ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਕੋਰੋਨਾ ਜਨਤਾ–ਕਰਫ਼ਿਊ, ਸੜਕਾਂ ਸੁੰਨੀਆਂ

ਸ੍ਰੀ ਹਰਿਮੰਦਰ ਸਾਹਿਬ। ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼– ਅੰਮ੍ਰਿਤਸਰ

ਪੰਜਾਬ ’ਚ ਕੋਰੋਨਾ ਵਾਇਰਸ ਨਾਲ ਜੰਗ ਲੜਨ ਲਈ ਜਨਤਾ–ਕਰਫ਼ਿਊ ਪੂਰੀ ਤਰ੍ਹਾਂ ਲਾਗੂ ਹੈ। ਸੜਕਾਂ ਸੁੰਨੀਆਂ ਪਈਆਂ ਹਨ। ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਅੱਜ ਸਵੇਰੇ 8–9 ਕੁ ਵਜੇ ਨਾਮਾਤਰ ਸ਼ਰਧਾਲੂ ਵੇਖੇ ਗਏ।

 

 

ਸੂਬੇ ਦੇ ਸਾਰੇ ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਹੋਰ ਸਾਰੇ ਜਨਤਕ ਸਥਾਨ ਅੱਜ ਪੂਰੀ ਤਰ੍ਹਾਂ ਬੰਦ ਵਿਖਾਈ ਦੇ ਰਹੇ ਹਨ।

ਜਲੰਧਰ ਸ਼ਹਿਰ ਦਾ  ਸੁੰਨਸਾਨ ਪਿਆ ਰੇਲਵੇ ਸਟੇਸ਼ਨ। ਤਸਵੀਰ: ਪ੍ਰਦੀਪ ਪੰਡਿਤ

 

ਕੋਈ ਇੱਕਾ–ਦੁੱਕਾ ਕਾਰਾਂ ਜਾਂ ਮੋਟਰ–ਸਾਇਕਲ ਤੇ ਸਾਇਕਲ ਹੀ ਕਿਤੇ ਵਿਖਾਈ ਦੇ ਰਹੇ ਹਨ। ਉਹ ਵੀ ਸਿਰਫ਼ ਉਹੀ ਲੋਕ ਬਾਹਰ ਨਿੱਕਲੇ ਹੋਏ ਹਨ, ਜਿਨ੍ਹਾਂ ਦਾ ਕੋਈ ਜ਼ਰੂਰੀ ਕੰਮ ਹੈ। ਬੱਸਾਂ, ਟਰੱਕ, ਆਟੋ–ਰਿਕਸ਼ਾ ਤੇ ਰੇਲ–ਗੱਡੀਆਂ ਅੱਜ ਪੂਰੇ ਦੇਸ਼ ਵਿੱਚ ਹੀ ਬੰਦ ਹਨ।

ਜਲੰਧਰ 'ਚ  ਕਪੂਰਥਲਾ ਨੂੰ ਜਾਂਦੀ ਸੁੰਨੀ ਪਈ ਸੜਕ। ਤਸਵੀਰ: ਪ੍ਰਦੀਪ ਪੰਡਿਤ

 

ਸੜਕਾਂ ’ਤੇ ਅੱਜ ਸਿਰਫ਼ ਜਾਂ ਤਾਂ ਸਮਾਜ–ਸੇਵਕ ਵਿਖਾਈ ਦੇ ਰਹੇ ਹਨ, ਜਿਹੜੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਆਪਣੇ ਘਰਾਂ ’ਚੋਂ ਨਿੱਕਲੇ ਹਨ ਅਤੇ ਜਾਂ ਫਿਰ ਪੰਜਾਬ ਪੁਲਿਸ ਤੇ ਸੁਰੱਖਿਆ ਬਲਾਂ ਦੇ ਹੋਰ ਅਧਿਕਾਰੀ ਸੜਕਾਂ ਉੱਤੇ ਆਮ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਹਨ।

ਜਲੰਧਰ ਦੀਆਂ ਸੁੰਨੀਆਂ ਪਈਆਂ ਮੁੱਖ ਸੜਕਾਂ। ਤਸਵੀਰ: ਪ੍ਰਦੀਪ ਪੰਡਿਤ

 

ਅੱਜ ਹਸਪਤਾਲਾਂ ਤੇ ਕੁਝ ਅਜਿਹੀਆਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਜਨਤਾ–ਕਰਫ਼ਿਊ ਕਾਰਨ ਬੰਦ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਮੂਹ ਭਾਰਤ ਵਾਸੀਆਂ ਨੂੰ ਅੱਜ 22 ਮਾਰਚ ਨੂੰ –ਜਨਤਾ ਕਰਫ਼ਿਊ– ਲਾਗੂ ਕਰਨ ਦਾ ਸੱਦਾ ਦਿੱਤਾ ਸੀ।

ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਵਿਰਾਸਤੀ ਸੜਕ, ਜੋ ਜਨਤਾ–ਕਰਫ਼ਿਊ ਕਾਰਨ ਸੁੰਨੀ ਪਈ ਹੈ। ਤਸਵੀਰ

 

ਅਜਿਹਾ ਸੱਦਾ ਕੋਰੋਨਾ ਵਾਇਰਸ ਦਾ ਭਾਰਤ ਦੇ ਵਾਯੂ–ਮੰਡਲ ’ਚੋਂ ਮੁਕੰਮਲ ਖਾਤਮਾ ਕਰਨ ਲਈ ਦਿੱਤਾ ਗਿਆ ਹੈ।

 

 

ਹੋਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਵੀ ਪਾਰਟੀ–ਸਿਆਸਤ ਤੋਂ ਉਤਾਂਹ ਉੱਠ ਕੇ ਇਸ ‘ਜਨਤਾ–ਕਰਫ਼ਿਊ’ ਦੇ ਸੱਦੇ ਦਾ ਮੁਕੰਮਲ ਸਮਰਥਨ ਕੀਤਾ ਹੈ।

ਅੰਮ੍ਰਿਤਸਰ 'ਚ ਖ਼ਾਲੀ ਪਈਆਂ ਸੜਕਾਂ ਉੱਤੇ ਪੰਜਾਬ ਪੁਲਿਸ ਦੇ ਚੌਕਸ ਅਧਿਕਾਰੀ। ਤਸਵੀਰ: ਸਮੀਰ ਸਹਿਗਲ

 

ਭਾਰਤ ’ਚ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਹੁਣ ਤੱਕ 334 ਵਿਅਕਤੀ ਆ ਚੁੱਕੇ ਹਨ ਕਿਉਂਕਿ ਚੰਡੀਗੜ੍ਹ ’ਚ ਅੱਜ ਸਵੇਰੇ ਇੱਕ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਨਿੱਕਲ ਆਇਆ ਹੈ।

ਪਟਿਆਲਾ ਦਾ ਬੰਦ ਪਿਆ ਬੱਸ ਅੱਡਾ। ਤਸਵੀਰ: ਭਾਰਤ ਭੂਸ਼ਨ, ਹਿੰਦੁਸਤਾਨ ਟਾਈਮਜ਼

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Janta Curfew in Punjab Roads Deserted