ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਮੋਹਾਲੀ ਜ਼ਿਲ੍ਹਾ ਹਸਪਤਾਲ ਚ ਕੀਤੀ ਗਈ 'ਮੌਕ ਡਰਿੱਲ'

ਚੀਨ ਸਣੇ ਕੁੱਝ ਦੇਸ਼ਾਂ ਵਿਚ ਲਗਾਤਾਰ ਵੱਧ ਰਹੇ 'ਕੋਰੋਨਾ ਵਾਇਰਸ' ਦੇ ਕੇਸਾਂ ਨੂੰ ਵੇਖਦਿਆਂ ਸਿਹਤ ਵਿਭਾਗ ਨੇ ਜ਼ਿਲ੍ਹਾ ਹਸਪਤਾਲ ਵਿਚ 'ਮੌਕ ਡਰਿੱਲ' ਕੀਤੀ ਤਾਕਿ 'ਕੋਰੋਨਾ' ਵਾਇਰਸ ਦਾ ਮਰੀਜ਼ ਆਉਣ ਦੀ ਹਾਲਤ ਵਿਚ ਉਸ ਨੂੰ ਫ਼ੌਰੀ ਤੌਰ 'ਤੇ ਸੰਭਾਲਿਆ ਜਾ ਸਕੇ

 

ਕੋਰੋਨਾ ਵਾਇਰਸ ਕੀ ਹੈ?

 

 

ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਮੈਡੀਕਲ ਟੀਮ ਨੇ ਕੋਰੋਨਾ ਵਾਇਰਸ ਦੇ 'ਫ਼ਰਜ਼ੀ' ਮਰੀਜ਼ ਨੂੰ ਹਸਪਤਾਲ ਲਾਗਲੇ ਇਕ ਘਰ ਵਿਚੋਂ  ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਵਿਚ ਪਹੁੰਚਾਇਆ ਜਿਥੇ ਮੈਡੀਸਨ ਮਾਹਰ ਡਾ. ਭੂਸ਼ਨ ਕੁਮਾਰ ਨੇ ਮਰੀਜ਼ ਦੀ ਮੁਢਲੀ ਜਾਂਚ ਕੀਤੀ ਫ਼ੌਰੀ ਬਾਅਦ ਈਐਨਟੀ ਸਪੈਸ਼ਲਿਸਟ ਡਾ. ਸੰਦੀਪ ਕੁਮਾਰ ਨੇ ਮਰੀਜ਼ ਦਾ ਲੋੜੀਂਦਾ ਸੈਂਪਲ ਲਿਆ

 

ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਖ਼ੁਦ ਇਸ ਡਰਿਲ ਦੀ ਦੇਖਰੇਖ ਕਰ ਰਹੇ ਸਨ ਮੌਕੇ 'ਤੇ ਹੀ ਸਟਾਫ਼ ਨਰਸਾਂ ਨੂੰ ਅਜਿਹੀ ਹਾਲਤ ਵਿਚ ਪਰਸਨਲ ਪ੍ਰੋਟੈਕਸ਼ਨ ਇਕਿਉਪਮੈਂਟ (ਪੀਪੀਈ ਕਿੱਟ) ਪਾਉਣ ਦੇ ਤਰੀਕੇ ਅਤੇ ਹੋਰ ਸਾਵਧਾਨੀਆਂ ਬਾਰੇ ਸਮਝਾਇਆ ਗਿਆ

 

