ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਰਫ਼ਿਊ–ਲੌਕਡਾਊਨ ਤੋਂ ਦਿਹਾੜੀਦਾਰ ਮਜ਼ਦੂਰ ਹੱਦੋਂ ਵੱਧ ਪਰੇਸ਼ਾਨ

ਕੋਰੋਨਾ ਕਰਫ਼ਿਊ–ਲੌਕਡਾਊਨ ਤੋਂ ਦਿਹਾੜੀਦਾਰ ਮਜ਼ਦੂਰ ਹੱਦੋਂ ਵੱਧ ਪਰੇਸ਼ਾਨ

ਕੋਰੋਨਾ ਲੌਕਡਾਊਨ ਤੇ ਕਰਫ਼ਿਊ ਨੇ ਸਮੁੱਚੇ ਦੇਸ਼ ਦੇ ਆਮ ਲੋਕਾਂ, ਖਾਸ ਕਰ ਕੇ ਦਿਹਾੜੀਦਾਰਾਂ ਨੂੰ ਡਾਢਾ ਪਰੇਸ਼ਾਨ ਕੀਤਾ ਹੋਇਆ ਹੈ। ਸੰਗਰੂਰ ਪ੍ਰਸ਼ਾਸਨ ਨੇ ਉਝ ਤਾਂ ਰੋਜ਼ਮੱਰਾ ਦੀਆਂ ਜ਼ਰੂਰੀ ਵਸਤਾਂ ਨਿਸ਼ਚਤ ਕੀਮਤਾਂ ’ਤੇ ਆਮ ਲੋਕਾਂ ਦੇ ਘਰੋਂ–ਘਰੀਂ ਪਹੁੰਚਾਉਣ ਦਾ ਐਲਾਨ ਕੀਤਾ ਹੋਇਆ ਹੈ ਪਰ ਕਰਫ਼ਿਊ ਕਾਰਨ ਦਿਹਾੜੀਦਾਰ ਲੋਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੀ ਕਮਾਈ ਦੇ ਸਾਧਨ ਖ਼ਤਮ ਹੋ ਗਏ ਹਨ। ਇਸੇ ਲਈ ਉਹ ਜ਼ਰੂਰੀ ਵਸਤਾਂ ਦੀ ਸਪਲਾਈ ਮੁਫ਼ਤ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਨ।

 

 

ਕਰਫ਼ਿਊ ’ਚ ਕੋਈ ਢਿੱਲ ਨਾ ਹੋਣ ਕਾਰਨ ਸੰਗਰੂਰ ਜ਼ਿਲ੍ਰਾ ਪ੍ਰਸ਼ਾਸਨ ਨੇ ਵੱਖੋ–ਵੱਖਰੇ ਸ਼ਹਿਰਾਂ ਤੇ ਕਸਬਿਆਂ ’ਚ ਖਾਣ–ਪੀਣ ਦੀਆਂ ਵਸਤਾਂ, ਸਬਜ਼ੀਆਂ ਤੇ ਫਲ਼ਾਂ ਦੀ ਸਪਲਾਈ ਲਈ 10 ਟਰੈਕਟਰ–ਟਰਾਲੀਆਂ ਲਾਈਆਂ ਹਨ। ਇਸ ਤੋਂ ਇਲਾਵਾ 25 ਹੋਰ ਵਾਹਨ ਜ਼ਰੂਰੀ ਦਵਾਈਆਂ ਵੱਖੋ–ਵੱਖਰੇ ਇਲਾਕਿਆਂ ਤੱਕ ਜ਼ਰੂਰੀ ਦਵਾਈਆਂ ਪਹੁੰਚਾ ਰਹੇ ਹਨ।

 

 

ਦਿਹਾੜੀਦਾਰ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਸਰਕਾਰੀ ਰੇਟਾਂ ਉੱਤੇ ਵੀ ਜ਼ਰੂਰੀ ਵਸਤਾਂ ਨਹੀਂ ਖ਼ਰੀਦ ਸਕ ਰਹੇ। ਉਨ੍ਹਾਂ ’ਚੋਂ ਬਹੁਤਿਆਂ ਨੇ ਕਿਹਾ ਕਿ ਉਹ ਅਕਸਰ ਸਥਾਨਕ ਦੁਕਾਨਦਾਰਾਂ ਤੋਂ ਆਪਣਾ ਰਾਸ਼ਨ ਉਧਾਰ ਲੈਂਦੇ ਹਨ। ਪਰ ਹੁਣ ਉਹ ਸਾਰੇ ਕਰਫ਼ਿਊ ਕਾਰਨ ਘਰਾਂ ’ਚ ਬੈਠਣ ਲਈ ਮਜਬੂਰ ਹਨ ਤੇ ਨਕਦ ਰਾਸ਼ਨ, ਦੁੱਧ ਤੇ ਦਵਾਈਆਂ ਨਹੀਂ ਖ਼ਰੀਦ ਸਕਦੇ।

 

 

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਮੁਫ਼ਤ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।

 

 

ਇਸ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਰਾਸ਼ਨ, ਕਰਫ਼ਿਊ ਪਾਸ, ਦਵਾਈਆਂ ਤੇ ਹੋਰ ਜ਼ਰੂਰੀ ਕਸਤਾਂ ਦੀ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਪਰ ਨਾਲ ਹੀ ਆਮ ਲੋਕਾਂ ਨੂੰ ਆਪੋ–ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਵੀ ਕੀਤੀ ਹੈ।

 

 

ਐੱਸਡੀਐੱਮ ਤੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ–ਆਪਣੇ ਇਲਾਕਿਆਂ ’ਚ ਖਾਣ–ਪੀਣ ਦੀਆਂ ਜ਼ਰੂਰੀ ਵਸਤਾਂ ਤੇ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ।

 

 

ਡੀਸੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਘਰਾਂ ਤੋਂ ਬਾਹਰ ਨਹੀਂ ਨਿੱਕਲਣ ਦਿੱਤਾ ਜਾਵੇਗਾ; ਸਬਜ਼ੀਆਂ, ਫਲਾਂ, ਐੱਲਪੀਜੀ ਸਿਲੰਡਰਾਂ ਦੀ ਸਪਲਾਈ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈ ਜਾਵੇਗੀ।

 

 

ਜ਼ਰੂਰੀ ਵਸਤਾਂ ਦੀ ਸਪਲਾਈ ਲਈ ਜ਼ਿਲ੍ਹਾ–ਪੱਧਰੀ ਕੰਟਰੋਲ ਰੂਮ ਹੈਲਪਲਾਈਨ ਨੰਬਰ ਹੈ 01672–232304; ਇਸ ਤੋਂ ਇਲਾਵਾ ਕਰਫ਼ਿਊ ਪਾਸ ਲਈ 98151 85193, ਰਾਸ਼ਨ ਲਈ 01672–234188 ਅਤੇ ਐਮਰਜੈਂਸੀ ਦਵਾਈਆਂ ਲਈ 78145 93231 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Curfew Lockdown upsetting Daily Wager Labourers