ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਕੋਰੋਨਾ : ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੇ ਵਧਾਈ ਕੈਪਟਨ ਦੀ ਚਿੰਤਾ

ਮਹਾਰਾਸ਼ਟਰ ਸਥਿੱਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਪਰਤਣ ਵਾਲੇ ਸ਼ਰਧਾਲੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਿੰਤਾ ਵਧਾ ਦਿੱਤੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਨਾਂਦੇੜ ਤੋਂ ਵਾਪਸ ਆਏ 50 ਤੋਂ ਵੱਧ ਸ਼ਰਧਾਲੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਕੋਰੋਨਾ ਪਾਜ਼ੀਟਿਵ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 10 'ਚ ਪਾਏ ਗਏ ਹਨ।
 

ਕੇਂਦਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ ਪੰਜਾਬ 'ਚ ਕੋਰੋਨਾ ਦੇ 41 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 23 ਅੰਮ੍ਰਿਤਸਰ ਜ਼ਿਲ੍ਹੇ 'ਚ, 7 ਤਰਨ ਤਾਰਨ ਜ਼ਿਲ੍ਹੇ ਅਤੇ 11 ਮੋਹਾਲੀ ਜ਼ਿਲ੍ਹੇ ’ਚੋਂ ਹਨ। ਅੰਮ੍ਰਿਤਸਰ ਤੇ ਤਰਨ ਤਾਰਨ ਦੇ ਨਵੇਂ ਸਾਰੇ ਪਾਜ਼ੀਟਿਵ ਮਰੀਜ਼ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ। ਹੁਣ ਪੰਜਾਬ 'ਚ ਕੁੱਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ ਵੱਧ ਕੇ 421 ਹੋ ਗਿਆ ਹੈ। ਇਨ੍ਹਾਂ ਵਿੱਚੋਂ 90 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ 19 ਲੋਕਾਂ ਦੀ ਮੌਤ ਹੋ ਗਈ ਹੈ।
 

ਬੁੱਧਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੋਰੋਨਾ ਲਾਗ ਦੇ 33 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 23 ਨਵੇਂ ਮਾਮਲੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਗੁਰਦੁਆਰੇ ਤੋਂ ਪਰਤੇ ਸ਼ਰਧਾਲੂ ਸ਼ਾਮਲ ਹਨ।
 

ਮਹਾਰਾਸ਼ਟਰ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ 'ਚ ਬਹੁਤ ਸਾਰੀਆਂ ਅਣਗਹਿਲੀਆਂ ਹੋਈਆਂ ਹਨ। ਸਭ ਤੋਂ ਪਹਿਲਾਂ ਮਹਾਰਾਸ਼ਟਰ ਤੋਂ ਵਾਪਸ ਲਿਆਉਣ ਸਮੇਂ ਸ਼ਰਧਾਲੂਆਂ ਦਾ ਕੋਈ ਕੋਰੋਨਾ ਟੈਸਟ ਨਹੀਂ ਹੋਇਆ। ਇੰਨਾ ਹੀ ਨਹੀਂ, ਇੱਕ ਬੱਸ 'ਚ 40-40 ਲੋਕਾਂ ਨੂੰ ਲਿਆਇਆ ਗਿਆ, ਜਿਸ 'ਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।
 

ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਸ਼ਰਧਾਲੂਆਂ ਨੇ ਆਪਣੀ ਕਾਰ ਕਿਰਾਏ 'ਤੇ ਲੈ ਕੇ 1800 ਕਿਲੋਮੀਟਰ ਦੀ ਯਾਤਰਾ ਰੁੱਕਦੇ-ਰੁੱਕਦੇ ਤੈਅ ਕੀਤੀ। ਇੰਨਾ ਹੀ ਨਹੀਂ, ਪੰਜਾਬ ਸਰਕਾਰ ਨੇ ਸਾਰੇ ਸ਼ਰਧਾਲੂਆਂ ਨੂੰ ਇੱਕ ਥਾਂ 'ਤੇ ਰੋਕ ਕੇ ਨਾ ਤਾਂ ਸਾਰਿਆਂ ਦੇ ਟੈਸਟ ਕਰਵਾਏ, ਸਗੋਂ ਸਾਰਿਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਹ ਉਹੀ ਪੰਜਾਬ ਹੈ ਜਿਸ ਦੀ ਕੋਰੋਨਾ ਨਾਲ ਸ਼ੁਰੂਆਤੀ ਲੜਾਈ ਦੀ ਬਹੁਤ ਸ਼ਲਾਘਾ ਕੀਤੀ ਗਈ ਸੀ, ਕਿਉਂਕਿ ਪੰਜਾਬ ਨੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਸੀ।
 

