ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ-ਵਾਇਰਸ: ਮੋਹਾਲੀ ਆਲਮੀ ਹਵਾਈ ਅੱਡੇ 'ਤੇ ਮੁਸਾਫ਼ਰਾਂ ਦੀ ਜਾਂਚ ਜਾਰੀ

ਚੀਨ ਵਿਚ ਫੈਲੇ ਹੋਏ ਮਾਰੂ 'ਕੋਰੋਨਾ' ਵਿਸ਼ਾਣੂ ਕਾਰਨ ਚੀਨ ਤੋਂ ਪਿਛਲੇ ਦਿਨਾਂ ਦੌਰਾਨ ਪਰਤੇ ਲੋਕਾਂ 'ਤੇ ਸਿਹਤ ਵਿਭਾਗ ਸਖ਼ਤ ਨਜ਼ਰ ਰੱਖ ਰਿਹਾ ਹੈ। ਜ਼ਿਲ੍ਹਾ ਸਿਹਤ ਵਿਭਾਗ ਦੀ ਮੈਡੀਕਲ ਟੀਮ ਨੇ ਅੱਜ ਲਗਾਤਾਰ ਦੂਜੇ ਦਿਨ ਅੰਤਰਰਾਸ਼ਟਰੀ ਏਅਰਪੋਰਟ ਮੋਹਾਲੀ ਵਿਖੇ ਜਾ ਕੇ ਸ਼ਾਰਜਾਹ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਫ਼ਲਾਈਟ ਦੇ ਸਾਰੇ 186 ਮੁਸਾਫ਼ਰਾਂ ਦਾ ਮੁਆਇਨਾ ਕੀਤਾ ਅਤੇ ਕੋਈ ਵੀ ਮੁਸਾਫ਼ਰ ਬੁਖ਼ਾਰ, ਖੰਘ, ਜ਼ੁਕਾਮ ਆਦਿ ਤੋਂ ਪੀੜਤ ਨਹੀਂ ਸੀ

 

 

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਪਟਿਆਲਾ ਵਾਸੀ ਇਕ ਯਾਤਰੀ ਜਿਹੜਾ 20 ਜਨਵਰੀ ਨੂੰ ਚੀਨ ਗਿਆ ਸੀ ਅਤੇ 21 ਜਨਵਰੀ ਨੂੰ ਪਰਤ ਆਇਆ ਸੀ, ਵੀ ਬਿਲਕੁਲ ਠੀਕ ਹੈ ਪਰ ਉਸ ਨੂੰ 28 ਦਿਨਾਂ ਲਈ ਮੈਡੀਕਲ ਨਿਗਰਾਨੀ ਹੇਠ ਰਖਿਆ ਜਾਵੇਗਾ

 

ਉਨ੍ਹਾਂ ਦਸਿਆ ਕਿ ਇਸ ਯਾਤਰੀ ਬਾਰੇ ਉੱਚ ਸਿਹਤ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿਤੀ ਗਈ ਹੈਇਸ ਯਾਤਰੀ ਸਮੇਤ ਕਿਸੇ ਵੀ ਯਾਤਰੀ ਅੰਦਰ 'ਕੋਰੋਨਾ' ਵਾਇਰਸ ਦਾ ਕੋਈ ਵੀ ਲੱਛਣ ਨਜ਼ਰ ਨਹੀਂ ਆਇਆਸਿਵਲ ਸਰਜਨ ਦੀ ਅਗਵਾਈ ਹੇਠ ਮੈਡੀਕਲ ਟੀਮ ਨੇ ਨਾਨ-ਕੰਟੈਕਟ ਇਨਫ਼ਰਾਰੈਡ ਥਰਮਾਮੀਟਰ ਨਾਲ ਸਵਾਰੀਆਂ ਦੀ ਜਾਂਚ ਕੀਤੀ ਅਤੇ 'ਕੋਰੋਨਾ' ਵਾਇਰਸ ਦੇ ਲੱਛਣਾਂ, ਸਾਵਧਾਨੀਆਂ ਅਤੇ ਬਚਾਅ ਬਾਰੇ ਵੀ ਸਮਝਾਇਆ

 

 

ਡਾ. ਮਨਜੀਤ ਸਿੰਘ ਨੇ ਇਹ ਵੀ ਦਸਿਆ ਕਿ ਮੋਹਾਲੀ ਵਾਸੀ ਸ਼ੱਕੀ ਮਰੀਜ਼ ਜਿਹੜਾ ਤਿੰਨ ਦਿਨਾਂ ਤੋਂ ਪੀਜੀਆਈ ਵਿਖੇ ਦਾਖ਼ਲ ਹੈ, ਦੇ ਸੈਂਪਲ ਦੀ ਰੀਪੋਰਟ ਨੈਗੇਵਿਟ ਆਈ ਹੈ ਯਾਨੀ ਉਹ 'ਕੋਰੋਨਾ' ਵਾਇਰਸ ਤੋਂ ਪੀੜਤ ਨਹੀਂਉਨ੍ਹਾਂ ਦਸਿਆ ਕਿ ਸਬੰਧਤ ਵਿਅਕਤੀ ਨੂੰ ਆਮ ਫ਼ਲੂ ਹੈ ਤੇ ਉਸ ਦੀ ਸਿਹਤ ਬਿਲਕੁਲ ਸਥਿਰ ਹੈਉਨ੍ਹਾਂ ਪੁਣੇ ਦੀ ਐਨ.ਆਈ.ਵੀ. ਲੈਬ ਤੋਂ ਮਿਲੀ ਟੈਸਟ ਰੀਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀਸ਼ੱਕੀ ਮਰੀਜ਼ ਦੇ ਸੈਂਪਲ ਇਸ ਲੈਬ ਵਿਚ ਹੀ ਭੇਜੇ ਗਏ ਸਨਇਹ ਵਿਅਕਤੀ ਵੀ ਕੁੱਝ ਦਿਨ ਪਹਿਲਾਂ ਚੀਨ ਗਿਆ ਸੀ

