ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਕਬੂਜ਼ਾ ਕਸ਼ਮੀਰ `ਚ ਵੀ ਹਿੰਦੂਆਂ-ਸਿੱਖਾਂ ਲਈ ਲਾਂਘਾ ਖੋਲ੍ਹਣ ਦੀ ਮੰਗ ਉੱਠੀ

ਮਕਬੂਜ਼ਾ ਕਸ਼ਮੀਰ `ਚ ਵੀ ਹਿੰਦੂਆਂ-ਸਿੱਖਾਂ ਲਈ ਲਾਂਘਾ ਖੋਲ੍ਹਣ ਦੀ ਮੰਗ ਉੱਠੀ

ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ‘ਪ੍ਰਧਾਨ ਮੰਤਰੀ` ਰਾਜਾ ਫ਼ਾਰੁਕ ਹੈਦਰ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਪਾਕਿਸਤਾਨ ਸਰਕਾਰ ਕੋਲ ਇੱਕ ਅਜਿਹੀ ਤਜਵੀਜ਼ ਪੇਸ਼ ਕੀਤੀ ਹੈ, ਜਿਸ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦੀ ਤਰਜ਼ `ਤੇ ਮਕਬੂਜ਼ਾ ਕਸ਼ਮੀਰ `ਚ ਸਿੱਖਾਂ, ਹਿੰਦੂਆਂ ਤੇ ਬੋਧੀਆਂ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਵੀ ਇੱਕ ਲਾਂਘਾ ਖੋਲ੍ਹਿਆ ਜਾਵੇ। ਮੀਰਪੁਰ `ਚ ਇੱਕ ਰਿਸੈਪਸ਼ਨ ਸਮਾਰੋਹ ਦੌਰਾਨ ਸ੍ਰੀ ਹੈਦਰ ਨੇ ਦੱਸਿਆ ਕਿ ਮਕਬੂਜ਼ਾ ਕਸ਼ਮੀਰ ਵਿੱਚ ਹਿੰਦੂਆਂ, ਸਿੱਖਾਂ ਤੇ ਬੋਧੀਆਂ ਦੇ ਸ਼ਾਰਦਾ ਤੇ ਅਲੀ ਬੇਗ ਜਿਹੇ 600 ਤੋਂ ਵੀ ਵੱਧ ਤੀਰਥ-ਅਸਥਾਨ ਮੌਜੂਦ ਹਨ। ਸਰਕਾਰ ਉਨ੍ਹਾਂ ਸਾਰੇ ਅਸਥਾਨਾਂ ਦੀ ਮੁਰੰਮਤ ਕਰਵਾਉਣ ਅਤੇ ਉਨ੍ਹਾਂ ਦੀ ਦਸ਼ਾ ਸੁਧਾਰਨ ਜਾ ਰਹੀ ਹੈ।


ਸ੍ਰੀ ਹੈਦਰ ਨੇ ਕਿਹਾ ਕਿ ਜੇ ਉਹ ਲਾਂਘਾ ਵੀ ਖੁੱਲ੍ਹ ਜਾਂਦਾ ਹੈ, ਤਾਂ ਮਕਬੂਜ਼ਾ ਕਸ਼ਮੀਰ `ਚ ਵੀ ਸੈਰ-ਸਪਾਟਾ ਉਦਯੋਗ ਨੂੰ ਬਹੁਤ ਜਿ਼ਆਦਾ ਉਤਸ਼ਾਹ ਮਿਲੇਗਾ। ਅਤੇ ਨਾਲ ਹੀ ਦੋਵੇਂ ਦੇਸ਼ਾਂ ਦੇ ਆਪਸੀ ਮਸਲੇ ਸ਼ਾਂਤੀਪੂਰਬਕ ਢੰਗ ਨਾਲ ਹੱਲ ਕੀਤੇ ਜਾਣ ਦਾ ਰਾਹ ਵੀ ਖੁੱਲ੍ਹੇਗਾ।


ਸ੍ਰੀ ਹੈਦਰ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਮਕਬੂਜ਼ਾ ਕਸ਼ਮੀਰ ਤੇ ਜੰਮੂ-ਕਸ਼ਮੀਰ ਵਿਚਲੇ ਸਾਰੇ ਰਵਾਇਤੀ ਰੂਟ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corridor in POK also should be opened a demand