ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਮੇਡੀਅਨ ਜਸਵਿੰਦਰ ਭੱਲਾ ਦੀ ਕੋਰੋਨਾ–ਅਪੀਲ, ਕੈਪਟਨ ਨੇ ਕੀਤੀ VIDEO ਸ਼ੇਅਰ

ਕਾਮੇਡੀਅਨ ਜਸਵਿੰਦਰ ਭੱਲਾ ਦੀ ਕੋਰੋਨਾ–ਅਪੀਲ, ਕੈਪਟਨ ਨੇ ਕੀਤੀ VIDEO ਸ਼ੇਅਰ

ਪੰਜਾਬੀ ਫ਼ਿਲਮਾਂ ਦੇ ਉੱਘੇ ਕਾਮੇਡੀਅਨ ਜਸਵਿੰਦਰ ਭੱਲਾ ਨੇ ਆਪਣੇ ਪ੍ਰਸ਼ੰਸਕਾਂ ਸਮੇਤ ਹੋਰ ਸਮੂਹ ਪੰਜਾਬੀਆਂ ਨੂੰ ਕੋਰੋਨਾ ਵਾਇਰਸ ਬਾਰੇ ਇੱਕ ਵਿਡੀਓ ਅਪੀਲ ਜਾਰੀ ਕੀਤੀ ਹੈ। ਸੱਚਮੁਚ ਉਸ ਵਿੱਚ ਜਸਵਿੰਦਰ ਭੱਲਾ ਨੇ ਕਾਫ਼ੀ ਮਜ਼ਬੂਤੀ ਨਾਲ ਸੁਨੇਹਾ ਦਿੱਤਾ ਹੈ ਕਿ ਸਿਹਤ ਤੇ ਹੋਰ ਸਰਕਾਰੀ ਅਧਿਕਾਰੀਆਂ ਵੱਲੋਂ ਲੋਕਾਂ ਲਈ ਜਿਹੜੀਆਂ ਵੀ ਸਲਾਹਾਂ ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ; ਉਨ੍ਹਾਂ ਨੂੰ ਧਿਆਨ ਨਾਲ ਸੁਣੋ ਤੇ ਉਨ੍ਹਾਂ ਉੱਤੇ ਪੂਰੀ ਤਰ੍ਹਾਂ ਅਮਲ ਕਰੋ – ਤਦ ਹੀ ਇਸ ਘਾਤਕ ਵਾਇਰਸ ਤੋਂ ਬਚਾਅ ਹੋ ਸਕੇਗਾ।

 

 

ਚੇਤੇ ਰਹੇ ਕਿ ਇਸ ਵੇਲੇ ਦੇਸ਼ ’ਚ 355 ਤੋਂ ਵੱਧ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ ਤੇ ਸੱਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਮੁੱਚੇ ਵਿਸ਼ਵ ’ਚ ਹੁਣ ਤੱਕ 13,049 ਜਾਨਾਂ ਇਸ ਵਾਇਰਸ ਨੇ ਲੈ ਲਈਆਂ ਹਨ; ਜਦ ਕਿ ਪੂਰੀ ਦੁਨੀਆ ’ਚ 3,07,2987 ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ।

 

 

ਇਕੱਲੇ ਪੰਜਾਬ ’ਚ ਹੀ 21 ਕੋਰੋਨਾ–ਪਾਜ਼ਿਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ; ਜਦ ਕਿ ਇੱਕ ਵਿਅਕਤੀ ਦੀ ਬੰਗਾ ਲਾਗਲੇ ਪਿੰਡ ’ਚ ਮੌਤ ਹੋ ਚੁੱਕੀ ਹੈ।

 

 

ਇਟਲੀ ਜਿਹਾ ਅਗਾਂਹਵਧੂ ਦੇਸ਼ ਵੀ ਇਸ ਵਾਇਰਸ ਅੱਗੇ ਹਾਰ ਮੰਨਦਾ ਦਿਸ ਰਿਹਾ ਹੈ। ਉੱਥੇ ਇੱਕ–ਇੱਕ ਦਿਨ ’ਚ 800 ਦੇ ਲਗਭਗ ਮੌਤਾਂ ਹੋ ਰਹੀਆਂ ਹਨ; ਜਦ ਕਿ ਉੱਥੇ ਭਾਰਤ ਦੇ ਮੁਕਾਬਲੇ ਕਿਤੇ ਵੱਧ ਮੈਡੀਕਲ ਸਹੂਲਤਾਂ ਹਨ।

 

 

ਅਜਿਹੇ ਹਾਲਾਤ ’ਚ ਜਸਵਿੰਦਰ ਭੱਲਾ ਦੀ ਅਪੀਲ ਬਹੁਤ ਦਮਦਾਰ ਹੈ; ਇਸੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹ ਵਿਡੀਓ–ਅਪੀਲ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤੀ ਹੈ।

 

 

ਜਸਵਿੰਦਰ ਭੱਲਾ ਨੇ ਇੱਕ ਦਿਲਚਸਪ ਮਿੰਨੀ ਕਹਾਣੀ ਦੀ ਮਦਦ ਨਾਲ ਆਪਣੀ ਗੱਲ ਆਖੀ ਹੈ। ਤੁਸੀਂ ਵੀ ਇਹ ਵਿਡੀਓ ਵੇਖੋ ਤੇ ਜਸਵਿੰਦਰ ਭੱਲਾ ਦੀ ਜ਼ੁਬਾਨੀ ਉਸ ਕਹਾਣੀ ਦਾ ਆਨੰਦ ਮਾਣੋ ਤੇ ਕੋਰੋਨਾ ਵਾਇਰਸ ਤੋਂ ਬਚੋ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Appeal of Comedian Jaswinder Bhalla Captain shared VIDEO