ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਗੰਭੀਰ ਨਹੀਂ ਸਿੱਖਿਆ ਵਿਭਾਗ, ਪ੍ਰੀਖਿਆਵਾਂ ਜਾਰੀ

ਦੇਸ਼ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਕਾਰਨ ਚਾਰੇ ਪਾਸੇ ਹਫੜਾ-ਦਫੜੀ ਮਚੀ ਹੋਈ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੇ ਦੇਸ਼ 'ਚ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਬਾਵਜੂਦ ਚੰਡੀਗੜ੍ਹ ਸਿੱਖਿਆ ਵਿਭਾਗ ਨੂੰ ਬੱਚਿਆਂ ਦੀ ਜਾਨ ਦੀ ਕੋਈ ਫਿਕਰ ਨਹੀਂ ਹੈ ਅਤੇ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ 'ਚ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀ ਪ੍ਰੀਖਿਆ ਦੇਣ ਲਈ ਪਹੁੰਚੇ ਸਨ।

 


 

ਮਨੁੱਖੀ ਸੰਸਾਧਨ ਅਤੇ ਵਿਕਾਸ ਮੰਤਰਾਲੇ (ਐਮਆਰਆਰਡੀ) ਵੱਲੋਂ ਪਿਛਲੇ ਦਿਨੀਂ ਸਖਤ ਆਦੇਸ਼ ਦਿੱਤੇ ਗਏ ਸਨ ਕਿ ਪੂਰੇ ਦੇਸ਼ 'ਚ ਪ੍ਰੀਖਿਆਵਾਂ ਨਹੀਂ ਕਰਵਾਈਆਂ ਜਾਣਗੀਆਂ ਅਤੇ ਹਾਲਾਤ ਕਾਬੂ 'ਚ ਆਉਣ ਤੋਂ ਬਾਅਦ ਪ੍ਰੀਖਿਆਵਾਂ ਲਈ ਨਵੀਂ ਤਰੀਕਾਂ ਦਾ ਐਲਾਨ ਹੋਵੇਗਾ। ਇਸ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਇਨ੍ਹਾਂ ਆਦੇਸ਼ਾਂ ਨੂੰ ਦਰਕਿਨਾਰ ਕਰਦਿਆਂ ਅੱਜ ਪ੍ਰੀਖਿਆਵਾਂ ਆਯੋਜਿਤ ਕੀਤੀਆਂ। ਟ੍ਰਾਈਸਿਟੀ 'ਚ ਕੋਰੋਨਾ ਵਾਇਰਸ ਦੇ ਦੋ ਪਾਜੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਲਾਕਡਾਊਨ ਵਾਲੇ ਹਾਲਾਤ ਬਣ ਗਏ ਹਨ।

 


 

ਸਰਕਾਰੀ ਮਾਡਲ ਹਾਈ ਸਕੂਲ ਡੱਡੂਮਾਜਰਾ ਦੇ ਵਿਦਿਆਰਥੀ ਸ਼ਮਵੀਰ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਹੈ। ਇਸ ਦੇ ਬਾਵਜੂਦ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਮੈਨੂੰ ਸਕੂਲ ਪਹੁੰਚ ਕੇ ਬਹੁਤ ਡਰ ਲੱਗ ਰਿਹਾ ਹੈ।"
 

ਹਾਲਾਂਕਿ ਵੀਰਵਾਰ ਨੂੰ ਅਧਿਆਪਕਾਂ ਨੇ ਗੈਰ-ਰਸਮੀ ਤੌਰ 'ਤੇ ਵਿਦਿਆਰਥੀਆਂ ਨੂੰ ਦੱਸਿਆ ਸੀ ਕਿ ਲਗਭਗ 50 ਸਰਕਾਰੀ ਹਾਈ ਸਕੂਲਾਂ ਅਤੇ 40 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਜੂਨੀਅਰ ਕਲਾਸਾਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ, ਪਰ 9ਵੀਂ ਅਤੇ 11ਵੀਂ ਜਮਾਤ ਦੀ ਪ੍ਰੀਖਿਆ ਸ਼ੁੱਕਰਵਾਰ ਨੂੰ ਸ਼ਡਿਊਲ ਅਨੁਸਾਰ ਲਈ ਗਈ। 9ਵੀਂ ਜਮਾਤ ਦੇ ਵਿਦਿਆਰਥੀਆਂ ਦੀ ਇੰਗਲਿਸ਼ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਣਿਤ ਦੀ ਪ੍ਰੀਖਿਆ ਦਿੱਤੀ।

 


 

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-40 'ਚ ਪ੍ਰੀਖਿਆ ਦੇਣ ਆਈ ਵਿਦਿਆਰਥਣ ਸਿਮਰਨ ਨੇ ਕਿਹਾ, "ਅਸੀਂ ਪ੍ਰੀਖਿਆ ਨਹੀਂ ਦੇਣਾ ਚਾਹੁੰਦੇ ਅਤੇ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਣਾ ਚਾਹੀਦੀ ਹੈ। ਅਸੀ ਵਾਇਰਸ ਕਾਰਨ ਡਰੇ ਹੋਏ ਹਾਂ। ਇਸ ਕਾਰਨ ਅਸੀ ਪੜ੍ਹਾਈ ਵੀ ਨਹੀਂ ਕਰ ਸਕੇ ਅਤੇ ਸਾਨੂੰ ਕਿਹਾ ਗਿਆ ਸੀ ਕਿ ਪ੍ਰੀਖਿਆਵਾਂ ਮੁਤਲਵੀ ਹੋ ਗਈਆਂ ਹਨ। ਹੁਣ ਸਾਡੇ ਕੋਲ ਪ੍ਰੀਖਿਆ ਦੇਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ।"
 

