ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਭਾਰਤ ’ਚ ਜੁਲਾਈ–ਅਗਸਤ ਤੱਕ ਚੱਲ ਸਕਦੈ ਕੋਰੋਨਾ ਦਾ ਕਹਿਰ, 25 ਲੱਖ ਨੂੰ ਲੱਗ ਸਕਦੀ ਲਾਗ’

‘ਭਾਰਤ ’ਚ ਜੁਲਾਈ–ਅਗਸਤ ਤੱਕ ਚੱਲ ਸਕਦੈ ਕੋਰੋਨਾ ਦਾ ਕਹਿਰ, 25 ਲੱਖ ਨੂੰ ਲੱਗ ਸਕਦੀ ਲਾਗ’

ਤਸਵੀਰ: ਅਨਿਲ ਦਿਆਲ, ਹਿੰਦੁਸਤਾਨ ਟਾਈਮਜ਼

 

ਭਾਰਤ ’ਚ ਕੋਰੋਨਾ ਵਾਇਰਸ ਦੀ ਛੂਤ/ਲਾਗ ਬਾਰੇ ਜੌਨ ਹੌਪਕਿੰਨਜ਼ ਯੂਨੀਵਰਸਿਟੀ ਤੇ ‘ਦਿ ਸੈਂਟਰ ਫ਼ਾਰ ਡਿਜ਼ੀਸ ਡਾਇਨਾਮਿਕਸ, ਇਕਨੌਮਿਕਸ ਐਂਡ ਪਾਲਿਸੀ’ (CDDEP) ਨੇ ਇੱਕ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਲਈ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਇਸ ਰਿਪੋਰਟ ਮੁਤਾਬਕ ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਹਾਲੇ ਚਾਰ ਮਹੀਨੇ ਹੋਰ ਪਰੇਸ਼ਾਨ ਕਰੇਗਾ।

 

 

ਇਸ ਰਿਪੋਰਟ ’ਚ ਕੋਰੋਨਾ ਨੂੰ ਮਾਤ ਦੇਣ ਦੇ ਤਰੀਕੇ ਵੀ ਦੱਸੇ ਗਏ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਪੀਲ ’ਤੇ ਭਾਰਤ ’ਚਾ ਲੌਕਡਾਊਨ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿੱਕਲਣ ਦੀ ਸਲਾਹ ਦਿੱਤੀ ਗਈ ਹੈ।

 

 

ਰਿਪੋਰਟ ਮੁਤਾਬਕ ਭਾਰਤ ’ਚ ਕੋਰੋਨਾ ਦੀ ਲਾਗ ਦਾ ਖ਼ਤਰਾ ਇਸ ਵਰ੍ਹੇ ਜੁਲਾਈ ਜਾਂ ਅਗਸਤ ਤੱਕ ਖ਼ਤਮ ਹੋਵੇਗਾ। ਇਸ ਅਨੁਸਾਰ ਸਮੁੱਚੇ ਦੇਸ਼ ਵਿੱਚ ਲੋਕ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਦੂਜੇ ਹਫ਼ਤੇ ਤੱਕ ਕੋਰੋਨਾ ਦੀ ਲਾਗ ਤੋਂ ਗ੍ਰਸਤ ਹੋਣ ਕਾਰਨ ਹਸਪਤਾਲ ’ਚ ਭਰਤੀ ਹੋਣਗੇ।

 

 

ਫਿਰ ਜੁਲਾਈ ਦੇ ਦੂਜੇ ਹਫ਼ਤੇ ਤੱਕ ਇਹ ਗਿਣਤੀ ਘੱਟ ਹੋਣ ਲੱਗੇਗੀ ਅਤੇ ਫਿਰ ਅਗਸਤ ਤੱਕ ਇਸ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਦੀ ਆਸ ਹੈ। ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਤੋਂ ਲਗਭਗ 25 ਲੱਖ ਵਿਅਕਤੀ ਪ੍ਰਭਾਵਿਤ ਹੋ ਸਕਦੇ ਹਨ।

 

 

ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੀ ਲਾਗ ਜੇ ਫੈਲੀ, ਤਾਂ ਘੱਟੋ–ਘੱਟ 10 ਲੱਖ ਵੈਂਟੀਲੇਟਰਜ਼ ਦੀ ਲੋੜ ਪਵੇਗੀ ਤੇ ਹਾਲੇ ਦੇਸ਼ ਵਿੱਚ ਸਿਰਫ਼ 30 ਤੋਂ 35 ਹਜ਼ਾਰ ਵੈਂਟੀਲੇਟਰ ਹਨ।

 

 

ਅਮਰੀਕਾ ’ਚ 1.60 ਲੱਖ ਵੈਂਟੀਲੇਟਰ ਹਨ। ਰਿਪੋਰਟ ਮੁਤਾਬਕ ਬਜ਼ੁਰਗ ਖਾਸ ਤੌਰ ਉੱਤੇ ਇੱਕ–ਦੂਜੇ ਤੋਂ ਦੂਰੀ ਬਣਾ ਕੇ ਰੱਖਣ। ਜਿੰਨਾ ਜ਼ਿਆਦਾ ਲੌਕਡਾਊਨ ਹੋਵੇਗਾ, ਲੋਕ ਓਨੇ ਹੀ ਬਚੇ ਰਹਿਣਗੇ। ਸੋਸ਼ਲ–ਡਿਸਟੈਂਸਿੰਗ ਤੋਂ ਇਲਾਵਾ ਬਚਾਅ ਦਾ ਹੋਰ ਕੋਈ ਰਾਹ ਨਹੀਂ ਹੈ।

 

 

ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਸਾਰੇ ਹਸਪਤਾਲਾਂ ਨੂੰ ਤਿੰਨ ਮਹੀਨਿਆਂ ਤੱਕ ਕਾਫ਼ੀ ਮਿਹਨਤ ਕਰਨੀ ਹੋਵੇਗੀ। ਭਾਰਤ ਨੂੰ ਵੀ ਹੋਰ ਦੇਸ਼ਾਂ ਵਾਂਗ ਅਸਥਾਈ ਹਸਪਤਾਲ ਬਣਾਉਣੇ ਹੋਣਗੇ। ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਹਸਪਤਾਲਾਂ ’ਚ ਛੂਤ ਨਾ ਫੈਲੇ। ਕਿਹਾ ਗਿਆ ਹੈ ਕਿ ਚੱਲ ਰਹੀ ਜਾਂਚ ਦੀ ਪ੍ਰਕਿਰਿਆ ਬਹੁਤ ਮੱਠੀ ਹੈ; ਇਸ ਲਈ ਸਾਰੇ ਅੰਕੜੇ ਸਾਹਮਣੇ ਨਹੀਂ ਆ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Problems may expand till July August in India 25 Lakh may be affected