ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus : ਅੰਮ੍ਰਿਤਸਰ 'ਚ ਮਿਲਿਆ ਤੀਜਾ ਸ਼ੱਕੀ ਮਰੀਜ਼

ਕੋਰੋਨਾ ਵਾਇਰਸ ਚੀਨ 'ਚ ਤਬਾਹੀ ਮਚਾ ਰਿਹਾ ਹੈ। ਇਸ ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਚੀਨ 'ਚ ਮਰਨ ਵਾਲਿਆਂ ਦੀ ਗਿਣਤੀ 560 ਨੂੰ ਪਾਰ ਕਰ ਗਈ ਹੈ ਅਤੇ 28,000 ਤੋਂ ਵੱਧ ਲੋਕ ਪੀੜਤ ਹਨ। ਭਾਰਤ 'ਚ ਵੀ ਇਹ ਵਾਇਰਸ ਲਗਾਤਾਰ ਫੈਲਦਾ ਜਾ ਰਿਹਾ ਹੈ।
 

ਅੱਜ ਅਮ੍ਰਿਤਸਰ 'ਚ ਕਰੋਨਾ ਵਾਇਰਸ ਦਾ ਤੀਜਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਟਡ ਵਾਰਡ 'ਚ ਰੱਖਿਆ ਗਿਆ ਹੈ। ਬੀਤੇ ਦਿਨ ਵੀ ਕਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ ਪਾਏ ਗਏ ਸਨ। ਉਹ ਦੋਵੇਂ ਸ਼ੱਕੀ ਮਰੀਜ਼ ਔਰਤਾਂ ਹਨ, ਜੋ ਕੁਝ ਦਿਨ ਪਹਿਲਾਂ ਨਿਊਜ਼ੀਲੈਂਡ ਤੋਂ ਭਾਰਤ ਵਾਪਸ ਆਈਆਂ ਹਨ। ਇਨ੍ਹਾਂ ਔਰਤਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਸਪੈਸ਼ਲ ਵਾਰਡ ਵਿੱਚ ਰੱਖਿਆ ਗਿਆ ਹੈ।
 

ਤਿੰਨਾਂ ਮਰੀਜ਼ਾਂ ਦੇ ਸੈਂਪਲ ਲੈ ਕੇ ਪੁਣੇ ਲੈਬ 'ਚ ਭੇਜੇ ਗਏ ਹਨ। ਦੋ ਦਿਨਾਂ 'ਚ ਰਿਪੋਰਟ ਆਉਣ ਤੋਂ ਬਾਅਦ ਇਹ ਸਾਫ਼ ਹੋ ਜਾਵੇਗਾ ਕਿ ਇਹ ਵਾਇਰਸ ਨਾਲ ਪੀੜਤ ਹਨ ਜਾਂ ਨਹੀਂ। ਫਿਲਹਾਲ ਤਿੰਨਾਂ ਸ਼ੱਕੀ ਮਰੀਜਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
 

ਸਿਹਤ ਵਿਭਾਗ ਵੀ ਹਰਕਤ 'ਚ ਆ ਗਿਆ ਹੈ ਤੇ ਅੰਮ੍ਰਿਤਸਰ ਦੇ ਹਵਾਈ ਅੱਡੇ ਅਤੇ ਅਟਾਰੀ ਵਾਘਾ ਸਰਹੱਦ 'ਤੇ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਮੋਹਾਲੀ ਅਤੇ ਕੋਟਕਪੂਰਾ 'ਚ ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਮਿਲੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Third suspected patient found in Amritsar