ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਪੁਲਿਸ ਕਰ ਰਹੀ ਛਿੱਤਰ ਪਰੇਡ, ਫਿਰ ਵੀ ਨਹੀਂ ਸੁਧਰ ਰਹੇ

ਕੋਰੋਨਾ ਵਾਇਰਸ ਤੋਂ ਬਚਾਅ ਲਈ ਹਾਲੇ ਕੋਈ ਦਵਾਈ ਜਾਂ ਟੀਕਾ ਨਹੀਂ ਮਿਲਿਆ ਹੈ। ਇਸ ਤੋਂ ਖੁਦ ਨੂੰ ਬਚਾਉਣ ਲਈ ਇੱਕੋ-ਇੱਕ ਤਰੀਕਾ ਹੈ ਕਿ ਘਰਾਂ ਅੰਦਰ ਥੋੜ੍ਹੇ ਦਿਨਾਂ ਲਈ ਟਿਕ ਕੇ ਬੈਠ ਜਾਓ। ਸਰਕਾਰ, ਪੁਲਿਸ ਪ੍ਰਸ਼ਾਸਨ, ਡਾਕਟਰ, ਸਮਾਜਿਕ ਆਗੂ ਅਤੇ ਹੋਰ ਬੁੱਧੀਜੀਵੀ ਟੈਲੀਵਿਜ਼ਨਾਂ, ਸੋਸ਼ਲ ਮੀਡੀਆ ਅਤੇ ਗਲੀ-ਮੁਹੱਲਿਆਂ 'ਚ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਇਸ ਦੇ ਬਾਵਜੂਦ ਕੁਝ ਢੀਠ ਲੋਕ ਘਰ 'ਚ ਬੈਠਣ ਦਾ ਨਾਂਅ ਨਹੀਂ ਲੈ ਰਹੇ।

 


 

ਪੁਲਿਸ ਵੱਲੋਂ ਥਾਂ-ਥਾਂ 'ਤੇ ਨਾਕੇ ਲਗਾਏ ਗਏ ਹਨ। ਜਿਹੜੇ ਲੋਕ ਬਗੈਰ ਮਤਲਬ ਸੜਕਾਂ 'ਤੇ ਘੁੰਮ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਹੱਥ ਜੋੜ ਕੇ ਘਰ ਭੇਜਿਆ ਜਾ ਰਿਹਾ ਸੀ। ਪਰ ਹੁਣ ਜਦੋਂ ਲੋਕ ਨਹੀਂ ਸੁਧਰ ਰਹੇ ਤਾਂ ਅਜਿਹਿਆਂ ਨੂੰ ਮੁਰਗੇ ਬਣਾ ਕੇ, ਦੰਡ ਬੈਠਕਾਂ ਅਤੇ ਡਾਂਗਾਂ ਨਾਲ ਸਮਝਾਇਆ ਜਾ ਰਿਹਾ ਹੈ।

 


 

ਜ਼ਿਆਦਾਤਰ ਲੋਕ ਇਹ ਵੇਖਣ ਲਈ ਸੜਕਾਂ ਜਾਂ ਗਲੀਆਂ 'ਚ ਘੁੰਮ ਰਹੇ ਹਨ ਕਿ ਬਾਹਰ ਕੀ ਹੋ ਰਿਹਾ ਹੈ। ਅਜਿਹੇ ਲੋਕਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੋਕ ਇਨ੍ਹਾਂ ਨੂੰ ਲਾਹਣਤਾਂ ਪਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਘਰ ਅੰਦਰ ਬੈਠੇ ਹਨ ਤਾਂ ਅਜਿਹੇ ਮੂਰਖਾਂ ਨੂੰ ਬਾਹਰ ਘੁੰਮਣ ਦੀ ਕੀ ਲੋੜ ਹੈ।

 


 

ਅਜਿਹੇ ਲੋਕਾਂ ਵਿਰੁੱਧ ਪੁਲਿਸ ਨੇ ਮਾਮਲੇ ਦਰਜ ਕਰਨੇ ਅਤੇ ਜੇਲਾਂ ਅੰਦਰ ਡੱਕਣਾ ਸ਼ੁਰੂ ਕਰ ਦਿੱਤਾ ਹੈ। ਤਰਨਤਾਰਨ, ਮੋਹਾਲੀ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਬਠਿੰਡਾ, ਸੰਗਰੂਰ, ਮਾਨਸਾ ਆਦਿ 'ਚ ਪੁਲਿਸ ਨੇ ਕਈ ਮਾਮਲੇ ਦਰਜ ਕੀਤੇ ਹਨ।
 

ਦੱਸ ਦੇਈਏ ਕਿ ਅੱਜ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ’ਚ ਤਿੰਨ–ਤਿੰਨ ਹੋਰ ਭਾਵ ਕੁੱਲ ਛੇ ਹੋਰ ਮਾਮਲੇ ਸਾਹਮਣੇ ਆਉਣ ਨਾਲ ਇਹ ਗਿਣਤੀ ਵੱਧ ਕੇ 29 ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus punjab police take strict action who break curfew