ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਮੋਹਾਲੀ ਦੇ 6 ਸ਼ੱਕੀ ਮਰੀਜ਼ਾਂ ਦੀ ਟੈਸਟ ਰਿਪੋਰਟ ਆਈ ਸਾਹਮਣੇ

ਕੋਰੋਨਾ ਵਾਇਰਸ ਨਾਲ ਜਿਥੇ ਪੂਰੀ ਦੁਨੀਆ ਚ ਭਾਜੜਾਂ ਪਈਆਂ ਹੋਈਆਂ ਹਨ, ਉਥੇ ਹੀ ਕਈ ਦੇਸ਼ਾਂ ਚ ਫੈਲ ਚੁਕੀ ਇਸ ਬੀਮਾਰੀ ਕਾਰਨ ਹੁਣ ਤਕ ਕਈ ਸੈਂਕੜੇ ਮੌਤਾ ਹੋਣ ਦੀ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਮੋਹਾਲੀ ਚ ਕੋਰੋਨਾ ਵਾਇਰਸ ਦੇ 6 ਸ਼ੱਕੀ ਮਰੀਜ਼ ਜਿਨਾਂ ਦੇ ਸੈਂਪਲ ਸਨਿਚਰਵਾਰ ਨੂੰ ਪੁਣੇ ਦੀ ਲੈਬ ਵਿਚ ਭੇਜੇ ਗਏ ਸਨ, ਉਹਨ੍ਹਾਂ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੈ।

 

 

ਡਾ. ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਮੋਹਾਲੀ ਵਾਸੀ ਇਨਾਂ 6 ਸ਼ੱਕੀ ਮਰੀਜ਼ਾਂ ਚੋਂ ਦੋ ਵਿਦਿਆਰਥੀ ਹਨ ਇਹ ਸਾਰੇ 15 ਜਨਵਰੀ ਮਗਰੋਂ ਚੀਨ ਗਏ ਸਨ ਜਿਸ ਕਾਰਨ ਸ਼ੱਕ ਦੇ ਆਧਾਰ 'ਤੇ ਉਨਾਂ ਦੇ ਸੈਂਪਲ ਲਏ ਗਏ ਸਨ ਸਿਹਤ ਵਿਭਾਗ ਦੀ ਟੀਮ ਦੁਆਰਾ ਕੀਤੀ ਗਈ ਜਾਂਚ ਵਿਚ ਇਨਾਂ ਅੰਦਰ 'ਕੋਰੋਨਾ' ਵਾਇਰਸ ਦਾ ਕੋਈ ਵੀ ਲੱਛਣ ਨਹੀਂ ਸੀ ਦਿਸਿਆ ਸੀ ਪਰ ਫਿਰ ਵੀ ਸਾਵਧਾਨੀ ਵਜੋਂ ਉਨਾਂ ਨੂੰ ਘਰ ਵਿਚ ਅਲੱਗ ਰਹਿਣ ਅਤੇ ਹਰ ਸਮੇਂ ਮਾਸਕ ਪਾ ਕੇ ਰੱਖਣ ਦੀ ਸਲਾਹ ਦਿਤੀ ਗਈ ਸੀ

 

 

ਡਾ. ਮਨਜੀਤ ਸਿੰਘ ਨੇ ਦਸਿਆ ਕਿ ਮੋਹਾਲੀ ਦੇ ਚਾਰ ਹੋਰ ਨੌਜਵਾਨਾਂ ਦੇ ਸੈਂਪਲ ਪੁਣੇ ਦੀ ਲੈਬ ਵਿਚ ਭੇਜੇ ਗਏ ਹਨ ਜਿਨਾਂ ਦੀ ਰੀਪੋਰਟ ਦੀ ਉਡੀਕ ਹੈ ਇਹ ਸਾਰੇ ਕਿਸੇ ਕੰਪਨੀ ਦੇ ਮੁਲਾਜ਼ਮ ਹਨ ਅਤੇ ਕੰਪਨੀ ਟੂਰ 'ਤੇ 15 ਜਨਵਰੀ ਤੋਂ ਬਾਅਦ ਚੀਨ ਗਏ ਸਨ ਅਤੇ ਸੱਤ ਦਿਨ ਉਥੇ ਠਹਿਰਣ ਮਗਰੋਂ ਵਾਪਸ ਗਏ ਸਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੀ ਮੈਡੀਕਲ ਟੀਮ ਅੰਤਰਰਾਸ਼ਟਰੀ ਏਅਰਪੋਰਟ ਮੋਹਾਲੀ ਵਿਖੇ ਮੁਸਾਫ਼ਰਾਂ ਦਾ ਲਗਾਤਾਰ ਮੁਆਇਨਾ ਕਰ ਰਹੀ ਹੈ