ਜੀ.ਐਮ.ਐਸ.ਐਸ.ਐਸ. ਸੈਕਟਰ-40 ਦੀ ਇੱਕ ਵਿਦਿਆਰਥਣ ਸਾਨੀਆ ਮਲਿਕ ਨੇ ਕਿਹਾ, "ਜਿੱਥੇ ਤਕ ਪ੍ਰੀਖਿਆ ਦਾ ਸਵਾਲ ਹੈ, ਉਹ ਮੈਂ ਦੇਣਾ ਚਾਹੁੰਦੀ ਹਾਂ, ਕਿਉਂਕਿ ਇਸ ਨਾਲ ਅਸੀ ਅਗਲੀ ਕਲਾਸ 'ਚ ਜਾਵਾਂਗੇ। ਪਰ ਜੇ ਕੋਰੋਨਾ ਵਾਇਰਸ ਦੀ ਗੱਲ ਹੈ ਤਾਂ ਮੈਂ ਪ੍ਰੀਖਿਆ ਨਹੀਂ ਦੇਣਾ ਚਾਹੁੰਦੀ ਸੀ।"

 


 

ਸਕੂਲ ਅਧਿਆਪਕ ਕਰਮਚਾਰੀ ਯੂਨੀਅਨ ਦੇ ਇੱਕ ਆਗੂ ਨੇ ਕਿਹਾ, "ਅਧਿਆਪਕਾਂ ਵਿੱਚ ਬੇਚੈਨੀ ਵੱਧ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਕੌਮੀ ਸੰਕਟ ਸਮੇਂ ਸਕੂਲ ਨੂੰ ਰਿਪੋਰਟ ਕਰਨ ਲਈ ਕਿਹਾ ਜਾ ਰਿਹਾ ਹੈ। ਸਾਨੂੰ ਵੀ ਵਾਇਰਸ ਲੱਗ ਸਕਦਾ ਹੈ।  ਇਸ ਤੋਂ ਇਲਾਵਾ, ਹਰ ਰੋਜ਼ ਸੈਂਕੜੇ ਵਿਦਿਆਰਥੀ ਸਕੂਲ ਆਉਂਦੇ ਹਨ. ਉਹ ਕਿਵੇਂ ਇਹ ਯਕੀਨੀ ਬਣਾਉਣਗੇ ਕਿ ਵਾਇਰਸ ਸਾਡੇ ਤੱਕ ਨਹੀਂ ਪਹੁੰਚੇਗਾ?"
 

ਅਧਿਆਪਕ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਵੀ ਜਾਣਕਾਰੀ ਨੂੰ ਸਾਂਝਾ ਕਰਨ ਲਈ ਬਣਾਏ ਜਾ ਰਹੇ ਖਾਸ ਵਟਸਐਪ ਅਤੇ ਫੇਸਬੁੱਕ ਗਰੁੱਪਾਂ ਨਾਲ ਸੰਦੇਸ਼ ਸਾਂਝਾ ਕਰ ਰਹੇ ਹਨ।

 


ਤਸਵੀਰਾਂ : ਰਵੀ ਕੁਮਾਰ

 

ਇਸ ਬਾਰੇ ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਰੁਪਿੰਦਰਜੀਤ ਸਿੰਘ ਬਰਾੜ ਨੇ ਕਿਹਾ, “ਜਿੱਥੇ ਤਕ ਅਧਿਆਪਕਾਂ ਦੀ ਛੱਟੀ ਦਾ ਸਵਾਲ ਹੈ, ਇਸ ਬਾਰੇ ਉੱਚ ਅਧਿਕਾਰੀਆਂ ਨੂੰ ਫਾਈਲ ਮਨਜ਼ੂਰੀ ਲਈ ਭੇਜੀ ਗਈ ਹੈ। ਫਿਲਹਾਲ ਸਕੂਲ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਜਾਰੀ ਰਹੇਗੀ। ਮਨਜੂਰੀ ਮਿਲਣ ਤੋਂ ਬਾਅਦ ਫੈਸਲੇ ਲਿਆ ਜਾਵੇਗਾ।"
 

ਜਦੋਂ ਐਮਆਰਆਰਡੀ ਵੱਲੋਂ ਪ੍ਰੀਖਿਆਵਾਂ ਮੁਤਲਵੀ ਕਰਨ ਬਾਰੇ ਸਵਾਲ ਕੀਤਾ ਤਾਂ ਬਰਾੜ ਨੇ ਕਿਹਾ, “ਅਸੀਂ ਅੱਜ ਤੋਂ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਾਂਗੇ।” ਹਾਲਾਂਕਿ ਅੱਜ ਸ਼ੁੱਕਰਵਾਰ ਨੂੰ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਇਹ ਆਖਰੀ ਪ੍ਰੀਖਿਆ ਸੀ।
 

ਸੂਤਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਪੀੜਤਾਂ ਨੂੰ ਸੰਭਾਲਣ ਦੀ ਸਿਖਲਾਈ ਦੇਣ ਲਈ ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਦੀ ਤਿਆਰੀ ਹੈ। ਟ੍ਰੇਨਿੰਗ ਕੈਂਪ ਯੂਟੀ ਦੇ ਸਿਹਤ ਵਿਭਾਗ ਦੁਆਰਾ ਆਯੋਜਿਤ ਕੀਤਾ ਜਵੇਗਾ, ਜਿਸ ਦੀ ਅਗਵਾਈ ਸਕੂਲ ਸਿੱਖਿਆ ਨਿਰਦੇਸ਼ਕ ਖੁਦ ਕਰਨਗੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Education department conducts exams ignoring redflags by MHRD