ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨੂੰ ਪੰਜਾਬ ’ਚ ਮਹਾਂਮਾਰੀ ਨਹੀਂ ਐਲਾਨਿਆ, ਸਰਕਾਰ ਨੇ ਕੀਤਾ ਸਪੱਸ਼ਟ

---'ਦਿ ਐਪੀਡੈਮਿਕ ਡਿਜੀਜ਼ ਐਕਟ 1897' ਤਹਿਤ ਸਿਰਫ ਸਲਾਹਕਾਰੀ ਨੋਟੀਫਿਕੇਸ਼ਨ ਜਾਰੀ ਕੀਤਾ---
 


ਪੰਜਾਬ ਸਰਕਾਰ ਨੇ ਸ਼ੁੱਕਰਵਾਰ ਰਾਤ ਨੂੰ ਇਹ ਸਪੱਸ਼ਟ ਕੀਤਾ ਕਿ ਕੋਰੋਨਾ ਵਾਇਰਸ ਨੂੰ ਸੂਬੇ ਵਿੱਚ ਮਹਾਂਮਾਰੀ ਨਹੀਂ ਐਲਾਨਿਆ ਹੈ ਅਤੇ ਸਿਹਤ ਵਿਭਾਗ ਨੇ 'ਦਿ ਐਪੀਡੈਮਿਕ ਡਿਜੀਜ਼ ਐਕਟ (ਮਹਾਂਮਾਰੀ ਬਿਮਾਰੀ ਕਾਨੂੰਨ) 1897' ਤਹਿਤ ਸਿਰਫ ਇਹਤਿਹਾਤ ਵਜੋਂ ਸਾਵਧਾਨੀ ਸਲਾਹਕਾਰੀ ਜਾਰੀ ਕੀਤੀ ਹੈ ਜੋ ਕਿਸੇ ਵੀ ਖਤਰਨਾਕ ਮਹਾਂਮਾਰੀ ਨੂੰ ਰੋਕਣ ਜਾਂ ਇਸ ਦੇ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਉਪਾਵਾਂ ਦੀ ਵਿਵਸਥਾ ਕਰਦੀ ਹੈ।


ਸਰਕਾਰੀ ਬੁਲਾਰੇ ਨੇ ਇਹ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ ਪਹਿਲਾ ਜਾਰੀ ਪ੍ਰੈਸ ਰਿਲੀਜ਼ ਵਿੱਚ ਅਣਜਾਨੇ ਵਿੱਚ ਕੋਵਿਡ-2019 ਨੂੰ ਮਹਾਂਮਾਰੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੋਈ ਵੀ ਮਹਾਂਮਾਰੀ ਨਹੀਂ ਹੈ।


ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਉਕਤ ਐਕਟ ਤਹਿਤ ਕੋਰੋਨਾ ਵਾਇਰਸ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਇਕ ਅਸਥਾਈ ਨਿਯਮ ਵਜੋਂ ਸਲਾਹਕਾਰੀ ਜਾਰੀ ਕੀਤੀ ਹੈ। ਬੁਲਾਰੇ ਨੇ ਕਿਹਾ ਕਿ ਫਿਲਹਾਲ ਘਬਰਾਹਟ ਦੀ ਕੋਈ ਗੱਲ ਨਹੀਂ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।


ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਇਟਲੀ ਤੋਂ ਹੁਸ਼ਿਆਰਪੁਰ ਆਏ ਤਿੰਨ ਵਿਅਕਤੀਆਂ ਵਿੱਚੋਂ ਦੋ ਵਿਅਕਤੀ ਜੋ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਹਨ, ਦੇ ਨਮੂਨੇ ਏਮਜ਼ ਦਿੱਲੀ ਦੀਆਂ ਮੁੱਢਲੀਆਂ ਰਿਪੋਰਟਾਂ ਵਿੱਚ ਪਾਜ਼ੇਟਿਵ ਪਾਏ ਹਏ ਹਨ। ਉਨ੍ਹਾਂ ਦੇ ਐਨ.ਆਈ.ਵੀ. ਪੁਣੇ ਵਿੱਚ ਭੇਜੇ ਸੈਂਪਲ ਦੀਆਂ ਅੰਤਿਮ ਰਿਪੋਰਟਾਂ ਦੀ ਹਾਲੇ ਉਡੀਕ ਹੈ।
 

ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਹ ਸਲਾਹਕਾਰੀ ਨੋਟੀਫਿਕੇਸ਼ਨ ਜਿਸ ਵਿੱਚ ਰੋਕਥਾਮ ਅਤੇ ਸਾਵਧਾਨੀ ਦੀ ਸੂਚੀ ਹੈ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਯਕੀਨੀ ਬਣਾਉਣ ਕਿ ਸੂਬੇ ਵਿੱਚ ਬਿਮਾਰੀ ਨਾ ਫੈਲੇ, ਦੇ ਫੈਸਲਿਆਂ ਅਨੁਸਾਰ ਜਾਰੀ ਕੀਤਾ ਗਿਆ ਸੀ। ਸਰਕਾਰ ਨੇ ਇਸ ਬਿਮਾਰੀ ਨੂੰ ਮਹਾਂਮਾਰੀ ਵਜੋਂ ਐਲਾਨ ਕਰਨ ਦਾ ਕੋਈ ਫੈਸਲਾ ਨਹੀਂ ਕੀਤਾ।


ਬੁਲਾਰੇ ਅਨੁਸਾਰ 'ਦਿ ਐਪੀਡੈਮਿਕ ਡਿਜੀਜ਼ ਐਕਟ 1897' ਤਹਿਤ ਸਰਕਾਰ ਨੇ ਜੋ ਕੁਝ ਕੀਤਾ ਸੀ ਉਹ ਸਭ ਕੁਝ ਇਹਤਿਆਤ ਵਜੋਂ ਕੀਤੀਆਂ ਪਹਿਲਕਦਮੀਆਂ ਤਹਿਤ ਸੀ ਜਿਸ ਵਿੱਚ ਸ਼ੱਕੀ ਮਰੀਜ਼ਾਂ ਦੀ ਪੜਤਾਲ, ਦੇਸ਼/ਖੇਤਰ ਦੀ ਯਾਤਰਾ ਦੇ ਮਾਮਲੇ ਵਿੱਚ ਯਾਤਰਾ ਦੇ ਇਤਿਹਾਸ ਦੀ ਰਿਕਾਰਡਿੰਗ ਸ਼ਾਮਲ ਹੈ ਜਿੱਥੇ ਕੋਵਿਡ-19 ਰਿਪੋਰਟ ਹੋਇਆ ਹੈ। ਅਜਿਹੇ ਪਿਛੋਕੜ ਵਾਲੇ ਵਿਅਕਤੀ ਨੂੰ 14 ਦਿਨ ਘਰ ਵਿੱਚ ਇਕੱਲਿਆ ਰੱਖਣਾ ਜ਼ਰੂਰੀ ਹੈ।

 

ਸਲਾਹਕਾਰੀ ਅਨੁਸਾਰ ਇਸ ਤਰ੍ਹਾਂ ਦੇ ਪਿਛੋਕੜ ਵਾਲੇ ਵਿਅਕਤੀ ਜਿਸ ਵਿੱਚ ਪਿਛਲੇ 14 ਦਿਨਾਂ ਵਿੱਚ ਕੋਵਿਡ-19 ਦੇ ਲੱਛਣ ਪਾਏ ਗਏ ਹੋਣ, ਨੂੰ ਪ੍ਰੋਟੋਕਲ ਅਨੁਸਾਰ ਹਸਪਤਾਲ ਵਿੱਚ ਵੱਖਰਾ ਰੱਖਿਆ ਜਾਵੇ ਅਤੇ ਪ੍ਰੋਟੋਕਲ ਅਨੁਸਾਰ ਕੋਵਿਡ-19 ਦੇ ਟੈਸਟ ਕੀਤੇ ਜਾਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus not declared epidemic in punjab clarifies state govt