 

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਦੀ ਅਗਵਾਈ ਵਿਚ ਮੈਡੀਕਲ ਟੀਮ ਨੇ ਮੰਗਲਵਾਰ ਨੂੰ ਵੀ ਸ਼ਾਰਜਾਹ ਤੋਂ ਆਉਣ ਵਾਲੀ 'ਏਅਰ ਇੰਡੀਆ ਐਕਸਪ੍ਰੈਸ' ਫ਼ਲਾਈਟ ਦੇ ਸਾਰੇ 185 ਮੁਸਾਫ਼ਰਾਂ ਦਾ ਮੁਆਇਨਾ ਕੀਤਾ ਜਿਨਾਂ ਵਿਚੋਂ ਕਿਸੇ ਅੰਦਰ ਵੀ 'ਕੋਰੋਨਾ' ਵਾਇਰਸ ਦੇ ਲੱਛਣ ਨਹੀਂ ਮਿਲੇ ਮੈਡੀਕਲ  ਟੀਮ ਨੇ ਨਾਨ-ਕੰਟੈਕਟ ਇਨਫ਼ਰਾਰੈਡ ਥਰਮਾਮੀਟਰ ਨਾਲ ਯਾਤਰੀਆਂ ਦੀ ਜਾਂਚ ਕੀਤੀ ਤੇ ਕੋਈ ਵੀ ਯਾਤਰੀ ਬੁਖ਼ਾਰ, ਖੰਘ, ਜ਼ੁਕਾਮ ਆਦਿ ਤੋਂ ਪੀੜਤ ਨਹੀਂ ਸੀ

 

ਉਨਾਂ ਦਸਿਆ ਕਿ ਸਿਹਤ ਵਿਭਾਗ ਨੇ ਹਵਾਈ ਅੱਡੇ 'ਤੇ ਕੌਮੀ ਉਡਾਣਾਂ ਦੇ ਮੁਸਾਫ਼ਰਾਂ ਲਈ ਵੀ 'ਡੋਮੈਸਟਿਕ ਅਰਾਈਵਲਜ਼' ਖੇਤਰ ਵਿਚ 'ਹੈਲਪ ਡੈਸਕ' ਬਣਾ ਦਿਤਾ ਹੈ 'ਕੋਰੋਨਾ' ਵਾਇਰਸ ਬਾਰੇ ਜਾਣਕਾਰੀ ਲੈਣ ਜਾਂ ਜਾਂਚ ਕਰਾਉਣ ਦਾ ਚਾਹਵਾਨ ਕੋਈ ਵੀ ਯਾਤਰੀ ਉਥੇ ਕੇ ਕੇ ਮਦਦ ਲੈ ਸਕਦਾ ਹੈ ਜਿਥੇ ਜ਼ਿਲ੍ਹਾ ਸਿਹਤ ਵਿਭਾਗ ਦੀ ਮੈਡੀਕਲ ਟੀਮ ਤੈਨਾਤ ਕਰ ਦਿਤੀ ਗਈ ਹੈ ਉਨਾਂ ਦਸਿਆ ਕਿ ਹਾਲੇ ਤਕ ਭਾਰਤ ਵਿਚ ਇਸ ਬੀਮਾਰੀ ਦੇ ਤਿੰਨ ਕੇਸਾਂ ਦੀ ਪੁਸ਼ਟੀ ਹੋਈ ਹੈ, ਇਸ ਲਈ ਬੇਵਜ੍ਹਾ ਘਬਰਾਉਣ ਦੀ ਲੋੜ ਨਹੀਂ ਮੈਡੀਕਲ ਟੀਮ ਵਿਚ ਮੈਡੀਸਨ ਮਾਹਰ ਡਾ. ਪੁਨੀਤ, ਸਟਾਫ਼ ਨਰਸ ਹਰਸਿਮਰਤ ਕੌਰ ਵੀ ਸ਼ਾਮਲ ਸਨ

