ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਸੰਕਟ: ਵਧੀਕ ਮੁੱਖ ਸਕੱਤਰ ਨੇ ਪੰਜਾਬ ਦੇ ਕਿਸਾਨਾਂ ਦੀ ਕੀਤੀ ਸ਼ਲਾਘਾ

ਕਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਵੱਖ-ਵੱਖ ਚੁਣੌਤੀਆਂ ਦੌਰਾਨ ਕਣਕ ਦੀ ਵਾਢੀ ਅਤੇ ਖਰੀਦ ਕਾਰਜ ਲਗਪਗ ਮੁੱਕਣ ਕਿਨਾਰੇ ਪਹੁੰਚੇ ਹੋਏ ਪਰ ਇਸ ਖਰੀਦ ਸੀਜ਼ਨ ਦੌਰਾਨ ਸੂਬੇ ਦੇ ਲੱਖਾਂ ਕਿਸਾਨਾਂ ਨੇ ਸਿਹਤ ਸੁਰੱਖਿਆ ਉਪਾਵਾਂ ਦਾ ਉਲੰਘਣ ਕੀਤੇ ਬਿਨਾਂ ਖੇਤ ਤੋਂ ਮੰਡੀ ਤੱਕ ਜ਼ਾਬਤੇ ਦੀ ਪਾਲਣਾ ਸੰਜਮ ਨਾਲ ਕਰਕੇ ਮਿਸਾਲ ਕਾਇਮ ਕੀਤੀ ਹੈ

 

ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ 135 ਲੱਖ ਮੀਟਿਰਕ ਟਨ ਕਣਕ ਆਉਣ ਦੇ ਮਿੱਥੇ ਅਨੁਮਾਨ ਵਿੱਚੋਂ ਹੁਣ ਤੱਕ 92 ਫੀਸਦੀ ਫਸਲ ਦੀ ਆਮਦ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਕਰੋਨਾ ਦੀ ਮਹਾਮਾਰੀ ਦੌਰਾਨ ਮੰਡੀਆਂ ਵਿੱਚ ਪੜਾਅਵਾਰ ਕਣਕ ਲਿਆਉਣ ਦੇ ਬਾਵਜੂਦ ਖਰੀਦ ਸ਼ੁਰੂ ਹੋਣ ਦੇ ਇਕ ਮਹੀਨੇ ਦੇ ਸਮੇਂ ਦੌਰਾਨ ਹੁਣ ਤੱਕ 122.02 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਹੈ ਜਿਸ ਵਿੱਚੋਂ 121.85 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।

 

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਸੂਬੇ ਦੇ ਕੁੱਲ 22 ਜ਼ਿਲਿਆਂ ਵਿੱਚੋਂ 15 ਜ਼ਿਲਿਆਂ ਵਿੱਚ ਤਾਂ ਕਣਕ ਦੀ 95 ਫੀਸਦੀ ਖਰੀਦ ਸਫਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ ਜਿਨਾਂ ਵਿੱਚ ਪਠਾਨਕੋਟ ਵਿੱਚ 105 ਫੀਸਦੀ, ਜਲੰਧਰ (102 ਫੀਸਦੀ), ਫਰੀਦਕੋਟ, ਲੁਧਿਆਣਾ ਅਤੇ ਬਰਨਾਲਾ (99 ਫੀਸਦੀ), ਸੰਗਰੂਰ (97 ਫੀਸਦੀ), ਹੁਸ਼ਿਆਰਪੁਰ ਤੇ ਐਸ.ਬੀ.ਐਸ. ਨਗਰ (96 ਫੀਸਦੀ) ਅਤੇ ਫਿਰੋਜ਼ਪੁਰ ਵਿੱਚ 95 ਫੀਸਦੀ ਖਰੀਦ ਹੋਈ ਹੈ। ਉਨਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਸੂਬੇ ਵਿੱਚ ਹੁਣ ਤੱਕ ਆੜਤੀਆਂ ਰਾਹੀਂ ਕਿਸਾਨਾਂ ਨੂੰ 16.80 ਲੱਖ ਪਾਸ ਜਾਰੀ ਕੀਤੇ ਗਏ ਹਨ

