ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੰਨਾ ਕਾਸ਼ਤਕਾਰਾਂ ਨੂੰ ਮੁਫ਼ਤ ਬੀਜ ਮੁਹੱਈਆ ਕਰਵਾਉਣਗੀਆਂ ਸਹਿਕਾਰੀ ਖੰਡ ਮਿੱਲਾਂ: ਰੰਧਾਵਾ

ਸਹਿਕਾਰਤਾ ਮੰਤਰੀ ਨੇ ਵੀਡਿਓ ਕਾਨਫਰੰਸ ਜ਼ਰੀਏ ਬਟਾਲਾ ਸਹਿਕਾਰੀ ਖੰਡ ਮਿੱਲ ਤੋਂ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਉਣ ਦੀ ਕੀਤੀ ਸ਼ੁਰੂਆਤ

ਗੰਨਾ ਸਰਵੇਅਰਾਂ ਨੂੰ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਮੋਬਾਈਲ ਫੋਨ 'ਤੇ ਆਨਲਾਈਨ ਹੱਲ ਕਰਨ ਲਈ ਹਦਾਇਤਾਂ ਜਾਰੀ: ਅਮਰੀਕ ਸਿੰਘ ਆਲੀਵਾਲ


ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਵਧੇਰੇ ਝਾੜ ਦੇਣ ਵਾਲੀਆਂ ਵਧੀਆ ਕਿਸਮ ਦੀਆਂ ਕਿਸਮਾਂ ਦਾ ਸ਼ੁੱਧ ਬੀਜ ਮੁਫਤ ਦਿੱਤਾ ਜਾਵੇਗਾ। ਇਹ ਗੱਲ ਉਨ੍ਹਾਂ ਅੱਜ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਗੰਨੇ ਦੇ ਵਧੇਰੇ ਪੈਦਾਵਾਰ ਵਾਲੀਆਂ ਕਿਸਮਾਂ ਦੇ ਸ਼ੁੱਧ ਬੀਜ ਦੇ ਪੌਦੇ ਗੰਨਾ ਕਾਸ਼ਤਕਾਰਾਂ ਨੂੰ ਵੰਡਣ ਦੀ ਸ਼ੁਰੂਆਤ ਵੀਡੀਓ ਕਾਨਫਰੰਸ ਰਾਹੀਂ ਕਰਦੇ ਹੋਏ ਕਹੀ।

 

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਗੁਰਦਾਸਪੁਰ, ਅਜਨਾਲਾ ਅਤੇ ਬਟਾਲਾ ਖੇਤਰ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਬੀਜੀ ਜਾ ਰਹੀ ਕਿਸਮ ਸੀ.ਓ.-0238 ਦਾ ਡੀ.ਐਨ.ਏ. ਟੈਸਟ ਆਈ.ਸੀ.ਏ.ਆਰ ਕੋਇੰਬਟੂਰ ਤੋਂ ਕਰਵਾਇਆ ਗਿਆ ਸੀ। ਇਸ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਬੀਜੀ ਗਈ ਫ਼ਸਲ ਦਾ ਬੀਜ ਮਿਕਸ ਪਾਇਆ ਗਿਆ ਅਤੇ ਇਹ ਸੀਓ-0238 ਦਾ ਸ਼ੁੱਧ ਬੀਜ ਨਹੀਂ ਸੀ। ਇਸ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਸ਼ੂਗਰਫੈਡ ਨੂੰ ਸਹਿਕਾਰੀ ਖੰਡ ਮਿੱਲਾਂ ਦੇ ਖੇਤਰ ਵਿੱਚ ਪੈਂਦੇ ਗੰਨਾ ਕਾਸ਼ਤਕਾਰਾਂ ਨੂੰ ਸ਼ੁੱਧ ਬੀਜ ਮੁਹੱਈਆ ਕਰਵਾਉਣ ਲਈ ਸੂਬੇ ਦੀਆਂ 9 ਸਹਿਕਾਰੀ ਖੰਡ ਮਿੱਲਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕੇ ਲਈ ਤਿੰਨ ਸਾਲ ਦਾ ਬੀਜ ਵਿਕਾਸ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। 

