ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦਾ ਖੌਫ਼, ਸਬਜ਼ੀ ਮੰਡੀਆਂ 'ਚ ਲੋਕਾਂ ਦੀ ਭਾਰੀ ਭੀੜ

ਪੂਰੇ ਦੇਸ਼ ਸਮੇਤ ਪੰਜਾਬ 'ਚ ਕੋਰੋਨਾ ਵਾਇਰਸ ਦਾ ਡਰ ਹੈ। ਇਸ ਤੋਂ ਬਚਣ ਲਈ ਹਰੇਕ ਵਿਅਕਤੀ ਸਾਵਧਾਨੀ ਵਾਲੇ ਕਦਮ ਚੁੱਕ ਰਿਹਾ ਹੈ। ਇਸ ਸਭ ਦੇ ਵਿਚਕਾਰ ਇਹ ਅਫ਼ਵਾਹ ਫੈਲੀ ਹੋਈ ਹੈ ਕਿ ਮਾਸਾਹਾਰੀ ਖਾਣੇ ਨਾਲ ਕੋਰੋਨਾ ਹੋ ਸਕਦਾ ਹੈ, ਜਿਸ ਕਾਰਨ ਲੋਕਾਂ ਨੇ ਖੁਦ ਨੂੰ ਸ਼ਾਕਾਹਾਰੀ ਬਣਾ ਲਿਆ ਹੈ ਅਤੇ ਨਾਨ-ਵੈੱਜ ਤੋਂ ਪੂਰੀ ਤਰ੍ਹਾਂ ਦੂਰ ਹੋ ਗਏ ਹਨ।
 

ਰਾਜਧਾਨੀ ਚੰਡੀਗੜ੍ਹ ਦੀ ਸੈਕਟਰ-26 ਮੰਡੀ 'ਚ ਲੋਕਾਂ ਦੀ ਭਾਰੀ ਭੀੜ ਵੇਖੀ ਜਾ ਰਹੀ ਹੈ। ਲੋਕਾਂ ਨੇ ਆਉਣ ਵਾਲੇ ਦਿਨਾਂ 'ਚ ਹਾਲਾਤ ਖਰਾਬ ਹੋਣ ਦੇ ਡਰੋਂ ਜ਼ਰੂਰਤ ਨਾਲੋਂ ਵੱਧ ਰਾਸ਼ਨ ਅਤੇ ਸਬਜ਼ੀਆਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ।

 


ਤਸਵੀਰਾਂ : ਰਵੀ ਕੁਮਾਰ

 

ਇੱਕ ਪਾਸੇ ਜਿੱਥੇ ਸਬਜ਼ੀ ਮੰਡੀਆਂ 'ਚ ਲੋਕਾਂ ਦੀ ਭੀੜ ਵੇਖੀ ਜਾ ਰਹੀ ਹੈ, ਉੱਥੇ ਹੀ ਨਾਨ-ਵੈੱਜ ਮੰਡੀਆਂ 'ਚ ਸੰਨਾਟਾ ਪਸਰਿਆ ਹੋਇਆ ਹੈ। ਕੋਰੋਨਾ ਕਰਕੇ ਮੀਟ ਕਾਰੋਬਾਰੀਆਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ।
 

ਲੋਕਾਂ 'ਚ ਹਫੜਾ-ਦਫੜੀ ਮਚਣ ਦਾ ਇੱਕ ਕਾਰਨ ਇਹ ਵੀ ਹੈ ਕਿ ਕੋਰੋਨਾ ਦੇ ਖਤਰੇ ਕਾਰਨ ਕੇਂਦਰ ਸਰਕਾਰ ਨੇ ਸਕੂਲ, ਕਾਲਜ, ਸਿਨੇਮਾ ਘਰ, ਮਾਲ, ਜਿੰਮ ਆਦਿ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਕੁਝ ਦਿਨਾਂ 'ਚ ਦੇਸ਼ ਨੂੰ ਲਾਕਡਾਊਨ ਕਰ ਦਿੱਤਾ ਜਾਵੇਗਾ। ਲੋਕਾਂ 'ਚ ਚਰਚਾ ਹੈ ਕਿ ਸਬਜ਼ੀ ਮੰਡੀਆਂ ਵੀ ਬੰਦ ਹੋਣ ਜਾ ਰਹੀਆਂ ਹਨ। ਇਸ ਨਾਲ ਲੋਕਾਂ ਨੇ ਆਪਣੇ ਘਰਾਂ 'ਚ ਸਬਜ਼ੀਆਂ ਦਾ ਭੰਡਾਰਨ ਸ਼ੁਰੂ ਕਰ ਦਿੱਤਾ ਹੈ। 
 

ਸਬਜ਼ੀ ਮੰਡੀਆਂ 'ਚ ਲੋਕ ਆਲੂ, ਪਿਆਜ਼ ਅਤੇ ਟਮਾਟਰ 'ਤੇ ਟੁੱਟ ਪਏ ਹਨ। ਲੋਕ ਇੰਨੀ ਵੱਧ ਖਰੀਦਦਾਰੀ ਕਰ ਰਹੇ ਹਨ ਕਿ ਛੋਟੀਆਂ ਮੰਡੀਆਂ 'ਚ ਆਲੂ, ਪਿਆਜ਼, ਟਮਾਟਰ ਦਾ ਸਟਾਕ ਖਤਮ ਹੋ ਗਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Heavy rush in vegetable markets