ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਫਿਰ ਫਟਿਆ ਕੋਰੋਨਾ ਬੰਬ, ਬਾਪੂਧਾਮ ਕਾਲੋਨੀ 'ਚ 11 ਨਵੇਂ ਮਰੀਜ਼ ਮਿਲੇ

ਚੰਡੀਗੜ੍ਹ ਲਈ ਇੱਕ ਵਾਰ ਫਿਰ ਬਾਪੂਧਾਮ ਕਾਲੋਨੀ ਖ਼ਤਰੇ ਦੀ ਘੰਟੀ ਬਣ ਗਿਆ ਹੈ, ਜਿੱਥੇ ਵੀਰਵਾਰ ਸਵੇਰੇ ਇੱਕ ਵਾਰ ਫਿਰ ਕੋਰੋਨਾ ਬੰਬ ਫਟਿਆ। ਵੀਰਵਾਰ ਨੂੰ ਇੱਥੇ 11 ਨਵੇਂ ਮਰੀਜ਼ ਮਿਲੇ। ਇਨ੍ਹਾਂ ਵਿੱਚੋਂ 9 ਮਰੀਜ਼ ਇੱਕੋ ਘਰ 'ਚ ਰਹਿ ਰਹੇ ਹਨ, ਜਦਕਿ ਦੋ ਵੱਖ-ਵੱਖ ਘਰਾਂ ਦੇ ਹਨ।
 

ਮਰੀਜ਼ਾਂ 'ਚ 23 ਸਾਲਾ ਲੜਕੀ, 55 ਸਾਲਾ ਔਰਤ, 22 ਸਾਲ ਦੀ ਲੜਕੀ, 14 ਸਾਲਾ ਲੜਕੀ, 1 ਸਾਲ ਦੀ ਬੱਚੀ, 19 ਸਾਲਾ ਲੜਕਾ, 18 ਸਾਲਾ ਲੜਕਾ, 24 ਸਾਲਾ ਨੌਜਵਾਨ, 21 ਸਾਲਾ ਨੌਜਵਾਨ, 40 ਸਾਲਾ ਔਰਤ ਤੇ 18 ਸਾਲਾ ਲੜਕਾ ਸ਼ਾਮਲ ਹਨ। ਸਾਰੇ ਮਰੀਜ਼ ਜੀਐਮਐਸਐਚ-16 'ਚ ਦਾਖਲ ਹਨ। ਇਨ੍ਹਾਂ 11 ਮਰੀਜ਼ਾਂ ਦੇ ਮਿਲਣ ਤੋਂ ਬਾਅਦ ਸ਼ਹਿਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ।
 

ਬੁੱਧਵਾਰ ਨੂੰ ਬਾਪੂਧਾਮ 'ਚ ਕੋਰੋਨਾ ਦੇ 5 ਮਰੀਜ਼ ਮਿਲੇ ਸਨ। ਇਨ੍ਹਾਂ 'ਚ 26 ਸਾਲਾ ਨੌਜਵਾਨ, 50 ਸਾਲਾ ਵਿਅਕਤੀ ਤੋਂ ਇਲਾਵਾ ਇੱਕੋ ਪਰਿਵਾਰ ਦੀ 28 ਸਾਲਾ ਔਰਤ ਅਤੇ 6 ਤੇ 4 ਸਾਲ ਉਮਰ ਦੀਆਂ ਦੋ ਬੱਚੀਆਂ ਸ਼ਾਮਲ ਹਨ। ਚੰਡੀਗੜ੍ਹ 'ਚ ਜ਼ਿਆਦਾਤਰ ਮਰੀਜ਼ ਬਾਪੂਧਾਮ 'ਚੋਂ ਮਿਲੇ ਹਨ। ਇਕੱਲੇ ਬਾਪੂਧਾਮ ਤੋਂ 146 ਮਾਮਲੇ ਸਾਹਮਣੇ ਆਏ ਹਨ।
 

ਇਸ ਤੋਂ ਇਲਾਵਾ ਸੈਕਟਰ-39 'ਚ ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ, ਪਰ ਉਨ੍ਹਾਂ ਦੇ ਠੀਕ ਹੋ ਕੇ ਘਰ ਪਰਤਣ ਤੋਂ ਬਾਅਦ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਬਾਪੂਧਾਮ ਤੋਂ ਇਲਾਵਾ ਹੋਰ ਸਾਰੀਆਂ ਥਾਵਾਂ 'ਤੇ ਲੋਕ ਸੋਸ਼ਲ ਡਿਸਟੈਂਸਿੰਗ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ, ਜਦਕਿ ਬਾਪੂਧਾਮ 'ਚ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona bomb explodes again on Thursday in Chandigarh 11 new patients found in Bapudham Colony