ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਅੰਮ੍ਰਿਤਸਰ ਦੇ ਹੋਟਲ ’ਚ ਵੱਖ ਰੱਖੇ 13 ਇਟਲੀ-ਯਾਤਰੀ

ਇਟਲੀ ਤੋਂ ਆਏ 13 ਯਾਤਰੀਆਂ ਨੂੰ ਵੀਰਵਾਰ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦੇ ਸੰਕੇਤਾਂ ਦੀ ਜਾਂਚ ਲਈ ਰੱਖਿਆ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ

 

ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਯਾਤਰੀਆਂ ਨੂੰ ਹੋਟਲ ਆਪਣੇ ਕਮਰੇ ਨਹੀਂ ਛੱਡਣ ਲਈ ਕਿਹਾ ਗਿਆ ਸੀ ਉਹ ਵੀਰਵਾਰ ਨੂੰ ਪਹੁੰਚੇ ਅੰਮ੍ਰਿਤਸਰ ਦੇ ਸਬ ਡਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਵਿਕਾਸ ਹੀਰਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਡਾਕਟਰੀ ਜਾਂਚ ਦੌਰਾਨ ਉਨ੍ਹਾਂ ਚ ਕੋਰੋਨਾ ਵਾਇਰਸ ਦੇ ਸੰਕੇਤ ਨਹੀਂ ਦੇਖਣ ਨੂੰ ਮਿਲੇ। ਉਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਜਾਣ ਦੀ ਆਗਿਆ ਦੇ ਦਿੱਤੀ ਗਈ

 

ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਿਵਲ ਸਰਜਨ ਪ੍ਰਭਦੀਪ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ (ਸੈਲਾਨੀਆਂ) ਨੂੰ ਹੋਟਲ ਦੇ ਕਮਰਿਆਂ ਵਿੱਚ ਵੱਖਰੇ ਤੌਰਤੇ ਰੱਖਿਆ ਗਿਆ ਹੈ ਗਲਤੀ ਕਾਰਨ ਉਨ੍ਹਾਂ ਨੂੰ ਪਹਿਲਾਂ ਈਰਾਨੀ ਸਮਝ ਲਿਆ ਗਿਆ ਸੀ।

 

ਐਸਡੀਐਮ ਨੇ ਦੱਸਿਆ ਕਿ ਇਹ ਸੈਲਾਨੀ ਪਿਛਲੇ ਚਾਰ ਦਿਨਾਂ ਤੋਂ ਭਾਰਤ ਦੀ ਯਾਤਰਾ ਕਰ ਰਹੇ ਹਨ ਤੇ ਉਹ ਹਰਿਦੁਆਰ ਤੋਂ ਅੰਮ੍ਰਿਤਸਰ ਆਏ ਸਨ ਇਸ ਤੋਂ ਬਾਅਦ ਉਹ ਇਕ ਦਿਨ ਲਈ ਇਥੇ ਆਏ ਸਨ।

 

ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਉਹ ਗਏ, ਉਥੇ ਉਨ੍ਹਾਂ ਦਾ ਡਾਕਟਰੀ ਤੌਰਤੇ ਟੈਸਟ ਕੀਤਾ ਗਿਆ ਪਰ ਉਨ੍ਹਾਂ ਚ ਕੋਰੋਨਾ ਵਾਇਰਸ ਦੇ ਸੰਕੇਤ ਨਹੀਂ ਮਿਲੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਡਾਕਟਰੀ ਜਾਂਚ ਦੇ ਵੈਧ ਦਸਤਾਵੇਜ਼ ਸਨ, ਪਰੰਤੂ ਸਾਵਧਾਨੀ ਵਜੋਂ ਅਸੀਂ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ।

 

ਦੱਸ ਦੇਈਏ ਕਿ ਹੁਣ ਤੱਕ ਭਾਰਤ ਇਟਲੀ ਦੇ ਨਾਗਰਿਕਾਂ ਸਮੇਤ ਕੋਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਚੁੱਕੇ ਹਨ ਸਾਰੇ ਹਸਪਤਾਲ ਭਰਤੀ ਹਨ। ਇਸ ਤੋਂ ਇਲਾਵਾ ਇਟਲੀ ਦੇ ਨਾਗਰਿਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਚ ਇਹ ਵਿਸ਼ਾਣੂ ਪਹੁੰਚੇ ਹਨ ਜਾਂ ਨਹੀਂ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus: 13 Italian tourists kept aside in Amritsar hotel not found signs of infection