ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

26 ਵਰ੍ਹੇ ਪਹਿਲਾਂ ਝੂਠੇ ਮੁਕਾਬਲੇ ਦੇ ਸਾਰੇ ਸਬੂਤ ਜਾਅਲੀ ਬਣਾਏ ਪੁਲਿਸ ਨੇ

ਦਾਰਾ ਸਿੰਘ ਤੇ ਰਘਬੀਰ ਸਿੰਘ

ਬਿਆਸ ਪੁਲਿਸ ਦੀ ਟੀਮ ਨੇ ਸਤੰਬਰ 1992 ਦੌਰਾਨ ਅੰਮ੍ਰਿਤਸਰ ਦੇ ਪੱਲਾ ਪਿੰਡ `ਚ 15 ਸਾਲਾਂ ਦੇ ਹਰਪਾਲ ਸਿੰਘ ਨੂੰ ਮਾਰ ਕੇ ਝੂਠੇ ਮੁਕਾਬਲੇ ਦੇ ਸਾਰੇ ਸਬੂਤ ਜਾਅਲੀ ਬਣਾਏ ਸਨ। ਪੰਜਾਬ ਪੁਲਿਸ ਦੇ ਸਬੰਧਤ ਅਧਿਕਾਰੀਆਂ ਨੇ ਆਪਣੀ ਪੂਰੀ ਵਾਹ ਲਾਈ ਕਿ ਉਨ੍ਹਾਂ ਦੀ ਮਨਘੜਤ ਕਹਾਣੀ ਵਿੱਚ ਕਿਤੇ ਕੋਈ ਝੋਲ਼ ਨਾ ਰਹਿ ਜਾਵੇ ਤੇ ਅਦਾਲਤ `ਚ ਸਭ ਕੁਝ ਸੱਚ ਹੀ ਜਾਪੇ। ਇਹ ਜਾਣਕਾਰੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੂੰ ਦਿੱਤੀ ਗਈ ਸੀ।


ਇਸ ਮਾਮਲੇ `ਚ ਕੱਲ੍ਹ ਅਦਾਲਤ ਨੇ 81 ਸਾਲਾ ਰਘਬੀਰ ਸਿੰਘ (ਜੋ ਉਦੋਂ ਬਿਆਸ ਦਾ ਐੱਸਐੱਚਓ ਸੀ) ਅਤੇ ਸੇਵਾ-ਮੁਕਤ ਸਬ-ਇੰਸਪੈਕਟਰ ਦਾਰਾ ਸਿੰਘ (78) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।


ਪੁਲਿਸ ਦੀ ਮੁਕਾਬਲੇ ਦੀ ਝੂਠੀ ਕਹਾਣੀ ਨੂੰ ਦਰਕਿਨਾਰ ਕਰਦਿਆਂ ਵਧੀਕ ਜਿ਼ਲ੍ਹਾ ਤੇ ਸੈਸ਼ਨਜ਼ ਜੱਜ (ਸੀਬੀਆਈ ਅਦਾਲਤ) ਐੱਨਐੱਸ ਗਿੱਲ ਨੇ ਕਿਹਾ ਕਿ ਪੁਲਿਸ ਦੀ ਕਹਾਣੀ ਸੱਚੀ ਜਾਪ ਸਕਦੀ ਸੀ; ਜੇ ਪੁਲਿਸ ਅਧਿਕਾਰੀ ਆਪਣੇ ਵਾਹਨ `ਚ ਕਿਤੇ ਕੋਈ ਇੱਕ ਵੀ ਗੋਲ਼ੀ ਲੱਗੀ ਹੋਈ ਵਿਖਾ ਦਿੰਦੇ। ਉਂਝ ਪੁਲਿਸ ਨੇ ਰਿਕਾਰਡ ਵਿੱਚ ਇਹ ਵੀ ਦਰਸਾਇਆ ਸੀ ਕਿ ਮੁੰਡਿਆਂ ਨੇ ਅੱਗਿਓ. ਏਕੇ-47 ਨਾਲ 23 ਗੋਲੀਆਂ ਚਲਾਈਆਂ ਸਨ ਤੇ ਉਨ੍ਹਾਂ ਗੋਲੀਆਂ ਦੇ ਖੋਲ ਮਾਲਖਾਨੇ `ਚ ਵੀ ਜਮ੍ਹਾ ਕਰਵਾਏ ਗਏ ਸਨ।


ਜਸਟਿਸ ਗਿੱਲ ਨੇ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਦੇ ਹਵਾਲੇ ਨਾਲ ਕਿਹਾ,‘ਪੁਲਿਸ ਵਧੀਕੀਆਂ ਤੇ ਹਿਰਾਸਤੀ ਕੈਦੀਆਂ ਜਾਂ ਸ਼ੱਕੀਆਂ ਨਾਲ ਮਾੜਾ ਵਿਵਹਾਰ ਖ਼ਾਕੀ ਵਰਦੀ `ਤੇ ਦਾਗ਼ ਲਾਉਂਦਾ ਹੈ ਕਿਉਂਕਿ ਅਧਿਕਾਰੀ ਖ਼ੁਦ ਨੂੰ ਕਾਨੂੰਨ ਤੋਂ ਵੀ ਉੱਚੇ ਸਮਝਣ ਲੱਗਦੇ ਹਨ।`


ਪੁਲਿਸ ਨੇ ਬਾਅਦ `ਚ 15 ਸਾਲਾ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਲਾਵਾਰਸ ਵਿਖਾ ਕੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਸੀ। ਅਜਿਹਾ ਕਿਤੇ ਵੀ ਰਿਕਾਰਡ `ਚੋਂ ਨਹੀਂ ਮਿਲਿਆ ਕਿ ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕੀਤਾ ਸੀ।   

ਹਰਪਾਲ ਸਿੰਘ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cops fabricated evidences for fake counter