਹਾ ਕੀਤਾ ਹੈ। ਰੰਧਾਵਾ ਮੁਤਾਬਕ ਬਾਦਲ ਅਤੇ ਸੁਖਬੀਰ ਦੇ ਨਾਂ ਦੇ ਨਾਂ ਇੱਥੇ ਕਿਉਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਬਾਦਲ ਨਾ ਤਾਂ ਕਾਰਜਕਾਰੀ ਦਾ ਹਿੱਸਾ ਹੈ ਅਤੇ ਨਾ ਹੀ ਇਹ ਭਾਜਪਾ-ਅਕਾਲੀ ਦਲ ਦਾ ਸਮਾਗਮ ਹੈ।

 

ਪੰਜਾਬ ਦੀ ਕੈਬਨਿਟ ਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਰ ਸਿਹਰਾ ਬੰਨਣ ਲਈ ਨੀਂਹ ਪੱਥਰ ਤੇ ਆਪਣਾਂ ਨਾਂ ਲਿਖਵਾਇਆ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਕਿਸੇ ਵਿਸ਼ੇਸ਼ ਪਾਰਟੀ ਦਾ ਨਹੀਂ ਸਗੋਂ ਕੇਂਦਰ ਅਤੇ ਮੌਜੂਦਾ ਸਮੇਂ ਚ ਸੱਤਾਧਾਰੀ ਪੰਜਾਬ ਸਰਕਾਰ ਦੀ ਪਹਿਲ ਨਾਲ ਹੋ ਰਿਹਾ ਹੈ।

 

 

ਦੱਸਣਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਹਿਲਾਂ ਹੀ ਆਪੋ ਆਪਣੇ ਸਿਰ ਸਿਹਰਾ ਬੰਨਣ ਨੂੰ ਲੈ ਕੇ ਦੌੜ ਲੱਗੀ ਹੋਈ ਹੈ, ਇੱਕ ਪਾਸੇ ਜਿੱਥੇ ਅਕਾਲੀ ਦਲ ਇਸ ਖੁੱਲ੍ਹ ਰਹੇ ਲਾਂਘੇ ਨੂੰ ਆਪਣਾ ਸਫਲਤਾ ਦੱਸ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸਨੂੰ ਆਪਣੀ ਪਾਕਿਸਤਾਨ ਯਾਤਰਾ ਮਗਰੋਂ ਮਿਲੀ ਸਫਲਤਾ ਦਾ ਸਿੱਟਾਂ ਦੱਸਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:controversy raised before laying the foundation stone of the Kartarpur corridor