ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਲੱਭੀ 'ਦਵਾਈ'

ਪੰਜਾਬ 'ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਕੁੱਝ ਅਜਿਹੇ ਲੋਕ ਹਨ, ਜੋ ਕੋਰੋਨਾ ਵਾਇਰਸ ਨੂੰ ਫੈਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ, ਪੁਲਿਸ, ਸਮਾਜ ਸੇਵੀ ਆਦਿ ਲੋਕ ਇਨ੍ਹਾਂ ਬੇਅਕਲ ਤੇ ਮੂਰਖ ਲੋਕਾਂ ਨੂੰ ਹੱਥ ਜੋੜ ਕੇ ਥੱਕ ਚੁੱਕੀ ਹੈ ਕਿ ਉਹ ਆਪਣੇ ਘਰ ਅੰਦਰ ਹੀ ਰਹਿਣ, ਪਰ ਕਹਿੰਦੇ ਨੇ ਡੰਡਾ ਪੀਰ ਹੈ ਵਿਗੜਿਆਂ-ਤਿਗੜਿਆਂ ਦਾ।

 


 

ਭਾਵੇਂ ਡਾਕਟਰ ਤੇ ਵਿਗਿਆਨੀ ਹਾਲੇ ਤਕ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਦਵਾਈ ਨਹੀਂ ਲੱਭ ਸਕੇ ਹਨ, ਪਰ ਪੰਜਾਬ ਪੁਲਿਸ ਨੇ ਇਸ ਨੂੰ ਸੂਬੇ 'ਚ ਫੈਲਣ ਤੋਂ ਰੋਕਣ ਲਈ 'ਦਵਾਈ' ਲੱਭ ਲਈ ਹੈ। ਜੀ ਹਾਂ, ਅਸੀਂ ਜਿਹੜੀ ਦਵਾਈ ਦੀ ਗੱਲ ਕਰ ਰਹੇ ਹਾਂ ਉਹ ਹੈ ਪੁਲਿਸ ਦੇ ਹੱਥਾਂ 'ਚ ਫੜਿਆ ਡੰਡਾ। ਸੜਕਾਂ-ਗਲੀਆਂ 'ਚ ਬੇਮਤਲਬ ਘੁੰਮ ਰਹੇ ਅਜਿਹੇ ਮਨਚਲਿਆਂ ਨੂੰ ਘਰ ਅੰਦਰ ਡੱਕਣ ਲਈ ਪੁਲਿਸ ਨੇ ਉਨ੍ਹਾਂ ਦੇ ਗਿੱਟੇ, ਲੱਤਾਂ, ਢੂਹੀ ਸੇਕਣ ਦੀ ਮੁਹਿੰਮ ਚਲਾਈ ਹੋਈ ਹੈ।

 


 

ਸਾਡੇ ਮੁਲਕ ਵਿੱਚ ਜ਼ਿੰਦਗੀ ਦੇ ਹਰ ਮੋੜ 'ਤੇ ਲੋਕਾਂ ਨੂੰ ਕਾਨੂੰਨ ਅਤੇ ਨਿਯਮ ਦੀ ਸੰਘੀ ਮਰੋੜਦਿਆਂ ਵੇਖਿਆ ਜਾ ਸਕਦਾ ਹੈ। ਕੁੱਝ ਲੋਕ ਤਾਂ ਇੱਕ ਤਰੀਕੇ ਨਾਲ ਡੰਡੇ ਦੇ ਪੀਰ ਹੋ ਕੇ ਰਹਿ ਗਏ ਹਨ। ਬਿਨਾਂ ਡਰ ਦੇ ਕਾਨੂੰਨ ਦੀ ਪਾਲਣਾ ਕਰਨਾ ਇਨ੍ਹਾਂ ਨੇ ਸਿੱਖਿਆ ਹੀ ਨਹੀਂ।
 

ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਭਰ 'ਚ ਕਰਫ਼ਿਊ ਲੱਗਾ ਹੋਇਆ ਹੈ। ਅੱਜ ਕੋਰੋਨਾ ਵਾਇਰਸ ਨੂੰ ਰੋਕਣ ਲਈ ਡਾਕਟਰਾਂ ਤੋਂ ਵੀ ਵੱਡੀ ਜ਼ਿੰਮੇਵਾਰੀ ਪੁਲਿਸ 'ਤੇ ਟਿਕੀ ਹੋਈ ਹੈ। ਇਹੀ ਮਨੁੱਖੀ ਚੇਨ ਨੂੰ ਤੋੜ ਕੇ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਹਨ। ਸਾਡੇ ਦੇਸ਼ ਦੀਆਂ ਸਿਹਤ ਸੇਵਾਵਾਂ ਵੀ ਲੋਕਾਂ ਅਤੇ ਸਰਕਾਰ ਤੋਂ ਭੁੱਲੀਆਂ ਨਹੀਂ ਹਨ, ਜਿਸ ਕਰ ਕੇ ਸਰਕਾਰਾਂ ਤੇ ਲੋਕਾਂ ਦੀ ਆਸ ਪੁਲਿਸ 'ਤੇ ਹੈ।

 


 

ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਡੰਡਾ ਪਰੇਡ, ਮੁਰਗੇ ਬਣਾਉਣ, ਚਲਾਨ ਕੱਟਣ ਤੇ ਮਾਮਲੇ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੀ ਸੋਸ਼ਲ ਮੀਡੀਆ ਅਤੇ ਆਮ ਲੋਕ ਕਾਫੀ ਸ਼ਲਾਘਾ ਕਰ ਰਹੇ ਹਨ। ਸਾਰਿਆਂ ਨੂੰ ਪਤਾ ਕਿ ਅੱਜ ਪੁਲਿਸ ਮੁਲਾਜ਼ਮ ਆਪਣਾ ਘਰ-ਬਾਰ ਛੱਡ ਕੇ ਇਨ੍ਹਾਂ ਔਖੇ ਹਲਾਤਾਂ 'ਚ 13-14 ਘੰਟੇ ਡਿਊਟੀ ਦੇ ਕੇ ਅਣਐਲਾਨੀ ਜੰਗ ਲੜ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Punjab Police punished those violating the curfew in the state