ਜ਼ਿਕਰਯੋਗ ਹੈ ਕਿ ਨੰਦੇੜ ਵਿਖੇ ਗੁਰਦੁਆਰਾ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਗਏ ਪੰਜਾਬ ਦੇ ਲਗਭਗ 4000 ਸ਼ਰਧਾਲੂ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਲੌਕਡਾਊਨ ਕਾਰਨ ਉੱਥੇ ਫਸ ਗਏ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਦਖਲ ਤੋਂ ਬਾਅਦ ਹੁਣ ਉਨ੍ਹਾਂ ਨੂੰ ਵਾਪਸ ਪੰਜਾਬ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਜੈਸਲਮੇਰ ਤੋਂ 3000 ਅਤੇ ਰਾਜਸਥਾਨ ਦੇ ਕੋਟਾ ਤੋਂ 152 ਵਿਦਿਆਰਥੀਆਂ ਨੂੰ ਵੀ ਵਾਪਸ ਸੂਬੇ 'ਚ ਲਿਆਇਆ ਗਿਆ ਹੈ।
 

29 ਅਪ੍ਰੈਲ
ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ 21 ਦਿਨ ਦੇ ਕੁਆਰੰਟੀਨ 'ਚ ਰੱਖਿਆ ਜਾਵੇਗਾ : ਸੀਐਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕੋਰੋਨਾ ਲਾਗ ਨੂੰ ਰੋਕਣ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਨਾਂਦੇੜ ਦੇ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਅਤੇ ਕੋਟਾ ਤੋਂ ਆਏ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਸੂਬੇ ਦੀ ਸਰਹੱਦ 'ਤੇ ਰੋਕਿਆ ਜਾਵੇਗਾ ਅਤੇ ਸਰਕਾਰੀ ਆਈਸੋਲੇਸ਼ਨ ਕੇਂਦਰਾਂ 'ਚ ਭੇਜਿਆ ਜਾਵੇਗਾ ਤਾਂ ਜੋ ਉਹ 21 ਦਿਨ ਤਕ ਦੂਜਿਆਂ ਨੂੰ ਨਾ ਮਿਲ ਸਕਣ।

 

28 ਅਪ੍ਰੈਲ
ਪੰਜਾਬ 'ਚ ਮੰਗਲਵਾਰ (28 ਅਪ੍ਰੈਲ) ਨੂੰ ਕੋਰੋਨਾ ਵਾਇਰਸ ਦੇ 12 ਹੋਰ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 342 ਹੋ ਗਈ ਸੀ। ਇਸ 'ਚ ਜਲੰਧਰ 'ਚ 7, ਮੋਹਾਲੀ ਤੇ ਤਰਨ ਤਾਰਨ 'ਚ 2-2 ਅਤੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਇੱਕ ਮਾਮਲਾ ਸਾਹਮਣੇ ਆਇਆ ਸੀ।

 

27 ਅਪ੍ਰੈਲ
ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਤੋਂ ਆਏ 8 ਸਿੱਖ ਸ਼ਰਧਾਲੂਆਂ 'ਚ ਸੋਮਵਾਰ (49 ਅਪ੍ਰੈਲ) ਨੂੰ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਸੂਬੇ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵੱਧ ਕੇ 330 ਹੋ ਗਏ ਸਨ।

 

26 ਅਪ੍ਰੈਲ
ਪੰਜਾਬ ਦੇ ਜਲੰਧਰ 'ਚ ਐਤਵਾਰ ਨੂੰ 48 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਇਸ ਕਾਰਨ ਸੂਬੇ ਵਿੱਚ ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ। ਇਸ ਦੌਰਾਨ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 4 ਹੋਰ ਕੇਸਾਂ ਦੇ ਨਾਲ ਲਾਗ ਦੇ 313 ਕੇਸ ਹੋ ਗਏ ਸਨ।

 

25 ਅਪ੍ਰੈਲ
ਸਨਿੱਚਰਵਾਰ (25 ਅਪ੍ਰੈਲ) ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 11 ਹੋਰ ਮਾਮਲੇ ਸਾਹਮਣੇ ਆਏ, ਜਿਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 309 ਹੋ ਗਈ ਸੀ। ਪਟਿਆਲਾ ਵਿੱਚ 6, ਜਲੰਧਰ 'ਚ 3 ਅਤੇ ਪਠਾਨਕੋਟ ਅਤੇ ਐਸਬੀਐਸ ਨਗਰ ਜ਼ਿਲ੍ਹੇ 'ਚ 1-1 ਮਾਮਲਾ ਸਾਹਮਣੇ ਆਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona in Punjab: devotees returning from Nanded increased Amarinder Singhs tension