ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੰਦਪੁਰ ਸਾਹਿਬ ਜਾਣ ਵਾਲੇ ਫ਼ਰੀਦਕੋਟ ਦੇ 173 ਪਿੰਡਾਂ ਦੇ ਵਾਸੀਆਂ ਦਾ ਹੋ ਰਿਹੈ ਕੋਰੋਨਾ ਟੈਸਟ

ਅਨੰਦਪੁਰ ਸਾਹਿਬ ਜਾਣ ਵਾਲੇ ਫ਼ਰੀਦਕੋਟ ਦੇ 173 ਪਿੰਡਾਂ ਦੇ ਵਾਸੀਆਂ ਦਾ ਹੋ ਰਿਹੈ ਕੋਰੋਨਾ ਟੈਸਟ

ਫ਼ਰੀਦਕੋਟ ਜ਼ਿਲ੍ਹੇ ਦੇ ਉਨ੍ਹਾਂ 173 ਪਿੰਡਾਂ ਦੇ ਨਿਵਾਸੀਆਂ ਦਾ ਹੁਣ ਕੋਰੋਨਾ ਵਾਇਰਸ ਲਈ ਟੈਸਟ ਕੀਤਾ ਜਾ ਰਿਹਾ ਹੈ, ਜਿਹੜਾ ਹੋਲਾ ਮਹੱਲਾ ਮੌਕੇ ਅਨੰਦਪੁਰ ਸਾਹਿਬ ਜਾ ਕੇ ਆਏ ਸਨ। ਜ਼ਿਲ੍ਹਾ ਸਿਹਤ ਵਿਭਾਗ ਨੇ ਹਾਲੇ ਇਨ੍ਹਾਂ ਪਿੰਡਾਂ ਦੇ 8 ਵਿਅਕਤੀਆਂ ਦੇ ਸੈਂਪਲ ਲਏ ਹਨ ਤੇ ਉਹ ਸੈਂਪਲ ਕੋਵਿਡ–19 ਟੈਸਟਿੰਗ ਲਈ ਭੇਜੇ ਜਾ ਰਹੇ ਹਨ।

 

 

ਦਰਅਸਲ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਪਿੰਡ ਪਠਲਾਵਾ ਦੇ ਜਿਸ 70 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ; ਉਹ ਵੀ ਹੋਲਾ ਮਹੱਲਾ ਮੌਕੇ ਅਨੰਦਪੁਰ ਸਾਹਿਬ ਜਾ ਕੇ ਆਇਆ ਸੀ।

 

 

ਫ਼ਰੀਦਕੋਟ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਚੰਦਬਾਜਾ, ਅਰਾਈਆਂ ਵਾਲਾ ਤੇ ਪੱਕਾ ਪਿੰਡਾਂ ’ਚ ਜਾ ਕੇ ਆਈਆਂ ਹਨ ਤੇ ਉੱਥੇ ਉਨ੍ਹਾਂ ਵਿਅਕਤੀਆਂ ਨੂੰ ਖਾਸ ਤੌਰ ਉੱਤੇ ਚੈੱਕ ਕੀਤਾ ਗਿਆ; ਜਿਹੜੇ ਅਨੰਦਪੁਰ ਸਾਹਿਬਜਾ ਕੇ ਆਏ ਹਨ।

 

 

ਜ਼ਿਲ੍ਹਾ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਅੱਠ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਨੂੰ ਟੈਸਟਿੰਗ ਲਈ ਪਟਿਆਲਾ ਭੇਜਿਆ ਗਿਆ ਹੈ। ਹੌਲਾ ਮਹੱਲਾ ਮੌਕੇ ਅਨੰਦਪੁਰ ਸਾਹਿਬ ਜਾਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ’ਚ ਹੀ ਮੈਡੀਕਲ ਤੌਰ ਉੱਤੇ ਸ਼ੁੱਧ (ਕੁਆਰਨਟਾਇਨ) ਕੀਤਾ ਜਾ ਰਿਹਾ ਹੈ।

 

 

ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਟੈਸਟ ਰਿਪੋਰਟਾਂ ਆਉਣ ਤੱਕ ਆਪੋ–ਆਪਣੇ ਘਰਾਂ ਅੰਦਰ ਹੀ ਬੰਦ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਹ ਸਾਰੇ ਉਹੀ ਵਿਅਕਤੀ ਹਨ; ਜਿਹੜੇ ਬੀਤੀ 8 ਤੋਂ 11 ਮਾਰਚ ਦੌਰਾਨ ਹੋਲਾ ਮਹੱਲਾ ਮਨਾਉਣ ਲਈ ਅਨੰਦਪੁਰ ਸਾਹਿਬ ਗਏ ਸਨ।

 

 

ਹੁਣ ਇਨ੍ਹਾਂ ਪਿੰਡਾਂ ’ਚ ਅਜਿਹੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ; ਜਿਨ੍ਹਾਂ ਦੇ ਲੱਛਣ ਕੋਰੋਨਾ ਵਾਇਰਸ ਨਾਲ ਕੁਝ ਮਿਲਦੇ–ਜੁਲਦੇ ਹਨ। 450 ਵਿਅਕਤੀਆਂ ਨੂੰ ਅਗਲੇ 14 ਦਿਨਾਂ ਲਈ ਆਪੋ–ਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

 

 

ਜ਼ਿਲ੍ਹੇ ਦੇ ਜਿਹੜੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਅਨੰਦਪੁਰ ਸਾਹਿਬ ਵਿਖੇ ਲੱਗੀਆਂ ਸਨ; ਉਨ੍ਹਾਂ ਨੂੰ ਵੀ ਆਪੋ–ਆਪਣੇ ਘਰਾਂ ਅੰਦਰ ਰਹਿਣ ਲਈ ਆਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Test of residents of Ferozepur s 173 villages being done who had gone to Anandpur Sahib