ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਘਰ-ਘਰ ਦੁੱਧ, ਸਬਜ਼ੀਆਂ, ਫਲਾਂ ਤੇ ਸਿਲੰਡਰਾਂ ਦੀ ਸਪਲਾਈ ਸ਼ੁਰੂ

ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਪੂਰੇ ਦੇਸ਼ 'ਚ 21 ਦਿਨ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ। ਕਰਫ਼ਿਊ ਕਾਰਨ ਚੰਡੀਗੜ੍ਹ 'ਚ ਲੋਕਾਂ ਦੇ ਘਰ-ਘਰ ਤਕ ਦੁੱਧ, ਸਬਜ਼ੀਆਂ, ਫਲ ਆਦਿ ਪਹੁੰਚਾਉਣ ਦਾ ਕੰਮ ਅੱਜ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ।

 


 

ਅੱਜ ਕਈ ਸੈਕਟਰਾਂ 'ਚ ਪ੍ਰਸ਼ਾਸਨ ਵੱਲੋਂ ਤੈਅ ਕੀਤੇ ਵਾਲੰਟੀਅਰਾਂ ਵੱਲੋਂ ਪੁਲਿਸ ਦੇ ਨਾਲ ਸਬਜ਼ੀਆਂ, ਦੁੱਧ, ਫੱਲ ਅਤੇ ਹੋਰ ਜ਼ਰੂਰੀ ਸਮਾਨ ਲੋਕਾਂ ਦੇ ਘਰ ਤਕ ਪਹੁੰਚਾਏ ਗਏ। ਲੋਕਾਂ ਨੂੰ ਬਕਾਇਆ ਇੱਕ-ਦੂਜੇ ਤੋਂ ਦੂਰੀ ਬਣਾ ਕੇ ਖੜ੍ਹਾ ਕੀਤਾ ਗਿਆ ਸੀ ਅਤੇ ਵਾਰੀ-ਵਾਰੀ ਸਾਮਾਨ ਦਿੱਤਾ ਗਿਆ। ਇਸੇ ਤਰ੍ਹਾਂ ਸਿਲੰਡਰਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ।

 


 

ਨਗਰ ਨਿਗਮ ਵੱਲੋਂ 550 ਵੈਂਡਰਾਂ ਨੂੰ ਕਰਫ਼ਿਊ ਪਾਸ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਸਬਜ਼ੀਆਂ ਅਤੇ ਫਲ ਸਪਲਾਈ ਕਰਨ ਲਈ ਸੈਕਟਰ-26 ਮੰਡੀ ਤੋਂ ਖਰੀਦ ਕੇ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੈਅਸ਼ੁਦਾ ਸੈਕਟਰਾਂ ਅਤੇ ਇਲਾਕਿਆਂ 'ਚ ਘਰ-ਘਰ ਤਕ ਪਹੁੰਚਾਇਆ ਗਿਆ।
 

 

ਵੇਰਕਾ, ਅਮੂਲ, ਵਿਟਾ, ਬਾਬਾ ਡੇਅਰੀ ਅਤੇ ਨਾਮਧਾਰੀ ਦੁੱਧ ਦੇ ਸਪਲਾਈਰਾਂ ਨੇ ਵੀ ਵੈਂਡਰਾਂ ਰਾਹੀਂ ਘਰ-ਘਰ ਜਾ ਕੇ ਦੁੱਧ, ਪਨੀਰ, ਦਹੀ ਅਤੇ ਬਰੈੱਡ ਦੀ ਸਪਲਾਈ ਕੀਤੀ। ਇਸ ਦੇ ਲਈ ਕਮਿਸ਼ਨਰ ਵੱਲੋਂ ਐਕਸੀਅਨ ਰੋਡ ਅਜੇ ਗਰਗ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਉਨ੍ਹਾਂ ਦੇ ਨਾਲ ਐਸਡੀਓ ਅਤੇ ਕਈ ਜੇ.ਈ. ਤਾਇਨਾਤ ਕੀਤੇ ਗਏ ਹਨ।

 


 

