ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਲਾਕਡਾਊਨ ਬੇਅਸਰ, ਸੜਕਾਂ 'ਤੇ ਘੁੰਮਦੇ ਰਹੇ ਲੋਕ

ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ ਤਰਥੱਲੀ ਮਚਾਈ ਹੋਈ ਹੈ। ਪੂਰੇ ਭਾਰਤ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਕੇਂਦਰ ਤੇ ਸੂਬਾ ਸਰਕਾਰਾਂ ਲੋਕਾਂ ਨੂੰ ਅਗਲੇ 10 ਦਿਨ ਤਕ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕਰ ਰਹੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪੂਰੇ ਸ਼ਹਿਰ 'ਚ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਹੈ।

 


 

ਚੰਡੀਗੜ੍ਹ 'ਚ ਲਾਕਡਾਊਨ ਦੇ ਬਾਵਜੂਦ ਸੋਮਵਾਰ ਨੂੰ ਪੂਰਾ ਦਿਨ ਸ਼ਹਿਰ ਦੀਆਂ ਸੜਕਾਂ 'ਤੇ ਲੋਕ ਆਪਣੀਆਂ ਗੱਡੀਆਂ, ਮੋਟਰਸਾਈਕਲਾਂ ਨਾਲ ਇੱਧਰ-ਉੱਧਰ ਆਉਂਦੇ-ਜਾਂਦੇ ਵੇਖੇ ਗਏ। ਪੁਲਿਸ ਵੱਲੋਂ ਇਨ੍ਹਾਂ ਲੋਕਾਂ ਨੂੰ ਰੋਕ ਕੇ ਪੁੱਛਗਿੱਛ ਵੀ ਕੀਤੀ ਗਈ, ਪਰ ਹਰ ਕੋਈ ਨਵਾਂ-ਨਵਾਂ ਬਹਾਨਾ ਬਣਾ ਕੇ ਲੰਘਦਾ ਰਿਹਾ।

 


 

ਪੜ੍ਹੇ-ਲਿਖੇ ਲੋਕਾਂ ਦਾ ਸ਼ਹਿਰ ਕਹਾਉਣ ਵਾਲਾ ਚੰਡੀਗੜ੍ਹ ਲਾਕਡਾਊਨ ਦੀ ਪੂਰੀ ਤਰ੍ਹਾਂ ਪਾਲਣਾ ਨਾ ਕਰਦਾ ਵਿਖਾਈ ਦਿੱਤਾ, ਜਿਸ ਕਾਰਨ ਹੁਣ ਆਸਾਰ ਬਣੇ ਗਏ ਹਨ ਕਿ ਇੱਥੇ ਵੀ ਪ੍ਰਸ਼ਾਸਨ ਵੱਲੋਂ ਪੰਜਾਬ ਦੀ ਤਰ੍ਹਾਂ ਕਰਫ਼ਿਊ ਲਗਾਇਆ ਜਾ ਸਕਦਾ ਹੈ।

 

 

ਚੰਡੀਗੜ੍ਹ 'ਚ ਜ਼ਿਆਦਾਤਰ ਬਾਜ਼ਾਰਾਂ 'ਚ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਤੋਂ ਇਲਾਵਾ ਪੂਰੇ ਸ਼ਹਿਰ 'ਚ ਬੱਸਾਂ ਦੀ ਆਵਾਜਾਈ ਬੰਦ ਹੋਣ ਕਾਰਨ ਸੈਕਟਰ-43 ਤੇ 17 ਬੱਸ ਅੱਡੇ 'ਤੇ ਸੰਨਾਟਾ ਪਸਰਿਆ ਹੋਇਆ ਹੈ। ਆਪਣੀ ਮੰਡੀ 'ਚ ਪਹੁੰਚੇ ਦੁਕਾਨਦਾਰਾਂ ਨੂੰ ਪੁਲਿਸ ਵੱਲੋਂ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਗਿਆ। 
 


 

ਉੱਧਰ ਇਨ੍ਹਾਂ ਮੁਸ਼ਕਲ ਭਰੇ ਸਮੇਂ 'ਚ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਸੈਕਟਰ-22 'ਚ ਇੱਕ ਕੈਮਿਸਟ ਸ਼ਾਪ ਵੱਲੋਂ ਲੋਕਾਂ ਨੂੰ ਮੁਫ਼ਤ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Chandigarh Many people still not taking lockdown seriously