 

ਹਾਲਾਂਕਿ, ਸ੍ਰੀ ਖੰਨਾ ਨੇ ਦੱਸਿਆ ਕਿ ਕੋਵਿਡ-19 ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਮੰਡੀਆਂ ਵਿੱਚ ਪੜਾਅਵਾਰ ਕਣਕ ਲਿਆਉਣ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਨੇ ਖਰੀਦ ਕਾਰਜ 30 ਮਈ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਸੀ ਅਤੇ ਜੇਕਰ ਲੋੜ ਪਈ ਤਾਂ ਇਸ ਵਿੱਚ 15 ਜੂਨ ਤੱਕ ਵਾਧਾ ਕੀਤਾ ਜਾ ਸਕਦਾ। ਪਰ ਹੁਣ ਤੱਕ 92 ਫੀਸਦੀ ਖਰੀਦ ਕਾਰਜ ਮੁਕੰਮਲ ਹੋ ਜਾਣਤੇ ਤਸੱਲੀ ਜ਼ਾਹਰ ਕਰਦਿਆਂ ਸ੍ਰੀ ਖੰਨਾ ਨੇ ਉਮੀਦ ਜ਼ਾਹਰ ਕੀਤੀ ਕਿ ਕਣਕ ਦੀ ਖਰੀਦ ਦੇ 135 ਲੱਖ ਮੀਟਰਕ ਟਨ ਦੇ ਮਿੱਥੇ ਟੀਚੇ ਨੂੰ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ

 

ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਆਮਦ ਤੇ ਖਰੀਦ ਲਈ ਸੂਬੇ ਦੇ ਕਿਸਾਨਾਂ ਦੇ ਯੋਗਦਾਨ ਦੀ ਭਰਵੀਂ ਸ਼ਲਾਘਾ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਕੋਵਿਡ-19 ਦੀਆਂ ਬੰਦਿਸ਼ਾਂ ਦਰਮਿਆਨ ਚੱਲ ਰਹੇ ਖਰੀਦ ਕਾਰਜਾਂ ਵਿੱਚ ਕਿਸਾਨਾਂ ਵੱਲੋਂ ਕਾਰਗਾਰ ਭੂਮਿਕਾ ਨਿਭਾਈ ਗਈ ਜਿਨਾਂ ਨੇ ਕਣਕ ਦੀ ਵਾਢੀ ਅਤੇ ਮੰਡੀਆਂ ਵਿੱਚ ਖਰੀਦ ਮੌਕੇ ਸਿਹਤ ਸੁਰੱਖਿਆ ਉਪਾਵਾਂ ਦਾ ਸੰਜੀਦਗੀ ਨਾਲ ਪਾਲਣ ਕੀਤਾ।

 

ਸ੍ਰੀ ਖੰਨਾ ਨੇ ਅੱਗੇ ਕਿਹਾ ਕਿ ਸਾਡੇ ਕਿਸਾਨਾਂ ਨੇ ਭਾਰਤ ਦੇ ਵੱਡੇ ਖਰੀਦ ਕਾਰਜਾਂ ਵਿੱਚੋਂ ਇਕ ਮੰਨੇ ਜਾਂਦੇ ਇਸ ਪੂਰੇ ਅਪ੍ਰੇਸ਼ਨ ਦੌਰਾਨ ਕੋਵਿਡ-19 ਦੇ ਔਖੇ ਸਮਿਆਂ ਵਿੱਚ ਵੀ ਕੇਂਦਰੀ ਭੰਡਾਰ ਵਿੱਚ ਵਿਸ਼ਾਲ ਯੋਗਦਾਨ ਪਾਇਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Crisis: Additional Chief Secretary Praises Punjab Farmers