ਨਗਰ ਨਿਗਮ ਕਮਿਸ਼ਨਰ ਨੇ ਬੀਤੀ ਦਿਨੀਂ ਐਮਓਐਚ ਨਾਲ ਮੀਟਿੰਗ ਕੀਤੀ ਸੀ। ਇਸ 'ਚ ਕਿਹਾ ਗਿਆ ਹੈ ਕਿ ਸਾਰੇ 60 ਸੈਨੇਟਰੀ ਇੰਸਪੈਕਟਰ, ਚੀਫ਼ ਸੈਨੇਟਰੀ ਇੰਸਪੈਕਟਰ, ਸਿਹਤ ਸੁਪਰਵਾਈਜ਼ਰ ਅਤੇ ਐਮਪੀਡਬਲਿਊ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਲੋਕਾਂ ਦੇ ਘਰ-ਘਰ ਪ੍ਰਾਈਵੇਟ ਕੁਲੈਕਟਰ ਕੂੜਾ ਚੁੱਕਣਗੇ। ਇਨ੍ਹਾਂ ਸਾਰਿਆਂ ਨੂੰ ਐਮ.ਸੀ. ਵੱਲੋਂ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਵਿਖਾ ਕੇ ਉਹ ਕਰਫ਼ਿਊ ਦੌਰਾਨ ਆ-ਜਾ ਸਕਣਗੇ। 
 

ਦੂਜੇ ਪਾਸੇ ਨਗਰ ਨਿਗਮ ਨੇ ਜਨਤਕ ਥਾਵਾਂ ਦੀ ਸੈਨੇਟਾਈਜੇਸ਼ਨ ਦਾ ਕੰਮ ਜਾਰੀ ਰੱਖਿਆ ਹੈ। ਨਿਗਮ ਨੇ ਸੈਨੇਟਾਈਜੇਸ਼ਨ ਲਈ ਟੀਮ ਬਣਾਈ ਹੈ। ਇਸ ਤੋਂ ਇਲਾਵਾ ਜਿਹੜੇ ਸ਼ੱਕੀ ਹਨ ਅਤੇ ਪਾਜੀਟਿਵ ਕੇਸ ਪਾਏ ਗਏ ਹਨ, ਉਨ੍ਹਾਂ ਦੇ ਘਰ ਸੈਨੇਟਾਈਜ਼ ਕੀਤੇ ਜਾ ਰਹੇ ਹਨ। 

 


ਤਸਵੀਰਾਂ : ਰਵੀ ਕੁਮਾਰ 

ਨਗਰ ਨਿਗਮ ਕਮਿਸ਼ਨਰ ਕੇ.ਕੇ. ਯਾਦਵ ਨੇ ਦੱਸਿਆ ਕਿ ਸ਼ਹਿਰ 'ਚ ਵੇਕਰਾ ਦੇ 135 ਬੂਥ ਹਨ। ਸ਼ਹਿਰ 'ਚ ਰੋਜ਼ਾਨਾ ਵੇਰਕਾ ਦਾ ਦੁੱਧ 2 ਲੱਖ ਲੀਟਰ, ਵੀਟਾ ਦਾ 30 ਹਜ਼ਾਰ ਲੀਟਰ, ਅਮੂਲ, ਬਾਬਾ ਡੇਅਰੀ ਅਤੇ ਨਾਮਧਾਰੀ ਡੇਅਰੀ ਤੋਂ 45 ਹਜ਼ਾਰ ਲੀਟਰ ਦੁੱਧ ਦੀ ਸਪਲਾਈ ਹੁੰਦੀ ਹੈ। ਇਸ ਤੋਂ ਇਲਾਵਾ ਦੋਧੀ ਵੀ ਦੁੱਧ ਦੀ ਸਪਲਾਈ ਦਿੰਦੇ ਹਨ। ਕਰਫ਼ਿਊ ਦੌਰਾਨ ਦੋਧੀ ਸ਼ਹਿਰ 'ਚ ਨਹੀਂ ਆ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus curfew Supply of milk vegetables fruits and cylinders started in Chandigarh