ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਦੇ ਸੈਕਟਰ 91 ’ਚ ਸਰਵੇ, ਡੇਰਾਬੱਸੀ ਲਾਗਲੇ ਪਿੰਡ ਜਵਾਹਰਪੁਰ ’ਚ ਭਰੇ ਸੈਂਪਲ

ਡੇਰਾਬੱਸੀ ਲਾਗਲੇ ਪਿੰਡ ਜਵਾਹਰਪੁਰ ਵਿਚ ਸਨਿਚਰਵਾਰ ਨੂੰ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਪੱਬਾਂ ਭਾਰ ਹੋ ਗਿਆ ਹੈ ਜਿਥੇ ਪ੍ਰਸ਼ਾਸਨ ਨੇ ਕਲ ਹੀ ਇਸ ਪਿੰਡ ਨੂੰ ਸੀਲ ਕਰ ਦਿਤਾ ਸੀ, ਉਥੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਕਲ ਰਾਤ ਹੀ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਅਹਿਤਿਆਤ ਵਜੋਂ ਘਰਾਂ ਵਿਚ ਅਲੱਗ-ਥਲੱਗ ਕਰ ਦਿੱਤਾ ਸੀ

 

 

ਐਤਵਾਰ ਨੂੰ ਡੇਰਾਬੱਸੀ ਹਸਪਤਾਲ ਦੇ ਡਾ.ਐਚ.ਐਸ. ਚੀਮਾ, ਡਾ. ਗਿਰੀਸ਼ ਡੋਗਰਾ ਅਤੇ ਡਾ. ਵਿਕਰਾਂਤ ਦੀ ਅਗਵਾਈ ਵਾਲੀਆਂ ਸੈਂਪਲਿੰਗ ਟੀਮਾਂ ਨੇ ਪਿੰਡ ਵਿਚ ਜਾ ਕੇ ਖੁੱਲ੍ਹੀ ਥਾਂ ਚ ਪੀੜਤ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ 24 ਵਿਅਕਤੀਆਂ ਦੇ ਸੈਂਪਲ ਲਏ ਜਿਹੜੇ ਪੀਜੀਆਈ ਚੰਡੀਗੜ੍ਹ ਵਿਖੇ ਭੇਜ ਦਿਤੇ ਗਏ ਹਨ ਡੇਰਾਬੱਸੀ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਨੇ ਦਸਿਆ ਕਿ ਉਨ੍ਹਾਂ ਦੀਆਂ ਟੀਮਾਂ ਨੇ ਕਲ ਰਾਤ 11 ਵਜੇ ਤਕ 18 ਵੱਖ ਵੱਖ ਥਾਵਾਂ 'ਤੇ ਵਿਅਕਤੀਆਂ ਨੂੰ ਅਹਿਤਿਆਤ ਵਜੋਂ ਅਲੱਗ-ਥਲੱਗ ਕਰ ਦਿਤਾ ਸੀ ਅਤੇ ਐਤਵਾਰ ਨੂੰ 24 ਵਿਅਕਤੀਆਂ ਦੇ ਸੈਂਪਲ ਲਏ ਗਏ

 

ਉਨ੍ਹਾਂ ਦਸਿਆ ਕਿ ਇਸ ਪਿੰਡ ਵਿਚ ਸਰਵੇ ਦਾ ਕੰਮ ਵੀ ਸ਼ੁਰੂ ਕਰ ਦਿਤਾ ਗਿਆ ਹੈ ਜਿਸ ਦੌਰਾਨ ਸਾਰੇ ਹੀ ਘਰਾਂ ਵਿਚ ਟੀਮਾਂ ਜਾਣਗੀਆਂ ਅਤੇ ਪਿੰਡ ਵਾਸੀਆਂ ਦੀ ਜਾਂਚ ਕਰਨਗੀਆਂ ਉਨ੍ਹਾਂ ਦਸਿਆ ਕਿ ਸਰਵੇ ਦਾ ਕੰਮ ਛੇਤੀ ਹੀ ਮੁਕੰਮਲ ਹੋ ਜਾਵੇਗਾ
 

ਇਸੇ ਦੌਰਾਨ ਮੋਹਾਲੀ ਦੇ ਸੈਕਟਰ 91 ਵਿਚ ਸਨਿਚਰਵਾਰ ਨੂੰ ਦੋ ਪਾਜ਼ੇਟਿਵ ਕੇਸ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਪੂਰੇ ਸੈਕਟਰ ਵਿਚ ਐਤਵਾਰ ਨੂੰ ਸਰਵੇ ਦਾ ਕੰਮ ਸ਼ੁਰੂ ਕਰ ਦਿਤਾ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਜੀਤ ਕੌਰ ਨੇ ਦਸਿਆ ਕਿ ਸਿਹਤ ਕਾਮਿਆਂ ਦੀਆਂ ਟੀਮਾਂ ਨੇ ਸੈਕਟਰ ਵਿਚਲੇ 167 ਘਰਾਂ ਵਿਚ ਦਸਤਕ ਦਿਤੀ ਜਿਥੇ 524 ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ

 

ਇਸ ਦੌਰਾਨ ਲੋਕਾਂ ਕੋਲੋਂ ਖੰਘ, ਜ਼ੁਕਾਮ, ਬੁਖ਼ਾਰ ਆਦਿ ਹੋਣ ਬਾਰੇ ਜਾਣਕਾਰੀ ਲਈ ਗਈ ਅਤੇ ਕਿਸੇ ਵੀ ਵਿਅਕਤੀ ਅੰਦਰ ਕੋਰੋਨਾ ਵਾਇਰਸ ਬੀਮਾਰੀ ਦੇ ਲੱਛਣ ਨਜ਼ਰ ਨਹੀਂ ਆਏ

 

ਸਿਹਤ ਕਾਮਿਆਂ ਨੇ ਲੋਕਾਂ ਨੂੰ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਤੇਜ਼ ਬੁਖ਼ਾਰ, ਸਾਹ ਵਿਚ ਤਕਲੀਫ਼ ਜਿਹੀ ਸਮੱਸਿਆ ਹੁੰਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਸੰਪਰਕ ਕਰ ਕੇ ਸੂਚਨਾ ਦਿਤੀ ਜਾਵੇ ਲੋਕਾਂ ਨੂੰ ਆਪੋ-ਅਪਣੇ ਘਰਾਂ ਵਿਚ ਰਹਿਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ, ਵਾਰ ਵਾਰ ਹੱਥ ਧੋਣ ਅਤੇ ਚੰਗੀ ਖ਼ੁਰਾਕ ਖਾਣ ਲਈ ਪ੍ਰੇਰਿਤ ਕੀਤਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus Survey in Sector 91 of Mohali and filled samples in the neighboring village Jawaharpur of Dera Bassi