ਡਾ. ਮਨਜੀਤ ਸਿੰਘ ਨੇ ਦਸਿਆ ਕਿ ਇਸ ਮਸ਼ਕ ਦਾ ਮੰਤਵ ਹਸਪਤਾਲ ਦੇ ਮੈਡੀਕਲ ਸਟਾਫ਼ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਕਰਨਾ ਅਤੇ ਹਸਪਤਾਲ ਦੀ ਹੰਗਾਮੀ ਪ੍ਰਬੰਧਾਂ ਨੂੰ ਪਰਖਣਾ ਸੀ ਤਾਕਿ ਕੋਰੋਨਾ ਵਾਇਰਸ ਦਾ ਮਰੀਜ਼ ਆਉਣ ਦੀ ਹਾਲਤ ਵਿਚ ਮੈਡੀਕਲ ਟੀਮ ਅਪਣੀ ਡਿਊਟੀ ਫ਼ੌਰੀ ਅਤੇ ਅਸਰਦਾਰ ਢੰਗ ਨਾਲ ਕਰ ਸਕੇ ਡਾ. ਮਨਜੀਤ ਸਿੰਘ ਨੇ ਦਸਿਆ ਕਿ ਕਵਾਇਦ ਰਾਹੀਂ ਐਮਰਜੈਂਸੀ ਤਿਆਰੀ ਦੇ ਵੱਖ ਵੱਖਾਂ ਪੱਖਾਂ ਨੂੰ ਪਰਖਿਆ ਗਿਆ ਅਤੇ ਜਿਥੇ ਕਿਤੇ ਮਾੜੀ ਮੋਟੀ ਵੀ ਕਮੀ-ਪੇਸ਼ੀ ਨਜ਼ਰ ਆਈ, ਉਸ ਨੂੰ ਦੂਰ ਕੀਤਾ ਗਿਆ

 

ਕੋਰੋਨਾ ਵਾਇਰਸ ਕੀ ਹੈ?

 

ਉਨ੍ਹਾਂ ਕਿਹਾ ਕਿ ਜਿਵੇਂ 'ਕੋਰੋਨਾ' ਵਾਇਰਸ ਦੇ ਕੇਸ ਵੱਧ ਰਹੇ ਹਨ ਤਾਂ ਸਿਹਤ ਵਿਭਾਗ ਦੀ ਮੈਡੀਕਲ ਟੀਮ ਦੀ ਤਿਆਰੀ ਬਹੁਤ ਜ਼ਰੂਰੀ ਹੈ ਕਿਉਂਕਿ ਹਸਪਤਾਲ ਨੂੰ ਕਦੇ ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਨ੍ਹਾਂ ਦਸਿਆ ਕਿ ਪੰਜਾਬ ਵਿਚ 'ਕੋਰੋਨਾ' ਵਾਇਰਸ ਦਾ ਹਾਲੇ ਤਕ ਕੋਈ ਕੇਸ ਸਾਹਮਣੇ ਨਹੀਂ ਆਇਆ ਤੇ ਸਿਹਤ ਵਿਭਾਗ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਨਾਲ ਸਿੱਝਣ ਲਈ ਪੂਰੀ ਤਰ੍ਹਾਂ ਤਿਆਰ ਹੈ

 

ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਵਾਇਰਸ ਕਾਰਨ ਬੇਮਤਲਬ ਘਬਰਾਉਣ ਦੀ ਲੋੜ ਨਹੀਂ ਸਗੋਂ ਅਪਣਾ ਬਚਾਅ  ਰੱਖਣ ਲਈ ਸਾਵਧਾਨੀ ਵਰਤਣ ਦੀ ਲੋੜ ਹੈ

 

ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੀ ਟੀਮ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਿਛਲੇ ਲਗਭਗ ਇਕ ਮਹੀਨੇ ਤੋਂ ਲਗਾਤਾਰ ਤੈਨਾਤ ਹੈ ਅਤੇ ਉਥੇ ਆਉਣ ਵਾਲੇ ਮੁਸਾਫ਼ਰਾਂ ਦੀ ਲਗਾਤਾਰ ਜਾਂਚ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹਸਪਤਾਲ ਮੋਹਾਲੀ, ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਅਤੇ ਖਰੜ ਵਿਖੇ ਪਹਿਲਾਂ ਹੀ ਵਿਸ਼ੇਸ਼ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਜਾ ਚੁੱਕੇ ਹਨ

 

ਮੌਕ ਡਰਿੱਲ ਸਮੇਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੀਤ ਕੌਰ, ਡਾ. ਵਿਜੇ ਭਗਤ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਢਿੱਲੋਂ ਵੀ ਮੌਜੂਦ ਸਨ

 

ਕੋਰੋਨਾ ਵਾਇਰਸ ਕੀ ਹੈ?

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus mock drill at Mohali district hospital