ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਫ਼ਿਊ ਦੌਰਾਨ ਕਿਸੇ ਵੀ ਮਦਦ ਲਈ ਇਨ੍ਹਾਂ ਹੈਲਪਲਾਈਨ ਨੰਬਰਾਂ 'ਤੇ ਕਰੋ ਫ਼ੋਨ

ਪੰਜਾਬ ’ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 29 ਹੋ ਗਈ ਹੈ। ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਪੂਰੇ ਪੰਜਾਬ 'ਚ 31 ਮਾਰਚ ਤਕ ਕਰਫ਼ਿਊ ਲਗਾ ਦਿੱਤਾ ਗਿਆ ਹੈ।
 

ਅਜਿਹਾ ਇਸ ਕਰਕੇ ਕੀਤਾ ਗਿਆ ਹੈ ਤਾਕਿ ਲੋਕ ਆਪਣੇ ਘਰਾਂ ਅੰਦਰ ਰਹਿਣ ਅਤੇ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ। ਪੰਜਾਬ ਸਰਕਾਰ ਨੇ ਲੋਕਾਂ ਦੀ ਮਦਦ ਲਈ ਵੱਖ-ਵੱਖ ਜ਼ਿਲ੍ਹਿਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਹੈਲਪਲਾਈਨ ਨੰਬਰ 'ਤੇ ਫ਼ੋਨ ਕਰਕੇ ਤੁਸੀ ਕਿਸੇ ਵੀ ਤਰ੍ਹਾਂ ਦੀ ਮਦਦ ਪ੍ਰਾਪਤ ਕਰ ਸਕਦੇ ਹੋ। 

ਸੂਬਾ ਹੈਲਪਲਾਈਨ ਨੰਬਰ : 88720-90029 (ਸਵੇਰੇ 9 ਵਜੇ ਤੋਂ 12 ਵਜੇ ਤੱਕ)


ਅੰਮ੍ਰਿਤਸਰ : 0183-2535322 ਜਾਂ 0183-2535323


ਬਰਨਾਲਾ : 01679-234777


ਬਠਿੰਡਾ : 0164-2212501


ਫਰੀਦਕੋਟ : 01639-250947


ਫਾਜ਼ਿਲਕਾ : 01638-264105


ਫ਼ਤਿਹਗੜ੍ਹ ਸਾਹਿਬ : 01763-232136


ਫ਼ਿਰੋਜ਼ਪੁਰ : 01632-243703


ਗੁਰਦਾਸਪੁਰ : 01874-240990


ਹੁਸ਼ਿਆਰਪੁਰ : 01882-252170


ਜਲੰਧਰ : 0181-2224848


ਕਪੂਰਥਲਾ : 9914934305


ਲੁਧਿਆਣਾ : 0161-4622276


ਮਾਨਸਾ : 0165-2227056


ਮੋਗਾ : 0163-6228110


ਮੁਕਤਸਰ : 01633-262664


ਨਵਾਂ ਸ਼ਹਿਰ : 01823-227471


ਪਠਾਨਕੋਟ : 0186-2230180


ਪਟਿਆਲਾ : 0175-5128793


ਰੂਪਨਗਰ : 01881-227241


ਸੰਗਰੂਰ : 0167-2238190


ਐਸ.ਏ.ਐਸ.ਨਗਰ : 7814641397
 

ਤਰਨਤਾਰਨ : 01852-385115

 

ਇਹ ਹੈਲਪਲਾਈਨ ਨੰਬਰ 24 ਘੰਟੇ ਜਾਰੀ ਰਹਿਣਗੇ। ਤੁਸੀ ਇਨ੍ਹਾਂ ਨੰਬਰਾਂ 'ਤੇ ਫ਼ੋਨ ਕਰਕੇ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਜਾਂ ਖਾਣ-ਪੀਣ, ਮੈਡੀਕਲ ਸਹੂਲਤ, ਸ਼ਿਕਾਇਤ ਆਦਿ ਕਰ ਸਕਦੇ ਹੋ।

 

ਦੱਸ ਦੇਈਏ ਕਿ ਪੂਰੇ ਦੇਸ਼ ਨਾਲੋਂ ਕੋਰੋਨਾ ਵਾਇਰਸ ਦਾ ਸੱਭ ਤੋਂ ਮਾੜਾ ਅਸਰ ਪੰਜਾਬ 'ਤੇ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਪੰਜਾਬ ਅੰਦਰ ਪਿਛਲੇ ਤਿੰਨ ਮਹੀਨਿਆਂ ਦੌਰਾਨ, ਜਦੋਂ ਤੋਂ ਕੋਰੋਨਾ ਵਾਇਰਸ ਫੈਲਣ ਲੱਗਾ ਹੈ, ਉਦੋਂ ਤੋਂ 90,000 ਐਨਆਰਆਈਜ਼ (NRIs) ਪੰਜਾਬ ਪਰਤੇ ਹਨ। ਪੰਜਾਬ 'ਚ ਕੋਰੋਨਾ ਵਾਇਰਸ ਐਨਆਰਆਈਜ਼ ਤੋਂ ਸਥਾਨਕ ਲੋਕਾਂ 'ਚ ਫੈਲਣਾ ਸ਼ੁਰੂ ਹੋ ਚੁੱਕਾ ਹੈ। ਇਸ ਦੀ ਉਦਾਹਰਣ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ 'ਚ ਮ੍ਰਿਤਕ 70 ਸਾਲਾ ਵਿਅਕਤੀ ਤੋਂ ਵੇਖੀ ਜਾ ਸਕਦੀ ਹੈ। ਇਸ ਵਿਅਕਤੀ ਦੇ ਸੰਪਰਕ 'ਚ ਆਏ ਹੁਣ ਤਕ 15 ਲੋਕਾਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜੀਟਿਵ ਆ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Punjab During curfew any type of help call these emergency numbers