ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕੇਸ ਪੰਜਾਬ ਦੇ 7 ਜ਼ਿਲ੍ਹਿਆਂ ਤੱਕ ਸੀਮਤ, NRI ਬੈਲਟ ਸਭ ਤੋਂ ਵੱਧ ਪ੍ਰਭਾਵਿਤ

ਅੰਮ੍ਰਿਤਸਰ 'ਚ ਨਗਰ ਨਿਗਮ ਦੇ ਕਰਮਚਾਰੀ ਘਰਾਂ ਨੂੰ ਸੈਨੇਟਾਈਜ਼ ਕਰਦੇ ਹੋਏ। ਤਸਵੀਰ: ਸਮੀਰ ਸਹਿਗਲ

ਸਮੁੱਚੇ ਵਿਸ਼ਵ ਨੂੰ ਇਸ ਵੇਲੇ ਕੋਰੋਨਾ ਵਾਇਰਸ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਲੌਕਡਾਊਨ ਭਾਵ ਆਪੋ–ਆਪਣੇ ਘਰਾਂ ’ਚ ਬੰਦ ਹੈ। ਪੰਜਾਬ ’ਚ ਹੁਣ ਤੱਕ 47 ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਜੇ ਰਤਾ ਗਹੁ ਨਾਲ ਪੰਜਾਬ ਦੇ ਕੋਰੋਨਾ–ਅੰਕੜਿਆਂ ਉੱਤੇ ਝਾਤ ਪਾਈਏ, ਤਾਂ ਹਾਲੇ ਤੱਕ ਸੂਬੇ ਦੇ ਕੁੱਲ 22 ਜ਼ਿਲ੍ਹਿਆਂ ’ਚੋਂ ਸਿਰਫ਼ ਸੱਤ ਵਿੱਚ ਹੀ ਕੋਰੋਨਾ–ਪਾਜ਼ਿਟਿਵ ਮਰੀਜ਼ ਪਾਏ ਗਏ ਹਨ। 65 ਫ਼ੀ ਸਦੀ ਮਾਮਲੇ ਦੋਆਬਾ ਖੇਤਰ ਨਾਲ ਸਬੰਧਤ ਹਨ, ਜੋ ਯਕੀਨੀ ਤੌਰ ’ਤੇ ਪ੍ਰਵਾਸੀ ਭਾਰਤੀਆਂ ਭਾਵ NRIs ਦਾ ਇਲਾਕਾ ਮੰਨਿਆ ਜਾਂਦਾ ਹੈ।

 

 

ਕੁੱਲ 47 ਕੋਰੋਨਾ–ਪਾਜ਼ਿਟਿਵ ਕੇਸਾਂ ਵਿੱਚੋਂ 31 ਸਿਰਫ਼ ਦੋਆਬਾ ਖੇਤਰ ਨਾਲ ਹੀ ਸਬੰਧਤ ਹਨ। ਸ਼ਹੀਦ ਭਗਤ ਸਿੰਘ ਨਗਰ ਭਾਵ ਨਵਾਂ ਸ਼ਹਿਰ ਜ਼ਿਲ੍ਹੇ ’ਚ ਹੁਣ ਤੱਕ 19, ਹੁਸ਼ਿਆਰਪੁਰ ’ਚ 7 ਤੇ ਜਲੰਧਰ ਜ਼ਿਲ੍ਹੇ ’ਚ ਹੁਣ ਤੱਕ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਦੋਆਬਾ ਦੇ ਕਪੂਰਥਲਾ ਜ਼ਿਲ੍ਹੇ ’ਚ ਹਾਲੇ ਤੱਕ ਕੋਰੋਨਾ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ।

 

 

ਮੋਹਾਲੀ ਜ਼ਿਲ੍ਹੇ ’ਚ ਹੁਣ ਤੱਕ 10, ਲੁਧਿਆਣਾ ’ਚ 3, ਅੰਮ੍ਰਿਤਸਰ ’ਚ 2 ਅਤੇ ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦਾ ਇੱਕ ਮਰੀਜ਼ ਸਾਹਮਣੇ ਆ ਚੁੱਕੇ ਹਨ। ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਪੰਜਾਬ ਸਮੁੱਚੇ ਭਾਰਤ ’ਚ 5ਵੇਂ ਨੰਬਰ ’ਤੇ ਹਨ। ਪੰਜਾਬ ’ਚ ਹੁਣ ਤੱਕ ਇਸ ਘਾਤਕ ਵਾਇਰਸ ਕਾਰਨ ਪੰਜ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ।

 

 

ਕੋਰੋਨਾ ਕਾਰਨ ਦੇਸ਼ ’ਚ ਸਭ ਤੋਂ ਵੱਧ 13 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ। ਉਸ ਤੋਂ ਬਾਅਦ ਗੁਜਰਾਤ ’ਚ 7 ਤੇ ਮੱਧ ਪ੍ਰਦੇਸ਼ ’ਚ 6 ਮੌਤਾਂ ਹੋ ਚੁੱਕੀਆਂ ਹਨ।

 

 

ਹੁਣ ਪੰਜਾਬ ਦੇ ਬਾਕੀ 15 ਜ਼ਿਲ੍ਹਿਆਂ ’ਚ ਸਿਹਤ ਵਿਭਾਗ ਵੱਲੋਂ ਟੈਸਟ ਕੀਤੇ ਜਾ ਰਹੇ ਹਨ। 300 ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਤੇ ਉਨ੍ਹਾਂ ਸਭਨਾਂ ਦੇ ਕੋਰੋਨਾ ਟੈਸਟ ਨੈਗੇਟਿਵ ਹੀ ਰਹੇ ਹਨ।

 

 

ਇਹ ਖ਼ਬਰ ਲਿਖੇ ਜਾਣ ਤੱਕ 1,434 ਸੈਂਪਲ ਟੈਸਟ ਲਈ ਭੇਜੇ ਗਏ ਸਨ; ਜਿਨ੍ਹਾਂ ਵਿੱਚੋਂ 1,236 ਟੈਸਟ ਨੈਗੇਟਿਵ ਪਾਏ ਗਏ। 151 ਟੈਸਟਾਂ ਦੀ ਰਿਪੋਰਟ ਹਾਲੇ ਨਹੀਂ ਆਈ।

 

 

ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਸੂਬੇ ’ਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Cases confined to 7 Distgricts NRI belt worst hit