ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ 'ਚ ਕੋਰੋਨਾ ਵਾਇਰਸ ਦੇ 4 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਹਿਮੇ ਲੋਕ

ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਹਰ ਕਿਸੇ ਦੀ ਜ਼ੁਬਾਨ 'ਤੇ ਸਿਰਫ਼ ਕੋਰੋਨਾ ਦੀ ਗੱਲ ਹੋ ਰਹੀ ਹੈ। ਸੂਬੇ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 7 ਕੇਸ ਪਾਜ਼ੀਟਿਵ ਮਾਮਲਾ ਸਾਹਣੇ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਹੈ। 

 


 

ਜ਼ਿਲ੍ਹਾ ਐਸਏਐਸ ਨਗਰ (ਮੋਹਾਲੀ) ਦੇ ਲੋਕ ਕੋਰੋਨਾ ਵਾਇਰਸ ਕਾਰਨ ਕਾਫ਼ੀ ਡਰੇ ਹੋਏ ਹਨ, ਕਿਉਂਕਿ ਕੋਰੋਨਾ ਵਾਇਰਸ ਦੇ 4 ਮਾਮਲੇ ਇੱਕਲੇ ਮੋਹਾਲੀ 'ਚ ਹੀ ਸਾਹਮਣੇ ਆ ਚੁੱਕੇ ਹਨ। ਮੋਹਾਲੀ 'ਚ ਵੀਰਵਾਰ ਨੂੰ ਬ੍ਰਿਟੇਨ (ਯੂਕੇ) ਤੋਂ ਵਾਪਸ ਆਈ  69 ਬਜ਼ੁਰਗ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਕੋਰੋਨਾ ਵਾਇਰਸ ਦੇ 3 ਨਵੇਂ ਕੇਸ ਸਾਹਮਣੇ ਆਏ ਹਨ।
 

ਪਹਿਲਾ ਕੇਸ ਸੈਕਟਰ-69 ਦੇ ਰਹਿਣ ਵਾਲੇ ਇੱਕ 44 ਸਾਲਾ ਵਿਅਕਤੀ ਦਾ ਸਾਹਮਣੇ ਆਇਆ ਹੈ, ਜੋ ਕਿ ਹਾਲ 'ਚ ਹੀ ਯੂ.ਕੇ. ਤੋਂ ਪਰਤਿਆ ਹੈ ਅਤੇ ਉਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਦੂਜਾ ਕੇਸ ਬੀਤੇ ਦਿਨ ਪਾਜ਼ੀਟਿਵ ਪਾਈ ਗਈ ਬਜ਼ੁਰਗ ਔਰਤ ਨਾਲ ਸਬੰਧਤ ਹੈ, ਜਿਸ ਦੀ 74 ਸਾਲਾ ਭੈਣ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ ਹੈ।

 


 

ਤੀਜਾ ਕੇਸ ਚੰਡੀਗੜ੍ਹ ਦੀ ਇੰਗਲੈਂਡ ਤੋਂ ਪਰਤੀ ਕੋਰੋਨਾ ਪੀੜਤਾ ਕੁੜੀ ਨਾਲ ਜੁੜਿਆ ਹੈ। ਇਸ ਕੁੜੀ ਦੀ ਮੋਹਾਲੀ 'ਚ ਰਹਿੰਦੀ ਸਹੇਲੀ ਵੀ ਇਸ ਦੇ ਸੰਪਰਕ 'ਚ ਆਈ ਸੀ, ਜਿਸ ਤੋਂ ਬਾਅਦ ਉਸ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ। ਇਸ ਤਰ੍ਹਾਂ ਮੋਹਾਲੀ 'ਚ ਕੋਰੋਨਾ ਵਾਇਰਸ ਦੇ ਕੁੱਲ 4 ਕੇਸ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਸਾਰੇ ਕੇਸਾਂ ਦੀ ਪੁਸ਼ਟੀ ਸਿਵਲ ਹਸਪਤਾਲ, ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਵਲੋਂ ਕੀਤੀ ਗਈ ਹੈ।
 

ਮੋਹਾਲੀ 'ਚ ਕੋਰੋਨਾ ਵਾਇਰਸ ਦੇ ਇੰਨੇ ਪਾਜੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਖੁਦ ਨੂੰ ਘਰਾਂ 'ਚ ਲਗਭਗ ਬੰਦ ਕਰ ਲਿਆ ਹੈ। ਅੱਜ ਸ਼ਹਿਰ 'ਚ ਜ਼ਿਆਦਾਤਰ ਬਾਜ਼ਾਰਾਂ 'ਚ ਦੁਕਾਨਾਂ ਬੰਦ ਰਹੀਆਂ। ਲੋਕ ਵੀ ਬਹੁਤ ਘੱਟ ਗਿਣਤੀ 'ਚ ਘਰਾਂ ਤੋਂ ਬਾਹਰ ਨਿਕਲੇ। ਪੁਲਿਸ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਲਈ ਲਾਊਡ ਸਪੀਕਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus total 4 case in mohali people alert