 

 

 

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ  ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਪੁਣੇ ਤੋਂ ਮਿਲੀ ਰਿਪੋਰਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੋਹਾਲੀ ਚ ਕੋਰੋਨਾ ਵਾਇਰਸ ਦੇ 6 ਸ਼ੱਕੀ ਮਰੀਜ਼ ਇਸ ਰਿਪੋਰਟ ਮੁਤਾਬਕ ਬਿਲਕੁਲ ਤੰਦਰੁਸਤ ਹਨ ਤੇ ਉਨਾਂ ਦੀ ਟੈਸਟ ਰੀਪੋਰਟ ਨੈਗੇਟਿਵ ਮਿਲੀ ਹੈ

 

'ਕੋਰੋਨਾ' ਵਾਇਰਸ ਕੀ ਹੈ?

 

ਇਹ ਨਵੀਂ ਕਿਸਮ ਦਾ ਮਾਰੂ ਵਾਇਰਸ ਹੈ ਜਿਹੜਾ ਇਸ ਵੇਲੇ ਚੀਨ ਦੇ ਕੁੱਝ ਇਲਾਕਿਆਂ ਵਿਚ ਫੈਲਿਆ ਹੋਇਆ ਹੈ ਇਹ ਖੰਘਣ/ਛਿੱਕਣ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਤਕ ਫੈਲਦਾ ਹੈ ਜੇ ਮਰੀਜ਼ ਨੂੰ ਬੁਖ਼ਾਰ, ਖੰਘ ਅਤੇ ਜ਼ੁਕਾਮ ਹੈ ਅਤੇ ਦਵਾਈ ਨਾਲ ਠੀਕ ਨਹੀਂ ਹੋ ਰਿਹਾ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ

 

ਮੁੱਖ ਲੱਛਣ-

 

ਤੇਜ਼ ਬੁਖ਼ਾਰ, ਜ਼ੁਕਾਮ, ਖੰਘ, ਸਾਹ ਲੈਣ ' ਤਕਲੀਫ਼

 

ਜ਼ਰੂਰੀ ਸਾਵਧਾਨੀਆਂ-

 

ਭੀੜ ਵਾਲੀ ਥਾਂ 'ਤੇ ਨਾ ਜਾਉ, ਵਿਸ਼ੇਸ਼ ਤੌਰ 'ਤੇ ਚੀਨ ਤੋਂ ਸਫ਼ਰ ਕਰ ਕੇ ਆਏ ਵਿਅਕਤੀ ਤੋਂ ਦੂਰ ਰਹੋ

ਹੱਥਾਂ ਨੂੰ ਅਕਸਰ ਧੋਵੋ, ਛਿੱਕਣ ਸਮੇਂ ਨੱਕ ਅਤੇ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ

ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖ਼ਾਰ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ

ਸਬਜ਼ੀਆਂ ਅਤੇ ਫਲਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ

ਅਣਧੋਤੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ

ਕਿਸੇ ਨੂੰ ਮਿਲਦੇ ਸਮੇਂ ਜੱਫੀ ਪਾਉਣ, ਹੱਥ ਮਿਲਾਉਣ ਤੋਂ ਗੁਰੇਜ਼ ਕਰੋ

ਰੇਲਿੰਗ, ਦਰਵਾਜ਼ੇ, ਟੇਬਲ ਜਿਹੀਆਂ ਪਬਲਿਕ ਦੁਆਰਾ ਆਮ ਵਰਤੀਆਂ ਜਾਂਦੀਆਂ ਥਾਵਾਂ ਨੂੰ ਛੂਹਣ ਤੋਂ ਬਚੋ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus: Test report of 6 suspected Mohali patients revealed