ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਹਵਾਈ ਅੱਡੇ 'ਤੇ ਕੋਰੋਨਾ ਵਾਇਰਸ ਦਾ ਅਲਰਟ ਜਾਰੀ

ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ। ਕਈ ਦੇਸ਼ਾਂ ਨੇ ਚੀਨ ਦੀ ਯਾਤਰਾ ਨੂੰ ਲੈ ਕੇ ਚਿਤਾਵਨੀ ਤੱਕ ਜਾਰੀ ਕਰ ਦਿੱਤੀ ਹੈ। ਇਹ ਵਾਇਰਸ ਭਾਰਤ ਤਕ ਨਾ ਪਹੁੰਚੇ, ਇਸ ਦੇ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ ਅਤੇ ਬਚਾਅ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਹੈ।
 

ਨਾਲ ਹੀ ਇੰਟਰਨੈਸ਼ਨਲ ਏਅਰਪੋਰਟ 'ਤੇ ਬਾਹਰ ਤੋਂ ਆਉਣ ਵਾਲੇ ਮੁਸਾਫਰਾਂ ਖਾਸ ਕਰ ਚੀਨ ਦੀ ਫਲਾਈਟ ਤੋਂ ਆਉਣ ਵਾਲਿਆਂ 'ਤੇ ਖਾਸ ਨਜ਼ਰ ਜਾ ਰਹੀ ਹੈ। ਇਸ ਵਾਇਰਸ ਨਾਲ ਸਬੰਧਤ ਸ਼ੱਕੀ ਮਰੀਜ਼ਾਂ ਬਾਰੇ ਤੁਰੰਤ ਸਿਹਤ ਵਿਭਾਗ ਨੂੰ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।
 

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਹੈ ਕਿ ਭਾਰਤ 'ਚ ਅਜੇ ਤੱਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਸਗੋਂ ਇਸ ਬਾਰੇ ਸਾਵਧਾਨੀ ਰੱਖਣ ਅਤੇ ਬਚਾਅ ਦੀ ਜ਼ਰੂਰਤ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਇਮੀਗ੍ਰੇਸ਼ਨ, ਕਸਟਮਰ, ਸੀਆਰਪੀਐਫ ਅਤੇ ਏਅਰਲਾਈਨਜ਼ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ।

 


 

ਏਅਰਪੋਰਟ 'ਤੇ ਕੋਰੋਨਾ ਵਾਇਰਸ ਤੋਂ ਸਾਵਧਾਨੀ ਵਰਤਣ ਲਈ ਅਤੇ ਕੋਈ ਯਾਤਰੀ ਇਸ ਤੋਂ ਪੀੜਤ ਤਾਂ ਨਹੀਂ, ਦੀ ਪਛਾਣ ਕਰਨ ਲਈ ਵੱਖਰਾ ਜਾਂਚ ਕਮਰਾ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਨਾਲ ਅਜਿਹੇ ਸ਼ੱਕੀ ਮਰੀਜ਼ਾਂ ਦੀ ਤੁਰੰਤ ਜਾਂਚ ਕੀਤੀ ਜਾ ਸਕਦੀ ਹੈ। 
 

ਕੋਰੋਨਾ ਵਾਇਰਸ ਦੇ ਲੱਛਣ :
ਇਸ ਵਾਇਰਸ ਦੇ ਨਤੀਜੇ ਵਜੋਂ ਬੁਖਾਰ, ਜ਼ੁਕਾਮ, ਸਾਹ ਲੈਣ ਵਿਚ ਤਕਲੀਫ, ਨੱਕ ਵਿਚੋਂ ਪਾਣੀ ਵਹਿਣਾ ਤੇ ਗਲੇ ਵਿਚ ਖਰਾਸ਼ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਥੇ ਹੀ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਤੋਂ ਬਚਣ ਤੇ ਉਸ ਦੇ ਅਸਰ ਨੂੰ ਘੱਟ ਕਰਨ ਲਈ ਕੁਝ ਉਪਾਅ ਵਰਤਣ ਦੀ ਹਿਦਾਇਤ ਦਿੱਤੀ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਵੀ ਟਵੀਟ ਕੀਤਾ ਹੈ। ਟਵੀਟ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਉਪਾਅ ਦੱਸੇ ਗਏ ਹਨ।

 


 

ਕੋਰੋਨਾ ਵਾਇਰਸ ਤੋਂ ਬਚਣ ਦੇ ਉਪਾਅ :
ਖੰਗਦੇ ਜਾਂ ਛਿੱਕਦੇ ਵੇਲੇ ਆਪਣੀ ਨੱਕ ਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਲਓ।
ਆਪਣੇ ਹੱਥ ਸਾਬਣ ਤੇ ਪਾਣੀ ਜਾਂ ਅਲਕੋਹਲ ਵਾਲੇ ਹੈਂਡ ਰਬ ਨਾਲ ਸਾਫ ਕਰੋ।
ਜਿਨ੍ਹਾਂ 'ਚ ਸਰਦੀ ਜਾਂ ਫਲੂ ਜਿਹੇ ਲੱਛਣ ਪਹਿਲਾਂ ਤੋਂ ਹੋਣ ਉਨ੍ਹਾਂਨਾਲ ਕਰੀਬੀ ਸੰਪਰਕ ਤੋਂ ਬਚੋ।
ਜੰਗਲ ਤੇ ਖੇਤਾਂ 'ਚ ਰਹਿਣ ਵਾਲੇ ਜਾਨਵਰਾਂ ਦੇ ਨਾਲ ਅਸੁਰੱਖਿਅਤ ਸੰਪਰਕ ਨਾ ਬਣਾਓ।
ਮੀਟ ਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾਓ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus alert issued at Chandigarh Airport