 

ਵੱਧ ਪੈਦਾਵਾਰ ਅਤੇ ਖੰਡ ਦੀ ਮਾਤਰਾ ਵਾਲੀਆਂ ਕਿਸਮਾਂ ਦੇ ਬੀਜ ਆਈ.ਸੀ.ਏ.ਆਰ. ਕੋਇੰਬਟੂਰ ਦੇ ਖੇਤਰੀ ਕੇਂਦਰ ਕਰਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪੂਰਥਲਾ ਕੇਂਦਰ ਦਾ ਸਹਿਯੋਗ ਲੈ ਕੇ ਤਿਆਰ ਕੀਤੇ ਜਾ ਰਹੇ ਹਨ।

 

ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਪੈ ਰਹੇ ਮਾੜੇ ਅਸਰ ਦੌਰਾਨ ਜ਼ਿੰਮੀਦਾਰਾਂ ਨੂੰ ਤੁਰੰਤ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ 50 ਕਰੋੜ ਰੁਪਏ ਗੰਨੇ ਦੀ ਬਕਾਇਆ ਕੀਮਤ ਜਾਰੀ ਕੀਤੀ ਗਈ। 

 

ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ ਨੇ ਦੱਸਿਆ ਕਿ ਹੁਣ ਤੱਕ ਲਗਭਗ 1700 ਕੁਇੰਟਲ ਗੰਨੇ ਦੀਆਂ ਚੰਗੀਆਂ ਕਿਸਮਾਂ ਦਾ ਬੀਜ ਕਰਨਾਲ ਤੇ ਕਪੂਰਥਲਾ ਤੋਂ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਟੀਸ਼ੂ ਕਲਚਰ ਦੇ 3.15 ਲੱਖ ਰੋਗ ਰਹਿਤ ਬੂਟੇ ਸੀਡ ਨਰਸਰੀ ਤਿਆਰ ਕਰਨ ਲਈ ਅਤੇ ਚੰਗੀਆਂ ਕਿਸਮਾਂ ਦੇ 11 ਲੱਖ ਬੂਟੇ ਮਿੱਲ ਪੱਧਰ ਅਤੇ ਸੀਡ ਸੈਂਪਲਿੰਗ ਵਿਧੀ ਰਾਹੀਂ ਤਿਆਰ ਕੀਤੀ ਪਨੀਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। 

 

ਗੰਨਾ ਕਾਸ਼ਤਕਾਰਾਂ ਨੂੰ ਸ਼ੁੱਧ ਕਿਸਮਾਂ ਦੇ ਬੀਜ ਦੇ ਪੌਦਿਆਂ ਦੀ ਪਨੀਰੀ ਵੰਡਣ ਦੀ ਸ਼ੁਰੂਆਤ ਬਟਾਲਾ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਡਾ. ਐਸ ਪੀ ਸਿੰਘ, ਅਜਨਾਲਾ ਮਿੱਲ ਦੇ ਜਨਰਲ ਮੈਨੇਜਰ ਸ਼ਿਵਰਾਜ ਸਿੰਘ ਧਾਲੀਵਾਲ, ਗੁਰਦਾਸਪੁਰ ਮਿੱਲ ਦੇ ਜਨਰਲ ਮੈਨੇਜਰ ਦਲਜੀਤ ਸਿੰਘ, ਸੀ ਸੀ ਡੀ ਓ ਗੁਰਦਾਸਪੁਰ ਅਰਵਿੰਦ ਪਾਲ ਸਿੰਘ ਕੈਰੋਂ ਅਤੇ ਸੀ ਸੀ ਡੀ ਓ ਬਟਾਲਾ ਹੰਸਪ੍ਰੀਤ ਸਿੰਘ ਸੋਹੀ ਵੱਲੋਂ ਕੀਤੀ ਗਈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cooperative Sugar Mills to provide free seeds to sugarcane growers