ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਸਨਿੱਚਰਵਾਰ ਨੂੰ ਪਾਜੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਅੱਜ ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਵੱਡਾ ਫ਼ੈਸਲਾ ਲੈਂਦਿਆਂ ਸੂਬੇ 'ਚ ਸੈਨੀਟਾਈਜ਼ਰਾਂ ਤੇ ਹੈਂਡ ਰਬਜ਼ ਦੇ ਉਤਪਾਦਨ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਸੈਨੀਟਾਈਜ਼ਰਾਂ ਤੇ ਹੈਂਡ ਰਬਜ਼ ਨੂੰ ਸੂਬੇ ਤੋਂ ਬਾਹਰ ਸਪਲਾਈ ਨਹੀਂ ਕੀਤਾ ਜਾਵੇਗਾ ਅਤੇ ਹਰੇਕ ਵਿਅਕਤੀ ਤਕ ਇਸ ਨੂੰ ਪਹੁੰਚਾਇਆ ਜਾਵੇਗਾ।
 

ਸਿਹਤ ਐਮਰਜੈਂਸੀ ਕਾਰਨ ਲੋਕਾਂ 'ਚ ਵੱਧ ਰਹੀ ਸੈਨੀਟਾਈਜ਼ਰ/ਹੈਂਡ ਰਬਜ਼ ਦੀ ਮੰਗ ਦੇ ਮੱਦੇਨਜ਼ਰ ਪੰਜਾਬ ਡਰੱਗ ਪ੍ਰਬੰਧਨ  ਕਮਿਸ਼ਨਰੇਟ ਨੇ ਆਬਕਾਰੀ ਤੇ ਕਰ ਵਿਭਾਗ ਵਲੋਂ ਰਜਿਸਟਰਡ ਡਿਟਿਲ੍ਰੀਜ਼ ਨੂੰ ਵਿਸ਼ਵ ਸਿਹਤ ਸੰਸਥਾ ਵਲੋਂ ਨਿਰਧਾਰਤ ਕੀਤੇ ਮਾਪਦੰਡਾਂ ਅਨੁਸਾਰ ਸੈਨੀਟਾਈਜ਼ਰ/ਹੈਂਡ ਰਬਜ਼ ਬਣਾਉਣ ਅਤੇ ਸਪਲਾਈ ਕਰਨ ਸਬੰਧੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਖ਼ੁਰਾਕ ਤੇ ਡਰੱਗ ਪ੍ਰਬੰਧਨ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦਿੱਤੀ।

 


 

ਜਾਰੀ ਕੀਤੇ ਹੁਕਮਾਂ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਪੈਦਾ ਹੋਈ ਹੰਗਾਮੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਜ਼ਾਜ਼ਤ ਸਿਰਫ 10 ਦਿਨਾਂ ਲਈ ਪੂਰੀ ਤਰ੍ਹਾਂ ਆਰਜ਼ੀ ਤੌਰ 'ਤੇ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਤਪਾਦਕ ਸਿਰਫ ਪੰਜਾਬ ਰਾਜ ਵਿੱਚ ਸਰਕਾਰੀ ਅਦਾਰਿਆਂ ਨੂੰ ਸਪਲਾਈ ਕਰਨਗੇ ਅਤੇ ਇਸ ਦਾ ਕੋਈ ਵੀ ਹਿੱਸਾ ਰਾਜ ਤੋਂ ਬਾਹਰ ਸਪਲਾਈ ਨਹੀਂ ਕੀਤਾ ਜਾਵੇਗਾ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਤਪਾਦਕ ਕੇਵਲ ਪ੍ਰਮਾਣਿਤ ਸਮੱਗਰੀ ਦੀ ਹੀ ਵਰਤੋਂ ਕਰੇਗਾ ਅਤੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਕੀਤੀ ਕੀਮਤ ਤੋਂ ਵੱਧ ਕੀਮਤ ਨਹੀਂ ਵਸੂਲੇਗਾ।
 

ਪੰਨੂ ਨੇ ਦੱਸਿਆ ਕਿ ਖੇਤਰ ਦੇ ਡਰੱਗ ਕੰਟਰੋਲ ਅਧਿਕਾਰੀ ਗੁਣਵੱਤਾ, ਉਤਪਾਦਨ ਦੀ ਮਾਤਰਾ ਅਤੇ ਸਪਲਾਈ ਲਈ ਉਤਪਾਦਨ ਇਕਾਈਆਂ ਦੀ ਰੋਜ਼ਾਨਾ ਅਧਾਰ 'ਤੇ ਜਾਂਚ ਕਰਨਗੇ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਇਕਾਈਆਂ ਨੂੰ ਸਮੱਗਰੀ ਦੇ ਨਿਰਮਾਣ ਅਤੇ ਸਪਲਾਈ ਦਾ ਸਹੀ ਰਿਕਾਰਡ ਰੱਖਣ ਲਈ ਵੀ ਕਿਹਾ ਗਿਆ ਹੈ।

 


 

ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਫੈਲਣ ਨਾਲ ਪੈਦਾ ਹੋਈ ਸੰਕਟ ਦੀ ਘੜੀ ਦੇ ਮੱਦੇਨਜ਼ਰ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਡਾਕਟਰੀ ਵਸਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੋ ਗਿਆ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕੋਵਿਡ -19 ਦੀ ਰੋਕਥਾਮ ਕਰਨ ਲਈ ਚੁੱਕੇ ਗਏ ਹੋਰ ਉਪਾਵਾਂ ਤੋਂ ਇਲਾਵਾ, ਜਨਤਕ, ਸਿਹਤ ਕਰਮਚਾਰੀਆਂ ਅਤੇ ਕੋਵਿਡ -19 ਦੀ ਰੋਕਥਾਮ ਵਿਚ ਲਗੇ ਹੋਰ ਕਾਰਕੁੰਨਾਂ ਲਈ  ਸੈਨੀਟਾਈਜ਼ਰ/ਹੈਂਡ ਰਬਜ਼ ਨੂੰ ਭਰਪੂਰ ਰੂਪ ਵਿਚ ਉਪਲੱਬਧ ਕਰਵਾਉਣਾ ਜ਼ਰੂਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Punjab Drug Administration Commissionerate takes steps for manufacture and supply sanitizers hand rubs