ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ ਲਾਗਲੇ ਪਿੰਡ ਦੇ NRI ਵਿਰੁੱਧ ਕੋਰੋਨਾ–ਕਾਰਵਾਈ, ਜਾਣੋ ਕਿਉਂ…

ਰੋਪੜ ਲਾਗਲੇ ਪਿੰਡ ਦੇ NRI ਵਿਰੁੱਧ ਕੋਰੋਨਾ–ਕਾਰਵਾਈ, ਜਾਣੋ ਕਿਉਂ…

ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਵਿਦੇਸ਼ਾਂ ਤੋਂ ਆਏ ਸ਼ੱਕੀ ਮਰੀਜ਼ਾਂ ਨੂੰ 14 ਦਿਨਾਂ ਤੱਕ ਆਪਣੇ ਘਰ ਰਹਿਣ ਅਤੇ ਲਗਾਤਾਰ ਡਾਕਟਰਾਂ ਵੱਲੋ ਉਨ੍ਹਾਂ ਦੇ ਘਰ ਜਾ ਕੇ ਜਾਂਚ ਕਰਨ ਦੇ ਦਿੱਤੇ ਹੋਏ ਹਨ। ਇਨ੍ਹਾਂ ਹੁਕਮਾਂ ਨੂੰ ਟਿੱਚ ਸਮਝਣ ਵਾਲੇ ਜ਼ਿਲ੍ਹਾ ਰੋਪੜ ’ਚ ਬੇਲਾ ਲਾਗਲੇ ਪਿੰਡ ਬਜੀਦਪੁਰ ਦੇ ਇੱਕ ਵਿਅਕਤੀ ਵਿਰੁੱਧ ਬੇਲਾ ਪੁਲਿਸ ਵੱਲੋ ਮੁਕੱਦਮਾ ਦਰਜ ਕੀਤਾ ਗਿਆ ਹੈ।

 

 

ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਬੇਲਾ ਦੇ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਪਿੰਡ ਬਜੀਦਪੁਰ ਦਾ ਨਿਵਾਸੀ ਕੁਝ ਦਿਨ ਪਹਿਲਾ ਇੱਕ ਅਰਬ ਦੇਸ਼ ਤੋਂ ਆਇਆ ਸੀ ਅਤੇ ਸਿਹਤ ਵਿਭਾਗ ਵੱਲੋ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਲਿਸਟ ਵਿੱਚ ਸੀ।

 

 

ਇਸ ਮਰੀਜ਼ ਨੂੰ ਐਸ ਐਮ ਓ ਡਾ ਹਰਬੰਸ ਸਿੰਘ ਵੱਲੋ 14 ਦਿਨ ਘਰ ਵਿੱਚ ਰਹ ਕੇ ਆਪਣੀ ਜਾਂਚ ਕਰਵਾਉਂਦੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸਨ ਪ੍ਰੰਤੂ ਸਿਹਤ ਵਿਭਾਗ ਦੀ ਟੀਮ ਜਦੋਂ ਉਸ ਦੇ ਘਰ ਗਈ ਤਾਂ ਉਹ ਆਪਣੇ ਨਾਨਕੇ ਪਿੰਡ ਹਸਨਪੁਰ ਜਿਲ੍ਹਾ ਲੁਧਿਆਣਾ ਵਿਖੇ ਵਿਆਹ ਗਿਆ ਹੋਇਆ ਸੀ ਜੋ ਕਿ ਲੋਕਾਂ ਦੀ ਜਾਨ ਨਾਲ ਅਤੇ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਨਾਲ ਖਿਲਵਾੜ ਕਰਨ ਦਾ ਦੋਸ਼ੀ ਪਾਇਆ ਗਿਆ

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਹੁਣ ਐਸ ਐਮ ਓ ਚਮਕੌਰ ਸਾਹਿਬ ਦੀ ਸ਼ਿਕਾਇਤ ’ਤੇ ਉਸ NRI ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Action against an NRI of Ropar village Why Know here