ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ ਥਾਂ-ਥਾਂ ਘੁੰਮੇਗੀ ਕੋਰੋਨਾ ਵਾਇਰਸ ਜਾਗਰੂਕਤਾ ਵੈਨ, ਦਿੱਤੀ ਹਰੀ ਝੰਡੀ

ਕੋਰੋਨਾ ਵਾਇਰਸ ਦੇ ਲੱਛਣਾਂ, ਸਾਵਧਾਨੀਆਂ ਅਤੇ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਪਹਿਲਕਦਮੀ ਕਰਦਿਆਂ ਜਾਗਰੂਕਤਾ ਵੈਨ ਚਲਾਈ ਹੈ ਜਿਹੜੀ ਜ਼ਿਲ੍ਹਾ ਮੋਹਾਲੀ ਵਿਚ ਥਾਂ-ਥਾਂ ਜਾ ਕੇ ਇਸ ਮਾਰੂ ਬੀਮਾਰੀ ਤੋਂ ਬਚਣ ਦਾ ਹੋਕਾ ਦੇਵੇਗੀ

 

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਇਸ ਵੈਨ ਨੂੰ ਜ਼ਿਲ੍ਹਾ ਹਸਪਤਾਲ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਮਗਰੋਂ ਦਸਿਆ ਕਿ ਇਹ ਵੈਨ ਜ਼ਿਲ ਦੇ ਉਘੇ ਸਮਾਜ ਸੇਵਕ ਸੋਨੂੰ ਸੇਠੀ ਦੀ ਸੰਸਥਾ 'ਲੋਕ ਭਲਾਈ ਵੈਲਫ਼ੇਅਰ ਸੁਸਾਇਟੀ ਅਤੇ ਸਿਹਤ ਵਿਭਾਗ ਦਾ ਸਾਂਝਾ ਉਦਮ ਹੈ

 

ਉਨ੍ਹਾਂ ਦਸਿਆ ਕਿ ਦੇਸ਼ ਵਿਚ 'ਕੋਰੋਨਾ' ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਉਨ੍ਹਾਂ ਸੋਨੂੰ ਸੇਠੀ ਨੂੰ ਜ਼ਿਲ ਵਿਚ ਜਾਗਰੂਕਤਾ ਵੈਨ ਚਲਾਉਣ ਲਈ ਪ੍ਰੇਰਿਆ ਤੇ ਸੋਨੂੰ ਸੇਠੀ ਨੇ ਇਸ ਭਲਾਈ ਕਾਰਜ ਵਾਸਤੇ ਤੁਰੰਤ ਹਾਮੀ ਭਰੀ ਤੇ ਵਿਸ਼ੇਸ਼ ਵੈਨ ਤਿਆਰ ਕਰਵਾਈ ਸਿਹਤ ਵਿਭਾਗ ਨੇ ਇਸ ਬੀਮਾਰੀ ਨਾਲ ਸਬੰਧਤ ਸਮੁੱਚੀ ਸੂਚਨਾ, ਸਿਖਿਆ ਅਤੇ ਸੰਚਾਰ (ਆਈ..ਸੀ) ਸਮੱਗਰੀ ਸੋਨੂੰ ਸੇਠੀ ਨੂੰ ਮੁਹਈਆ ਕਰਵਾਈ ਜਿਹੜੀ ਵੈਨ ਉਤੇ ਲੱਗੀਆਂ ਫ਼ਲੈਕਸਾਂ 'ਤੇ ਵਰਤੀ ਗਈ ਹੈ।

 

ਡਾ. ਮਨਜੀਤ ਸਿੰਘ ਨੇ ਦਸਿਆ ਕਿ ਸਿਹਤ ਮੰਤਰੀ . ਬਲਬੀਰ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਹੋਈ ਬੈਠਕ ਵਿਚ ਵਿਸ਼ੇਸ਼ ਹਦਾਇਤਾਂ ਦਿਤੀਆਂ ਸਨ ਕਿ 'ਕੋਰੋਨਾ' ਵਾਇਰਸ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਇਸ ਵੈਨ ਵਿਚ ਅਤਿ-ਆਧੁਨਿਕ ਸਕਰੀਨ, ਸਾਊਂਡ ਤੇ ਮਾਈਕਿੰਗ ਸਿਸਟਮ ਲੱਗਾ ਹੋਇਆ ਹੈ ਜਿਸ ਜ਼ਰੀਏ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਣਕਾਰੀ ਦਿਤੀ ਜਾਵੇਗੀ

 

ਡਾ. ਮਨਜੀਤ ਸਿੰਘ ਨੇ ਕਿਹਾ ਕਿ ਬਹੁਤੀਆਂ ਬੀਮਾਰੀਆਂ ਦਾ ਇਲਾਜ ਜਾਗਰੂਕਤਾ ਹੀ ਹੈ ਬੀਮਾਰੀ ਬਾਰੇ ਜਿੰਨੀ ਜ਼ਿਆਦਾ ਜਾਣਕਾਰੀ ਹੋਵੇਗੀ, ਓਨਾ ਜ਼ਿਆਦਾ ਬੀਮਾਰੀ ਤੋਂ ਬਚਾਅ ਰਹੇਗਾ

 

ਉਨ੍ਹਾਂ ਦਸਿਆ ਕਿ ਇਹ ਵੈਨ ਉਦੋਂ ਤਕ ਜ਼ਿਲ੍ਹਾ ਮੋਹਾਲੀ ਵਿਚ ਘੁੰਮੇਗੀ ਜਦ ਤਕ 'ਕੋਰੋਨਾ' ਵਾਇਰਸ ਦੀ ਸਥਿਤੀ ਆਮ ਨਹੀਂ ਹੋ ਜਾਂਦੀ ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੇ ਕਾਮੇ ਆਪੋ-ਅਪਣੇ ਇਲਾਕੇ ਵਿਚ ਵੱਖ ਵੱਖ ਸਾਧਨਾਂ ਰਾਹੀਂ ਲੋਕਾਂ ਨੂੰ ਇਸ ਬੀਮਾਰੀ ਬਾਬਤ ਲਗਾਤਾਰ ਜਾਗਰੂਕ ਕਰ ਰਹੇ ਹਨ 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus awareness van travels in Mohali