 

ਸਿਵਲ ਸਰਜਨ ਨੇ ਦਸਿਆ ਕਿ ਮੈਡੀਕਲ ਟੀਮ ਨੇ ਕਲ ਵੀ ਸ਼ਾਰਜਾਹ ਤੋਂ ਆਉਣ ਵਾਲੀ ਫ਼ਲਾਈਟ ਦੇ 189 ਮੁਸਾਫ਼ਰਾਂ ਦਾ ਨਿਰੀਖਣ ਕੀਤਾ ਸੀ ਤੇ ਕੋਈ ਵੀ ਸ਼ੱਕੀ ਮਰੀਜ਼ ਨਹੀਂ ਮਿਲਿਆ ਸੀਫ਼ਿਲਹਾਲ ਭਾਰਤ ਵਿਚ ਇਸ ਬੀਮਾਰੀ ਦਾ ਕੋਈ ਪੱਕਾ ਕੇਸ ਸਾਹਮਣੇ ਨਹੀਂ ਆਇਆ, ਇਸ ਲਈ ਘਬਰਾਉਣ ਜਾਂ ਡਰਨ ਦੀ ਲੋੜ ਨਹੀਂਸਿਹਤ ਵਿਭਾਗ ਇਸ ਬੀਮਾਰੀ ਦੇ ਖ਼ਤਰੇ ਨਾਲ ਸਿੱਝਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਵਚਨਬੱਧ ਹੈ

 

ਡਾ. ਮਨਜੀਤ ਸਿੰਘ ਨੇ ਸ਼ਾਮ ਸਮੇਂ ਅਪਣੇ ਦਫ਼ਤਰ ਵਿਖੇ ਜਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ 'ਕੋਰੋਨਾ' ਵਾਇਰਸ ਦੀ ਲਾਗ ਤੋਂ ਬਚਾਅ ਸਬੰਧੀ ਜ਼ਰੂਰੀ ਹਦਾਇਤਾਂ ਤੇ ਦਿਸ਼ਾ-ਨਿਰਦੇਸ਼ ਦਿਤੇ

 

ਡਾ. ਮਨਜੀਤ ਸਿੰਘ ਨੇ ਮੀਟਿੰਗ ਮਗਰੋਂ ਦਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਈਸੋਲੇਸ਼ਨ ਰੂਮ ਪਹਿਲਾਂ ਹੀ ਤਿਆਰ ਰੱਖੇ ਹੋਏ ਹਨਜੇ ਕੋਈ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਉਸ ਨੂੰ ਇਸ ਵਿਸ਼ੇਸ਼ ਕਮਰੇ ਵਿਚ ਰਖਿਆ ਜਾਵੇਗਾ ਅਤੇ ਲੋੜੀਂਦੀ ਜਾਂਚ ਕੀਤੀ ਜਾਵੇਗੀ

 

ਉਨ੍ਹਾਂ ਦਸਿਆ ਕਿ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਦਸਿਆ ਗਿਆ ਕਿ ਪਿਛਲੇ ਦਿਨਾਂ ਦੌਰਾਨ ਚੀਨ ਤੋਂ ਪਰਤੇ ਲੋਕਾਂ ਨੂੰ ਲਗਾਤਾਰ ਨਿਗਰਾਨੀ ਹੇਠ ਰਖਿਆ ਜਾਵੇ ਤਾਕਿ ਉਸ ਵਿਅਕਤੀ ਅੰਦਰ ਇਸ ਵਾਇਰਸ ਦੇ ਲੱਛਣ ਦਿਸਣ 'ਤੇ ਤੁਰੰਤ ਜ਼ਰੂਰੀ ਕਦਮ ਚੁੱਕੇ ਜਾ ਸਕਣਉਨ੍ਹਾਂ ਕਿਹਾ ਕਿ ਉਹ ਹਵਾਈ ਅੱਡਾ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ

 

ਮੈਡੀਕਲ ਟੀਮ ਵਿਚ ਜ਼ਿਲ੍ਹਾਂ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ, ਮੈਡੀਸਨ ਮਾਹਰ ਡਾ. ਭੂਸ਼ਣ, ਸਟਾਫ਼ ਨਰਸ ਹਰਸਿਮਰਤ ਕੌਰ ਵੀ ਸ਼ਾਮਲ ਸਨ

 

ਆਖਰ ਕੀ ਹੈ ਕੋਰੋਨਾ-ਵਾਇਰਸ?

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona-Virus: Medical team examining passengers at Mohali International Airport