ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂਸ਼ਹਿਰ 'ਚ ਕੋਰੋਨਾ ਦਾ 'ਧਮਾਕਾ', 57 ਪਾਜ਼ੀਟਿਵ ਕੇਸ ਆਏ ਸਾਹਮਣੇ

ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਦੁਨੀਆ ਭਰ 'ਚ ਜਾਰੀ ਹੈ, ਉੱਥੇ ਹੀ ਇਸ ਨੇ ਪੰਜਾਬ ਨੂੰ ਵੀ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਲਿਆ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ। ਅੱਜ ਐਤਵਾਰ ਨੂੰ ਸ਼ਹੀਤ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ ਕੋਰੋਨਾ ਬੰਬ ਫੱਟਿਆ ਅਤੇ 57 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। 
 

ਬੀਤੇ ਦਿਨੀਂ ਸਨਿੱਚਰਵਾਰ ਨੂੰ ਨਵਾਂਸ਼ਹਿਰ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਸਨ। ਨਵਾਂਸ਼ਹਿਰ ਨੇ ਕੁੱਝ ਸਮਾਂ ਪਹਿਲਾਂ ਕੋਰੋਨਾ ਵਾਇਰਸ ਤੋਂ ਮੁਕਤੀ ਪ੍ਰਾਪਤ ਕਰਕੇ ਦੂਜੇ ਸੂਬਿਆਂ ਲਈ ਮਿਸਾਲ ਪੇਸ਼ ਕੀਤੀ ਸੀ ਪਰ ਅੱਜ 57 ਨਵੇਂ ਮਾਮਲਿਆਂ ਨੇ ਇੱਕ ਵਾਰ ਫਿਰ ਲੋਕਾਂ ਦੇ ਮਨ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
 

ਐਤਵਾਰ ਤੜਕਸਾਰ ਆਈ ਰਿਪੋਰਟ ਅਨੁਸਾਰ 117 ਟੈਸਟਾਂ ਦੀ ਰਿਪੋਰਟ ਆਈ ਹੈ ਜਿਸ 'ਚ ਨਵਾਂਸ਼ਹਿਰ, ਹਲਕਾ ਬਲਾਚੌਰ, ਬੰਗਾ, ਕਪੂਰਥਲਾ, ਗੁਰਦਾਸਪੁਰ ਅਤੇ ਰੋਪੜ ਜ਼ਿਲ੍ਹਿਆਂ ਨਾਲ ਸਬੰਧਿਤ ਮਰੀਜ਼ ਹਨ। ਬੀਤੀ ਰਾਤ ਆਏ 5 ਅਤੇ ਪਹਿਲੇ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ ਚ ਦਾਖਲ 4 ਮਰੀਜ਼ਾਂ ਸਣੇ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 66 ਹੋ ਗਈ ਹੈ। ਇਸ ਵਿਚ ਬਹੁਤੇ ਕੋਰੋਨਾ ਪਾਜ਼ੀਟਿਵ ਮਰੀਜ਼ ਜ਼ਿਲ੍ਹੇ 'ਚ ਬਾਹਰੋਂ ਆਏ ਦੱਸੇ ਜਾ ਰਹੇ ਹਨ।
 

ਜਾਣਕਾਰੀ ਮੁਤਾਬਕ ਨਾਂਦੇੜ ਦੇ ਸ੍ਰੀ ਹਜ਼ੂਰ ਸਾਹਿਬ ਤੋਂ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੂੰ ਪੰਜਾਬ ਲਿਆਂਦਾ ਗਿਆ ਸੀ, ਜਿਨ੍ਹਾਂ ਦੇ ਟੈਸਟ ਕਰਨ ਤੋਂ ਬਾਅਦ ਕਈ ਜ਼ਿਲ੍ਹਿਆਂ 'ਚ ਕੋਰੋਨਾ ਬੰਬ ਫਟੇ ਹਨ, ਜਿਸ ਨਾਲ ਪਿਛਲੇ ਚਾਰ ਦਿਨਾਂ 'ਚ ਹੀ ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਤਿੰਨ ਗੁਣਾ ਵੱਧ ਕੇ 1000 ਨੂੰ ਪਾਰ ਕਰ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus 57 new positive cases in SBS Nagar